ਛੋਟੇ ਬੱਚਿਆਂ ਲਈ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਲਾਭਕਾਰੀ ਤੋਂ ਰਹਿਤ ਸੰਸਥਾਵਾਂ ਲਈ ਜਲਦੀ ਹੋਣਗੇ ਭੁਗਤਾਨ

2020 ਸਾਲ ਦੇ ਸ਼ੁਰੂ ਤੋਂ ਹੀ ਕੁਦਰਤੀ ਕਰੋਪੀਆਂ ਅਤੇ ਫੇਰ ਆਹ ਕਰੋਨਾ ਦੀ ਮਾਰ ਝੇਲ ਰਹੀਆਂ ਅਜਿਹੀਆਂ ਲਾਭ-ਹੀਣ ਸੰਸਥਾਵਾਂ ਜਿਹੜੀਆਂ ਕਿ ਬੱਚਿਆਂ ਦੀ ਦੇਖਭਾਲ ਵਿੱਚ ਅਗਰਸਰ ਰਹਿੰਦੀਆਂ ਹਨ ਅਤੇ ਸਰਕਾਰ ਉਨ੍ਹਾਂ ਨੂੰ ਸਮੇਂ ਸਮੇਂ ਉਪਰ ਫੰਡ ਵੀ ਮਹੱਈਆ ਕਰਵਾਉਂਦੀ ਰਹਿੰਦੀ ਹੈ ਲਈ ਨਿਊ ਸਾਊਥ ਵੇਲਜ਼ ਸਰਕਾਰ ਨੇ ਕੁੱਝ ਜ਼ਰੂਰੀ ਭੁਗਤਾਨਾਂ ਦੀ ਰਾਸ਼ੀ ਦਾ ਸਮੇਂ ਤੋਂ ਪਹਿਲਾਂ ਹੀ ਭੁਗਤਾਨ ਕਰਨ ਦਾ ਫੈਸਲਾ ਲਿਆ ਹੈ। ਸਿੱਖਿਆ ਅਤੇ ਬੱਚਿਆਂ ਦੀ ਮੁੱਢਲੀ ਸਿਖਲਾਈ ਆਦਿ ਦੇ ਮੰਤਰੀ ਸਾਰਾਹ ਮਿਟਸ਼ੈਲ ਅਨੁਸਾਰ ਅਜਿਹੀਆਂ ਸੰਸਥਾਵਾਂ ਨੂੰ ਕੁਆਲਿਟੀ ਲਰਨਿੰਗ ਅਨਵਾਇਰਨਮੈਂਟ ਪ੍ਰੋਗਰਾਮ ਅਧੀਨ 15,000 ਡਾਲਰਾਂ ਦੀ ਗ੍ਰਾਂਟ ਦੇਣ ਦਾ ਫੈਸਲਾ ਨਿਊ ਸਾਊਥ ਵੇਲਜ਼ ਸਰਕਾਰ ਨੇ ਲਿਆ ਹੈ ਜਿਸਦੇ ਤਹਿਤ ਉਕਤ ‘ਜ਼ਰੂਰਤ ਮੰਦ’ ਸੰਸਥਾਵਾਂ ਬੱਚਿਆਂ ਦੀ ਮੁੱਢਲੀ ਸਿੱਖਿਆ ਸਬੰਧੀ ਹੋਰ ਲੋੜੀਂਦੇ ਸਾਧਨਾਂ ਨੂੰ ਖ੍ਰੀਦ ਸਕਣਗੀਆਂ ਅਤੇ ਬੱਚਿਆਂ ਲਈ ਜਿਹੜੇ ਲਾਭਕਾਰ ਸਿੱਧ ਹੋਣਗੇ। ਉਕਤ ਸੰਸਥਾਵਾਂ ਨੂੰ ਇਹ ਸਿੱਧ ਕਰਨਾ ਹੋਵੇਗਾ ਕਿ ਉਨ੍ਹਾਂ ਨੂੰ ਅਜਿਹੇ ਸਾਧਨਾਂ ਦੀ ਫੌਰੀ ਤੌਰ ਤੇ ਜ਼ਰੂਰਤ ਹੈ ਅਤੇ ਉਨ੍ਹਾਂ ਕੋਲ ਇਸ ਨੂੰ ਖ੍ਰੀਦਣ ਵਾਸਤੇ ਉਚਿਤ ਫੰਡ ਨਹੀਂ ਹਨ। ਇਸ ਤੋਂ ਬਾਅਦ ਦੀਆਂ ਗ੍ਰਾਂਟਾਂ ਲਈ ਅਰਜ਼ੀਆਂ ਉਪਰ ਗੌਰ ਦਿਸੰਬਰ 2020 ਤੱਕ ਕੀਤਾ ਜਾਵੇਗਾ। ਜ਼ਿਆਦਾ ਜਾਣਕਾਰੀ ਲਈ Department of Education website ਉਪਰ ਵਿਜ਼ਿਟ ਕਰਕੇ ਜਾਣਕਰੀ ਹਾਸਿਲ ਕੀਤੀ ਜਾ ਸਕਦੀ ਹੈ।

Install Punjabi Akhbar App

Install
×