ਨਿਊ ਸਾਊਥ ਵੇਲਜ਼ ਪਾਰਲੀਮੈਂਟ ਦੇ ਨਿਚਲੇ ਸਦਨ ਨੇ ਪਾਸ ਕੀਤਾ ਬਿਲ

ਪਾਰਲੀਮੈਂਟ ਦੇ ਨਿਚਲੇ ਸਦਨ (ਲੈਜਿਸਲੇਟਿਵ ਅਸੈਂਬਲੀ) ਵਿੱਚ ਇੱਛਾ ਮ੍ਰਿਤੂ ਦੇ ਬਿਲ ਉਪਰ ਚੱਲ ਰਹੀ ਚਰਚਾ ਕਾਮਿਯਾਬੀ ਦੇ ਅਗਲੇ ਪੜਾਅ ਤੱਕ ਪਹੁੰਚ ਗਈ ਹੈ ਕਿਉਂਕਿ ਇਸ ਬਿਲ ਨੂੰ 36 ਦੇ ਮੁਕਾਬਲੇ 53 ਵੋਟਾਂ ਨਾਲ ਪਾਸ ਕਰ ਲਿਆ ਗਿਆ ਹੈ।
ਅਗਲੇ ਸਾਲ ਦੇ ਸੈਸ਼ਨ ਦੋਰਾਨ ਜੇਕਰ ਇਹ ਬਿਲ ਪਾਰਲੀਮੈਂਟ ਦੇ ਉਪਰਲੇ ਸਦਨ ਵਿੱਚ ਵੀ ਇਸੇ ਤਰ੍ਹਾਂ ਪਾਸ ਹੋ ਜਾਂਦਾ ਹੈ ਤਾਂ ਫੇਰ ਨਿਊ ਸਾਊਥ ਵੇਲਜ਼ ਰਾਜ ਵਿੱਚ ਵੀ ਇਸ ਕਾਨੂੰਨ ਨੂੰ ਲਾਗੂ ਕਰ ਹੀ ਲਿਆ ਜਾਵੇਗਾ ਅਤੇ ਇੱਛਾ ਮ੍ਰਿਤੂ ਕਾਨੂੰਨਨ ਜਾਇਜ਼ ਠਹਿਰਾ ਦਿੱਤੀ ਜਾਵੇਗੀ।
ਨਿਚਲੇ ਸਦਨ ਵੱਲੋਂ ਇਸ ਬਿਲ ਨੂੰ ਪਾਸ ਕਰਦਿਆਂ ਹੋਇਆਂ ਇਹ ਵੀ ਤੈਅ ਹੋਇਆ ਹੈ ਕਿ ਇਸ ਬਿਲ ਵਿੱਚ 167 ਤਰਮੀਮਾਂ ਕੀਤੀਆਂ ਜਾਣਗੀਆਂ ਅਤੇ ਇਸਤੋਂ ਬਾਅਦ ਹੀ ਇਸ ਬਿਲ ਨੂੰ ਉਪਰਲੇ ਸਦਨ ਵਿੱਚ ਭੇਜਿਆ ਜਾਵੇਗਾ।
ਸਿਡਨੀ ਤੋਂ ਆਜ਼ਾਦ ਐਮ.ਪੀ. ਐਲਕਸ ਗ੍ਰੀਨਵਿਚ ਉਨ੍ਹਾਂ ਵਿਚੋਂ ਹਨ ਜੋ ਕਿ ਇਸ ਬਿਲ ਦੇ ਖ਼ਿਲਾਫ਼ ਹਨ ਅਤੇ ਕਹਿੰਦੇ ਹਨ ਕਿ ਉਹ ਕਦੀ ਵੀ ਨਹੀਂ ਚਾਹੁਣਗੇ ਕਿ ਅਜਿਹਾ ਬਿਲ, ਨਿਊ ਸਾਊਥ ਵੇਲਜ਼ ਰਾਜ ਵਿਚ ਪ੍ਰਵਾਨਗੀ ਪ੍ਰਾਪਤ ਕਰ ਸਕੇ ਅਤੇ ਉਹ ਆਪਣੇ ਫੈਸਲੇ ਉਪਰ ਹੋਰਨਾਂ ਸਾਥੀਆਂ ਦੇ ਨਾਲ ਬਾਜ਼ਿੱਦ ਅਤੇ ਅਡੌਲ ਖੜ੍ਹੇ ਰਹਿਣਗੇ।

Install Punjabi Akhbar App

Install
×