ਅਣ ਅਧਿਕਾਰਤ ਗੋਦਾਮ ਚੋਂ ਵੱਡੀ ਮਾਤਰਾ ‘ਚ ਕੀੜੇਮਾਰ ਦਵਾਈਆਂ ਤੇ ਖਾਦਾਂ ਦੀ ਖੇਪ ਬਰਾਮਦ

  • ਕੰਪਨੀ ਦੇ ਚਾਰ ਮੁਲਾਜਮਾਂ ਤੇ ਮੁਕੱਦਮਾ ਦਰਜ

charged by court
ਬਠਿੰਡਾ/ 16 ਅਗਸਤ – ਖੇਤੀਬਾੜੀ ਵਿਭਾਗ ਵੱਲੋਂ ਕੀਤੀ ਅਚਨਚੇਤ ਚੈਕਿੰਗ ਦੌਰਾਨ ਇੱਥੋਂ ਪੰਜ ਕੁ ਕਿਲੋਮੀਟਰ ਦੂਰ ਪਿੰਡ ਨਰੂਆਣਾ ਵਿਖੇ ਕਿਸੇ ਘਰ ਵਿੱਚ ਬਣਾਇਆ ਅਣਅਧਿਕਾਰਤ ਗੋਦਾਮ ਸਾਹਮਣੇ ਆਇਆ, ਜਿੱਥੋਂ ਵੱਡੀ ਮਾਤਰਾ ਵਿੱਚ ਕੀੜੇਮਾਰ ਦਵਾਈਆਂ ਅਤੇ ਖਾਦਾਂ ਦਾ ਸਟਾਕ ਬਰਾਮਦ ਕੀਤਾ ਗਿਆ ਹੈ। ਥਾਨਾ ਸਦਰ ਬਠਿੰਡਾ ਵਿਖੇ ਕੰਪਨੀ ਨਾਲ ਸਬੰਧਤ ਚਾਰ ਵਿਅਕਤੀਆਂ ਤੇ ਮੁਕੱਦਮਾ ਦਰਜ ਕਰਕੇ ਬਰਾਮਦ ਕੀਤੇ ਸਮਾਨ ਨੂੰ ਸੀਲਬੰਦ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਵੱਲੋਂ 14 ਅਗਸਤ ਨੂੰ ਕੀਤੀ ਅਚਨਚੇਤ ਚੈਕਿੰਗ ਦੌਰਾਨ ਨਰੂਆਣਾ ਵਿਖੇ ਸਥਾਪਤ ਇੱਕ ਦਵਾਈਆਂ ਤੇ ਖਾਦਾਂ ਦੇ ਗੋਦਾਮ ਦਾ ਪਤਾ ਲੱਗਾ, ਜਿਸ ਸਬੰਧੀ ਵਿਭਾਗ ਕੋਲ ਕੋਈ ਜਾਣਕਾਰੀ ਨਹੀਂ ਸੀ। ਵਿਭਾਗ ਵੱਲੋਂ ਸਬੰਧਤ ਪੁਲਿਸ ਸਮੇਤ ਪਿੰਡ ਨਰੂਆਣਾ ਦੇ ਬੰਤ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉੱਥੇ ਇਹ ਅਣਅਧਿਕਾਰਤ ਪ੍ਰਦੇਸ ਗੋਦਾਮ ਬਣਾ ਕੇ ਉਸ ਵਿੱਚ ਦੇਵੀ ਕਰੋਪਸਾਇੰਸ ਪ੍ਰਾਈਵੇਟ ਲਿਮ: ਅਤੇ ਦੇਵੀ ਬਾਇਓਟੈੱਕ ਪ੍ਰਾਈਵੇਟ ਲਿਮ: ਕੰਪਨੀਆਂ ਦੀਆਂ ਵੱਡੀ ਮਾਤਰਾ ਵਿੱਚ ਕੀੜੇਮਾਰ ਦਵਾਈਆਂ ਅਤੇ ਖਾਦਾਂ ਸਟੋਰ ਕੀਤੀਆਂ ਹੋਈਆਂ ਸਨ। ਜਿਸ ਵਿੱਚ ਕਰੀਬ 12000 ਲਿਟਰ ਤਰਲ ਅਤੇ ਕਰੀਬ 5000 ਕਿਲੋਗਰਾਮ ਖੁਸਕ ਵਸਤਾਂ ਸਨ। ਪੜਤਾਲ ਦੌਰਾਨ ਪਾਇਆ ਗਿਆ ਕਿ ਉਕਤ ਕੰਪਨੀ ਦੇ ਡਿਪਟੀ ਡਾਇਰੈਕਟਰ ਨੂੰ ਐਲ ਸੀ ਸੀ ਪੀ ਪੰਜਾਬ ਮੋਹਾਲੀ ਵੱਲੋਂ ਦਵਾਈਆਂ ਵੇਚਣ ਦਾ ਲਾਇਸੰਸ ਜਾਰੀ ਕੀਤਾ ਹੋਇਆ ਹੈ, ਜਿਸਦਾ ਗੋਦਾਮ ਭਾਗੂ ਰੋਡ ਬਠਿੰਡਾ ਵਿਖੇ ਹੈ।
ਨਰੂਆਣਾ ਪਿੰਡ ਵਿੱਚ ਅਜਿਹੇ ਕਿਸੇ ਗੋਦਾਮ ਬਾਰੇ ਖੇਤੀਬਾੜੀ ਵਿਭਾਗ ਕੋਲ ਕੋਈ ਜਾਣਕਾਰੀ ਉਪਲੱਭਦ ਨਹੀਂ ਸੀ। ਪੁਲਿਸ ਨੇ ਗੋਦਾਮ ਵਿੱਚ ਪਏ ਸਾਰੇ ਸਮਾਨ ਨੂੰ ਸੀਲਬੰਦ ਕਰਕੇ ਆਪਣੇ ਕਬਜੇ ਵਿੱਚ ਲੈ ਲਿਆ ਗਿਆ ਹੈ। ਥਾਨਾ ਸਦਰ ਵਿਖੇ ਜਸਕਰਨ ਸਿੰਘ ਫਰਟੀਲਾਈਜਰ ਇੰਸਪੈਕਟਰ ਬਠਿੰਡਾ ਦੇ ਬਿਆਨ ਤੇ ਕੰਪਨੀ ਨਾਲ ਸਬੰਧਤ ਚਾਰ ਵਿਅਕਤੀਆਂ ਐਨ ਚੰਦਰਨ, ਸੀਨਾ ਦਾਸਨ, ਰਾਮਾਸਾਮੀ ਅਤੇ ਰੰਜਨ ਸਰਮਾਂ ਵਿਰੁੱਧ ਅਧੀਨ ਧਾਰਾ 420 ਹਿੰ: ਡੰ:, ਇੰਸੈਟੀਅਲ ਕਮੋਡੀਟੀਸ਼ ਐਕਟ 1985, 1955, ਅਧੀਨ ਧਾਰਾ 7(1) (ਏ) (11) ਦੀ ਫਰਟਾਲਾਈਜਰ (ਕੰਟਰੌਲ) ਆਰਡਰ 1985, ਅਧੀਨ ਧਾਰਾ 28(1) (ਡੀ) 19(ਸੀ) 7, ਇਨਸੈਂਟੀਸਾਈਡ ਐਕਟ 1968 ਟਰਮ ਐਂਡ ਕੰਡੀਸਨ (ਏ) ਫਾਰਮ ਬੀ, ਰੂਲਜ 1971 ਸੈਕਸਨ 10 (3) ਅਧੀਨ ਮੁਕੱਦਮਾ ਦਰਜ ਕਰਕੇ ਤਫ਼ਤੀਸ ਸੁਰੂ ਕਰ ਦਿੱਤੀ ਹੈ।

(ਬੀ ਐੱਸ ਭੁੱਲਰ)

bhullarbti@gmail.com

Install Punjabi Akhbar App

Install
×