ਦੁਬਈ ਵਰਲਡ ਐਕਸਪੋ -ਆਸਟ੍ਰੇਲੀਆ ਨੇ ਸਜਾਇਆ ਪੰਡਾਲ… ਪਰੰਤੂ ਕੀ ਕੋਈ ਦੇਖਣ ਆਵੇਗਾ……? ਇਸ ਦੀ ਸ਼ੰਕਾ ਬਰਕਰਾਰ

(ਦ ਏਜ ਮੁਤਾਬਿਕ) ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਬੀਤੇ ਸਾਲ ਕੋਵਿਡ-19 ਦੀ ਮਾਰ ਕਾਰਨ ਸੰਸਾਰ ਅੰਦਰ ਹੋਣ ਵਾਲੇ ਬਹੁਤ ਸਾਰੇ ਅਜਿਹੇ ਸੰਸਾਰ ਪ੍ਰਸਿੱਧ ਈਵੈਂਟਾਂ ਨੂੰ ਰੱਦ ਕਰਨਾ ਪਿਆ ਸੀ ਜਿਨ੍ਹਾਂ ਵਿੱਚ ਕਿ ਸੰਸਾਰ ਭਰ ਅੰਦਰ ਹਰਮਨ ਪਿਆਰੀ ਓਲੰਪਿਕਸ ਖੇਡਾਂ ਵੀ ਸ਼ਾਮਿਲ ਸਨ ਅਤੇ ਅੰਦਾਜ਼ਾ ਇਹੋ ਲਗਾਇਆ ਗਿਆ ਕਿ ਜਦੋਂ ਇਹ ਓਲੰਪਿਕਸ ਖੇਡਾਂ ਦੋਬਾਰਾ ਹੋਣਗੀਆਂ ਤਾਂ ਸਗੋਂ ਜ਼ਿਆਦਾ ਦਰਸ਼ਕ ਇਸ ਦਾ ਆਨੰਦ ਮਾਣਨ ਵਾਸਤੇ ਆਉਣਗੇ ਕਿਉਂਕਿ ਇਸ ਨੂੰ ਆਮ ਧਾਰਨਾ ਵਿੱਚ ਹੀ ਕਿਹਾ ਜਾਂਦਾ ਹੈ ਕਿ ਕੋਈ ਮੌਕਾ ਖੁੰਝ ਜਾਣ ਕਾਰਨ ਉਸ ਪ੍ਰਤੀ ਆਕਰਸ਼ਣ ਦਾ ਵਾਧਾ ਹੀ ਹੁੰਦਾ ਹੈ। ਅਜਿਹਾ ਹੀ ਕੁੱਝ ਅੰਦਾਜ਼ਾ, ਦੁਬਈ ਵਰਲਡ ਐਕਸਪੋ ਮੇਲੇ ਬਾਰੇ ਵੀ ਲਗਾਇਆ ਗਿਆ ਹੈ ਜੋ ਕਿ 2020 ਵਿੱਚ ਕਰੋਨਾ ਕਾਰਨ ਹੀ ਰੱਦ ਕਰਨਾ ਪਿਆ ਸੀ ਅਤੇ ਇਸ ਉਪਰ 7 ਬਿਲੀਅਨ ਅਮਰੀਕੀ ਡਾਲਰਾਂ ਦਾ ਖਰਚਾ ਆਇਆ ਹੋਇਆ ਸੀ, ਅਤੇ ਇਸ ਵਾਰੀ 2021 ਵਿੱਚ ਇਸ ਮੇਲੇ ਨੂੰ ਮੁੜ ਤੋਂ ਸੁਰਜੀਤ ਕਰਨ ਦੀਆਂ ਤਿਆਰੀਆਂ ਚਾਲੂ ਹੋ ਚੁਕੀਆਂ ਹਨ ਅਤੇ ਆਸਟ੍ਰੇਲੀਆ ਨੇ ਤਾਂ ਇਸ ਮੇਲੇ ਵਿੱਚ ਆਪਣਾ ਪੰਡਾਲ ਵੀ ਤਿਆਰ ਕਰ ਲਿਆ ਹੈ। ਇਸ ਮੇਲੇ ਨੂੰ ਇਸ ਸਾਲ ਅਕਤੂਬਰ ਦੀ 1 ਤਾਰੀਖ ਤੋਂ ਲੈ ਕੇ ਅਗਲੇ ਸਾਲ ਮਾਰਚ 31 ਤੱਕ ਚਲਾਇਆ ਜਾਵੇਗਾ। ਇਸ ਵਿੱਚ ਲੱਗੇ ਆਸਟ੍ਰੇਲੀਆਈ ਪੰਡਾਲ ਨੂੰ ਬੀਤੇ ਦਿਨੀਂ 31 ਜਨਵਰੀ ਤੱਕ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਸ ਪੰਡਾਲ ਦਾ ਡਿਜ਼ਾਈਨ ਬ੍ਰਿਸਬੇਨ ਦੇ ਇੱਕ ਨਕਸ਼ਾ ਨਵੀਸ ਫਰਮ ਦੁਆਰਾ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਕਿ ਦੇਸ਼ ਵਿਚਲੀਆਂ ਬੀਤੇ 60,000 ਸਾਲਾਂ ਤੱਕ ਦੇ ਸਮੇਂ ਉਪਰ ਦਿਸ਼ਟਾਂਤ ਜਾਹਿਰ ਕੀਤੇ ਗਏ ਹਨ। ਪਰੰਤੂ, ਸ਼ੱਕ ਹੁਣ ਇਸ ਗੱਲ ਦਾ ਪੈ ਰਿਹਾ ਹੈ ਕਿ ਅੰਤਰ-ਰਾਸ਼ਟਰੀ ਫਲਾਈਟਾਂ ਉਪਰ ਕਰੋਨਾ ਕਾਰਨ ਲੱਗੀਆਂ ਪਾਬੰਧੀਆਂ ਜੇ ਇੱਦਾਂ ਹੀ ਜਾਰੀ ਰਹਿੰਦੀਆਂ ਹਨ ਤਾਂ ਕੀ ਕੋਈ ਇਸ ਪੰਡਾਲ ਨੂੰ ਜ਼ਾਤੀ ਤੌਰ ਤੇ ਦੇਖਣ ਲਈ ਪਹੁੰਚ ਵੀ ਸਕੇਗਾ ਜਾਂ ਨਹੀ……? ਇਸ ਦੇ ਉਲਟ ਫੈਡਰਲ ਸਰਕਾਰ ਇਸ ਪ੍ਰਤੀ ਪੂਰਨ ਆਸਵੰਦ ਦਿਖਾਈ ਦੇ ਰਹੀ ਹੈ ਅਤੇ ਬਾਹਰੀ ਰਾਜਾਂ ਦੇ ਮਾਮਲਿਆਂ ਅਤੇ ਵਪਾਰ ਸਬੰਧੀ ਵਿਭਾਵ ਇਸ ਮੇਲੇ ਦੀ ਕਾਮਯਾਬੀ ਵਿਚ ਆਪਣੀ ਪੂਰਨ ਰੂਚੀ ਦਿਖਾ ਰਹੇ ਹਨ।

Install Punjabi Akhbar App

Install
×