ਦੋਹਰੀ-ਨਾਗਰਿਕਤਾ ਦਾ ਫੈਸਲਾ ਆਸਟੇ੍ਲੀਆ ਨਾਗਰਿਕ ਬੋਰਡ ਕਰੇਗਾ

image-09-04-16-01-52

ਆਸਟੇ੍ਲੀਆ ਇਮੀਗੇ੍ਸਨ ਮੰਤਰੀ ਸਰ ਪੀਟਰ ਡਟਨ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਫੈਡਰਲ ਸਰਕਾਰ ਵੱਲੋਂ ਨਿਯੁਕਤ ਨਾਗਰਿਕ ਬੋਰਡ ਆਸਟ੍ਰੇਲੀਅਨ ਦੋਹਰਾ-ਨਾਗਰਿਕ ਨੂੰ ਅੱਤਵਾਦ ‘ਚ ਸਾਮਲ ਹੋਣ ਤੇ ਵਾਪਸ ਮੂਲ ਅਪਣੇ ਦੇਸ਼ ਨੂੰ ਭੇਜਣ ਲਈ ਫੈਸਲਾ ਕਰੇਗਾ। ਬੋਰਡ ਆਸਟੇ੍ਲੀਆ ਦੇ ਜਾਸੂਸ ਅਤੇ ਸਰਕਾਰ ਵਿਭਾਗ ਸਮੇਤ ਕਈ ਅਦਾਰੇ ਨਾਲ ਰਲਕੇ ਕੰਮ ਕਰੇਗਾ। ਬੋਰਡ ਮੀਟਿੰਗ ਫ਼ਰਵਰੀ ਵਿੱਚ ਹੋਈ,  ਸਰਕਾਰ ਦਾ ਮੰਨਣਾ ਹੈ ਕਿ 190 ਦੇ ਕਰੀਬ ਆਸਟੇ੍ਲੀਅਨ, ਜ਼ਿਹਨਾਂ ਵਿੱਚ ਕੁਝ ਨੌਜਵਾਨ ਸਾਮਲ ਹਨ, ਫੰਡ ਜਾ ਹੋਰ ਜ਼ਰੀਏ ਦੁਆਰਾ ਅੱਤਵਾਦ ਦਾ ਸਮਰਥਨ ਕਰ ਰਹੇ ਹਨ। ਸਰ ਪੀਟਰ ਨੇ ਮਲਬੌਰਨ ਵਿੱਚ ਮੀਡੀਆ ਨੂੰ ਕਿਹਾ ਕਿ ਮਾਪੇ ਇਸ  ਵਿਚਾਰ ਤੋਂ ਚਿੰਤਤ ਹਨ, ਉਹਨਾਂ ਦੇ  17 ਜਾ 18 ਸਾਲ ਉਮਰ ਦੇ ਧੀ-ਪੁੱਤ ਨੂੰ ਇਕ ਹਫ਼ਤੇ ਅੰਦਰ ਹੀ ਆਨਲਾਈਨ ਉਗ੍ਰਵਾਦ ਨਾਲ ਜੋੜਿਆ ਜਾ ਸਕਦਾ ਹੈ। ਮੰਤਰੀ ਦਾ ਕਹਿਣਾ, ਹਾਲ ਹੀ ਵਿੱਚ ਪੇਸ਼ ਨਵੇਂ ਕਾਨੂੰਨ ਅਨੁਸਾਰ ਇਹ ਕਾਰਵਾਈ14 ਸਾਲ ਦੀ ਉਮਰ ਤੱਕ ਦੇ ਬੱਚੇ ਤੇ ਲਾਗੂ ਨਹੀਂ ਹੋਵੇਗੀ, ਜਦ ਤੱਕ ਜਦ ਤੱਕ ਉਹ ਫ਼ੌਜਦਾਰੀ ਜੁਰਮ ਦਾ ਦੋਸ਼ੀ ਸਾਬਤ ਨਹੀਂ ਹੁੰਦਾ। ਬੱਚਾ ਆਸਟੇ੍ਲੀਅਨ ਨਾਗਰਿਕਤਾ ਨਹੀਂ ਗੁਆਵੇਂਗਾ , ਭਾਵੇਂ ਮਾਂ-ਬਾਪ ਅੱਤਵਾਦ ਦਾ ਸਮਰਥਨ ਕਰਦੇ ਹੋਣ।

Install Punjabi Akhbar App

Install
×