ਉਘੇ ਪੰਜਾਬੀ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਬਾਲਵਾਟਿਕਾ ਸੰਸਥਾ ਵੱਲੋਂ ਰਾਜਸਥਾਨ ਦੇ ਭੀਲਵਾੜਾ ਸ਼ਹਿਰ ਵਿਖੇ ਨੈਸ਼ਨਲ ਬਾਲ ਸਾਹਿਤ ਪ੍ਰਦਾਨ ਕੀਤਾ ਜਾ ਰਿਹਾ ਹੈ। ਬਾਲਵਾਟਿਕਾ ਦੇ ਸੰਸਥਾਪਕ ਡਾ. ਭੈਰੂੰਲਾਲ ਗਰਗ ਦੀ ਸੂਚਨਾ ਅਨੁਸਾਰ ਡਾ. ਆਸ਼ਟ ਨੂੰ ਇਹ ਪੁਰਸਕਾਰ ਉਹਨਾਂ ਦੇ ਬਾਲ ਸਾਹਿਤ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਦਿਤਾ ਜਾ ਰਿਹਾ ਹੈ ਜਿਸ ਵਿਚ ਉਹਨਾਂ ਨੂੰ ਨਗਦ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੇਵਾਵਾਂ ਨਿਭਾ ਰਹੇ ਡਾ. ਆਸ਼ਟ ਨੂੰ ਪਹਿਲਾਂ ਵੀ ਸਾਹਿਤ ਅਕਾਦਮੀ ਦਿੱਲੀ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ ਤੋਂ ਇਲਾਵਾ ਕਈ ਦੇਸ਼ਾਂ ਅਤੇ ਪ੍ਰਾਂਤਾਂ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨ ਦਿਤਾ ਗਿਆ ਹੈ। ਇਸ ਮੌਕੇ ਤੇ ਕੌਮੀ ਪੱਧਰ ਦਾ ਇਕ ਸੈਮੀਨਾਰ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਅੱਜ ਦਾ ਬਚਪਨ ਅਤੇ ਬਾਲ ਸਾਹਿਤ ਵਿਸ਼ੇ’ ਬਾਰੇ ਡਾ.ਆਸ਼ਟ ਆਪਣੇ ਵਿਚਾਰ ਪ੍ਰਗਟ ਕਰਨਗੇ।