ਰਗਬੀ ਵਰਲਡ ਕੱਪ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ- ਲਗਣਗੇ ਰੋਜ਼ ਨਾਕੇ

ਨਿਊਜ਼ੀਲੈਂਡ ਪੁਲਿਸ ਰਗਬੀ ਵਰਲਡ ਕੱਪ ਦੇ ਚਲੱਦਿਆਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਨਾਲ ਸਖਤੀ ਨਾਲ ਪੇਸ਼ ਆ ਰਹੀ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਵੈਸਟ ਆਕਲੈਂਡ ਦੇ ਵਿਚ 4500 ਦੇ ਕਰੀਬ ਡ੍ਰਾਈਵਰਾਂ ਦੇ ਸਾਹ ਵਿਚ ਸ਼ਰਾਬ ਦੀ ਮਾਤਰਾ ਚੈਕ ਕੀਤੀ ਗਈ ਅਤੇ ਜ਼ੁਰਮਾਨੇ ਦੀਆਂ ਟਿਕਟਾਂ ਦਿੱਤੀਆਂ ਗਈਆਂ। ਪੁਲਿਸ ਨੇ ਸਿਰਫ 43 ਵਿਅਕਤੀਆਂ ਨੂੰ ਅਜਿਹਾ ਪਾਇਆ ਜਿਨ੍ਹਾਂ ਨੇ ਨਿਰਧਾਰਤ ਮਾਤਰਾ ਤੋਂ ਜਿਆਦਾ ਸ਼ਰਾਬ ਪੀ ਰੱਖੀ ਸੀ ਤੇ ਗੱਡੀ ਚਲਾ ਰਹੇ ਸਨ। 20 ਵਿਅਕਤੀਆਂ ਨੂੰ 200 ਡਾਲਰ ਵਾਲੀਆਂ ਪਰਚੀਆਂ ਦਿੱਤੀਆਂ ਗਈਆਂ ਜਦ ਕਿ 50 ਡੀ ਮੈਰਿਟ ਅੰਕ ਵੀ ਕੱਟੇ ਗਏ। ਇਸ ਤੋਂ ਇਲਾਵਾ ਕੁਝ ਨੂੰ ਜਿਆਦਾ ਹੀ ਸ਼ਰਾਬ ਪੀਣ ਕਰਕੇ ਕ੍ਰਿਮੀਕਲ ਚਾਰਜ ਲਗਾਏ ਗਏ ਹਨ। ਕੁਝ ਨੂੰ ਉਸਦੇ ਘਰਦਿਆਂ ਵੱਲੋਂ ਪਿੱਕ ਅੱਪ ਕਰਕੇ ਲਿਜਾਉਣ ਵਾਸਤੇ ਕਿਹਾ ਗਿਆ। ਸੋ ਹੁਣ ਰੋਜ਼ ਲੱਗਣਗੇ ਨਾਕੇ ਜ਼ਰਾ ਬੱਚ ਕੇ…..