ਆਕਲੈਂਡ ਸ਼ਹਿਰ ‘ਚ ਨਸ਼ਿਆਂ ਦਾ ਵਪਾਰ: ਇਕ ਡਰੱਗੀ ਨੂੰ ਪੁਲਿਸ ਨੇ ਘੇਰ ਕੇ ਬੰਦੂਕਾਂ ਦੀ ਨੋਕ ‘ਤੇ ਕਾਰ ਵਿਚੋਂ ਬਾਹਰ ਕੱਢ ਕੀਤਾ ਗ੍ਰਿਫਤਾਰ

NZ PIC 29 april-2ਆਕਲੈਂਡ ਸ਼ਹਿਰ ਨਸ਼ਿਆ ਦਾ ਅੱਡਾ ਵੀ ਬਣਦਾ ਜਾ ਰਿਹਾ ਹੈ। ਇਥੇ ਹੁਣ ਡਰੱਗੀ ਕਿਸਮ ਦੇ ਵਪਾਰੀ ਲੋਕ ਪੁਲਿਸ ਦੇ ਘੇਰਨ ‘ਤੇ ਬਾਹਰ ਨਿਕਲਣਾ ਵੀ ਜਰੂਰੀ ਨਹੀਂ ਸਮਝਦੇ। ਪੁਲਿਸ ਨੂੰ ਬੰਦੂਕ ਦੀ ਨੋਕ ਉਤੇ ਕਾਰ ਦੇ ਵਿਚੋਂ ਬਾਹਰ ਕੱਢਣਾ ਪੈ ਰਿਹਾ ਹੈ। ਅੱਜ ਅਜਿਹੀ ਘਟਨਾ ਸਿਟੀ ਸੈਂਟਰ ਦੇ ਵਿਚ ਹੋਈ।  ਨੈਲਸਨ ਸਟ੍ਰੀਟ ਉਤੇ ਪੁਲਿਸ ਨੇ ਇਕ ਕਾਰ ਨੂੰ ਘੇਰਾ ਪਾ ਕੇ ਰੋਕਿਆ। ਕਾਰ ਦਾ ਡ੍ਰਾਈਵਰ ਸ਼ਾਇਦ ਕਾਫੀ ਸਮੇਂ ਤੋਂ ਪੁਲਿਸ ਦੇ ਅੱਗੇ-ਅੱਗੇ ਭੱਜ ਰਿਹਾ ਸੀ। ਪੁਲਿਸ ਨੇ ਦੋ ਗੱਡੀਆਂ ਲਾ ਕੇ ਪਹਿਲਾਂ ਉਸਨੂੰ ਰੋਕਿਆ ਅਤੇ ਫਿਰ ਚਾਰ-ਪੰਜ ਪੁਲਿਸ ਅਫਸਰਾਂ ਨੇ ਬੰਦੂਕਾਂ ਤਾਣ ਕੇ ਉਸਨੂੰ ਹੱਥ ਖੜ੍ਹੇ ਕਰਕੇ ਬਾਹਰ ਨਿਕਲਣ ਲਈ ਮਜ਼ਬੂਰ ਕੀਤਾ। ਪੁਲਿਸ ਨੇ ਨਿਕਲਦੇ ਸਾਰ ਹੱਥਕੜੀ ਲਾਈ ਅਤੇ ਗ੍ਰਿਫਤਾਰ ਕਰ ਕੇ ਕਾਰ ਵਿਚ ਬਿਠਾ ਲਿਆ। ਇਹ ਵਿਅਕਤੀ ਦਾ ਸਬੰਧ ਬੀਤੇ ਕੱਲ੍ਹ ਉਨ੍ਹਾਂ ਦੋ ਵਿਅਕਤੀਆਂ ਨਾਲ ਹੈ ਜਿਨ੍ਹਾਂ ਕੋਲੋਂ 1,20,000 ਡਾਲਰ ਦਾ ਨਸ਼ਾ (ਮੈਥ) ਪ੍ਰਾਪਤ ਕੀਤਾ ਸੀ। ਇਹ ਘਟਨਾ ਤਿੰਨ ਤੋਂ ਪੰਜ ਮਿੰਟ ਦੇ ਵਿਚ ਪੁਲਿਸ ਵੱਲੋਂ ਹੈਂਡਲ ਕਰ ਲਈ ਗਈ।

Install Punjabi Akhbar App

Install
×