ਡਰੱਗ ਕੋਰਟ ਦੀ ਕਾਰਜਕਾਰਨੀ ਵਧਾਈ ਜਾ ਰਹੀ ਡੂਬੋ ਖੇਤਰ ਤੱਕ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ 31.5 ਮਿਲੀਅਨ ਡਾਲਰਾਂ ਦੇ ਨਿਵੇਸ਼ ਨਾਲ ਨਸ਼ਿਆਂ ਨਾਲ ਜੁੜੇ ਮਾਮਲਿਆਂ ਆਦਿ ਨੂੰ ਨਿਪਟਾਉਣ ਖਾਤਰ ਡਰੱਗ ਕੋਰਟ ਦਾ ਦਾਇਰਾ ਹੁਣ ਡੂਬੋ ਖੇਤਰ ਤੱਕ ਵਧਾਉਣ ਦਾ ਕਾਰਜ ਆਰੰਭ ਦਿੱਤੇ ਹਨ। ਅਗਲੇ 4 ਸਾਲਾਂ ਲਈ ਸਰਕਾਰ ਨੇ 27.9 ਮਿਲੀਅਨ ਡਾਲਰਾਂ ਦੇ ਨਿਵੇਸ਼ ਦਾ ਐਲਾਨ ਕੀਤਾ ਹੈ ਅਤੇ ਇਸ ਵਿੱਚ ਰਾਜ ਦੀ ਡਰੱਗ ਕੋਰਟ ਲਈ ਹੁਣੇ ਹੁਣੇ ਖਰਚੇ 3.6 ਮਿਲੀਅਨ ਡਾਲਰਾਂ ਨੂੰ ਵੀ ਮਿਲਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਡਰੱਗ ਕੋਰਟ ਹਾਲ ਦੀ ਘੜੀ ਸਿਡਨੀ, ਪੈਰਾਮਾਟਾ ਅਤੇ ਟੋਰੌਂਟੋ ਵਿਖੇ ਹੀ ਕੰਮ ਕਰ ਰਹੀ ਹੈ ਅਤੇ ਹੁਣ ਇਸ ਦੀ ਕਾਰਜਕਾਰਨੀ ਦਾ ਘੇਰਾ ਸਮਾਂ ਬਚਾਉਣ ਅਤੇ ਹੋਰ ਬਣਦੀਆਂ ਕਾਰਵਾਈਆਂ ਆਦਿ ਨੂੰ ਜਲਦੀ ਅਤੇ ਸਮਾਂ ਰਹਿੰਦਿਆਂ ਮੁਕੰਮਲ ਕਰਨ ਖਾਤਰ, ਵਧਾਇਆ ਜਾ ਰਿਹਾ ਹੈ।
ਇਸ ਕੋਰਟ ਵਿੱਚ ਜੋ ਮਾਮਲੇ ਆਉ਼ਂਦੇ ਹਨ, ਉਨ੍ਹਾਂ ਕੈਦੀਆਂ ਜਾਂ ਅਪਰਾਧੀਆਂ ਨੂੰ 12 ਮਹੀਨੇ ਦੇ ਪ੍ਰੋਗਰਾਮ ਤਹਿਤ ਜੇਲ੍ਹ ਵਿੱਚ ਵੀ ਰੱਖਿਆ ਜਾਂਦਾ ਹੈ ਅਤੇ ਹਫ਼ਤੇ ਵਿੱਚ ਤਿੰਨ ਵਾਰੀ ਉਨ੍ਹਾਂ ਦਾ ਡਰੱਗ ਟੈਸਟ ਵੀ ਕੀਤਾ ਜਾਂਦਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਹਿੰਸਾਤਮਕ ਜਾਂ ਸੈਕਸ ਸਬੰਧੀ ਅਪਰਾਧੀ ਸ਼ਾਮਿਲ ਨਹੀਂ ਹੁੰਦੇ।
ਡੂਬੋ ਖੇਤਰ ਤੋਂ ਐਮ.ਪੀ. ਡਗਲਡ ਸਾਂਡਰਸ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਖੇਤਰ ਨਾਲ ਸਬੰਧਤ ਅਜਿਹੇ ਮਾਮਲੇ ਜਲਦੀ ਹੀ ਸਥਾਈ ਤੌਰ ਤੇ ਨਿਪਟਾਏ ਜਾ ਸਕਣਗੇ ਅਤੇ ਇਸ ਨਾਲ ਕਾਫੀ ਮਾਲੀ ਬਚਤ ਵੀ ਹੋਵੇਗੀ।

Install Punjabi Akhbar App

Install
×