ਗਰੋਸਰੀ ਦੀ ਸਪਲਾਈ ਹੁਣ ਹੋਵੇਗੀ ਡਰੋਨਾਂ ਨਾਲ -ਕੋਲਜ਼ ਨੇ ਵਿੱਢੀ ਤਿਆਰੀ

ਕੁਈਨਜ਼ਲੈਂਡ ਦੇ ਗੋਲਡ ਕੋਸਟ ਖੇਤਰ ਵਿੱਚ ਅਗਲੇ ਮਹੀਨੇ ਦੀ 2 ਤਾਰੀਖ ਤੋਂ ਕੋਲਜ਼ ਸਟੋਰਾਂ ਵੱਲੋਂ ਇੱਕ ਡਰੋਨ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਰਾਹੀਂ ਹੁਣ ਗਰੋਸਰੀ ਦਾ ਸਾਮਾਨ ਲੋਕਾਂ ਦੇ ਘਰਾਂ ਤੱਕ ਸਿੱਧਾ ਪਹੁੰਚੇਗਾ ਅਤੇ ਇਸ ਸੇਵਾ ਨੂੰ ‘ਸਟੋਰ ਤੋਂ ਡੋਰ’ ਸੇਵਾ ਦਾ ਨਾਮ ਦਿੱਤਾ ਜਾ ਰਿਹਾ ਹੈ। ਇਸ ਸੇਵਾ ਦਾ ਮੁੱਢਲਾ ਪੜਾਅ ਪਹਿਲਾਂ ਮਹਿਜ਼ ਤਿੰਨ ਸਬਅਰਬਾਂ ਵਿੱਚ ਹੀ ਸ਼ੁਰੂ ਕੀਤਾ ਜਾਵੇਗਾ ਅਤੇ ਫੇਰ ਇਸਨੂੰ ਹੋਲੀ ਹੋਲੀ ਵਧਾਇਆ ਜਾਵੇਗਾ ਅਤੇ ਕੋਲਜ਼ ਵਿਚਲੇ ਘੱਟੋ ਘੱਟ 500 ਉਤਪਾਦਾਂ ਨੂੰ ਘਰੋਂ-ਘਰੀਂ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਬਰੈਡ, ਤਾਜ਼ੀਆਂ ਸਬਜ਼ੀਆਂ ਜਾਂ ਹੋਰ ਉਤਪਾਦਨ ਅਤੇ ਹੋਰ ਘਰੇਲੂ ਜ਼ਰੂਰੀ ਸਾਮਾਨ ਦੀਆਂ ਵਸਤੂਆਂ ਸ਼ਾਮਿਲ ਹੋਣਗੀਆਂ।
ਹਾਲ ਦੀ ਘੜੀ ਇਹ ਸੇਵਾ ਕੋਲਜ਼ ਦੇ ਓਰਮੀਊ ਵਿਲੇਜ ਸਟੋਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।