ਲੰਡਨ ਤੋਂ ਸਿੱਖ ਪੰਥ ਦੇ ਇਤਿਹਾਸਕ ਅਤੇ ਦਸਤਾਵੇਜਾਂ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕਰ ਚੁੱਕੇ ਡਾ : ਹਰਪ੍ਰੀਤ ਕੌਰ ਖਾਲਸਾ 12 ਮਈ ਤੋਂ ਨਿਊਜੀਲੈਡ ਦੇ ਦੌਰੇ ‘ਤੇ ਆ ਰਹੇ ਹਨ। ਕਈ ਵਿਸ਼ਿਆਂ ਉਪਰ ਕਿਤਾਬਾਂ ਲਿਖ ਚੁੱਕੇ ਬੀਬੀ ਹਰਪ੍ਰੀਤ ਕੌਰ ਖਾਲਸਾ ਨਿਊਜੀਲੈਂਡ ਵਿੱਚ ਪੰਜਾਬੀ ਮੀਡੀਆ, ਸਭਿਆਚਾਰਕ, ਰਾਜਨੀਤਕ ਅਤੇ ਧਾਰਮਿਕ ਖੇਤਰ ਦੀਆਂ ਸ਼ਖਸ਼ੀਅਤਾਂ ਨਾਲ ਮੁਲਾਕਾਤ ਕਰਨਗੇ।
ਮਰਹੂਮ ਅਕਾਲੀ ਮੰਤਰੀ ਬਸੰਤ ਸਿੰਘ ਖਾਲਸਾ ਦੀ ਸਪੁੱਤਰੀ ਡਾ: ਹਰਪ੍ਰੀਤ ਕੌਰ ਨੇ ਅਮਰੀਕਾ ਵਿੱਚ ਰਹਿੰਦੇ ਹੋਏ ‘ਸਿੱਖਇਜ਼ਮ ਇਨ ਨਾਰਥ ਅਮਰੀਕਾ’, ਇੰਗਲੈਂਡ ਵਿੱਚ ਪੜਾਈ ਦੌਰਾਨ ਸਿੱਖ ਕਾਲ ਅਤੇ ਸਿੱਖ ਧਰਮ ਸਬੰਧਤ ਕੀਮਤੀ ਨਿਸ਼ਾਨੀਆਂ ਦੀ ਸ਼ਨਾਖਤ ਕੀਤੀ । ਉਹ ਪੰਜਾਬਣ ਔਰਤਾਂ ਦੇ ਸਮਾਜ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਾਰੇ ਵੀ ਕਿਤਾਬ ਲਿਖ ਚੁੱਕੇ ਹਨ। ਹੁਣ ਉਹ ਸਿੱਖੀ ਤੋਂ ਬੇਮੁੱਖ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਲਈ ਮੁਹਿੰਮ ਵਿੱਢਣ ਜਾ ਰਹੇ ਹਨ।ਉਹ ਖੁਦ ਸ. ਬਸੰਤ ਸਿੰਘ ਖਾਲਸਾ ਪਬਲਿਕ ਸਕੂਲ ਕੈਂਪਰ ਦਿੜਬਾ, ਸੰਗਰੂਰ ਦੇ ਪ੍ਰਿੰਸੀਪਲ ਵੀ ਹਨ।