ਬ੍ਰਿਸਬੇਨ ਸੁਪਰੀਮ ਕੋਰਟ ਦੇ ਜਸਟਿਸ ਸੁਸਾਨ ਬਰਾਊਨ ਨੇ ਗੋਲਡ ਕੋਸਟ ਦੇ ਥੀਮ ਪਾਰਕ ‘ਡ੍ਰੀਮਵਰਲਡ’ ਵਿਖੇ ਸਾਲ 2016 ਦੌਰਾਨ ਹੋਏ ਇੱਕ ਹਾਦਸੇ -ਜਿਸ ਵਿੱਚ 42 ਸਾਲਾਂ ਦੀ ਸਿੰਡੀ ਲੋਅ ਦੀ ਮੌਤ ਹੋ ਗਈ ਸੀ, ਦਾ ਫ਼ੈਸਲਾ ਸੁਣਾਉਂਦਿਆਂ, ਥੀਮ ਪਾਰਕ ਦੀ ਮੈਨੇਜਮੈਂਟ ਨੂੰ ਮ੍ਰਿਤਕਾ ਦੇ ਪਰਿਵਾਰ ਨੂੰ 2.15 ਮਿਲੀਅਨ ਡਾਲਰ ਮੁਆਵਜ਼ੇ ਵੱਜੋਂ ਦੇਣ ਦਾ ਆਦੇਸ਼ ਦਿੱਤਾ ਹੈ ਅਤੇ ਨਾਲ ਹੀ ਪਰਿਵਾਰ ਨੂੰ 280,000 ਡਾਲਰ, ਅਦਾਲਤੀ ਕਾਰਵਾਈ ਦੇ ਇਵਜ ਵਿੱਚ ਵੀ ਦਿੱਤੇ ਜਾਣਗੇ।
ਸ੍ਰੀਮਤੀ ਲੋਅ ਦੇ ਪਤੀ ਮੈਥਿਊ ਲੋਅ ਨੇ ਉਕਤ ਮੁਕੱਦਮਾ ਸਾਲ 2019 ਵਿੱਚ ਦਾਇਰ ਕੀਤਾ ਸੀ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ (ਉਸ ਸਮੇਂ ਕਿਏਰਨ (10 ਸਾਲ) ਅਤੇ ਇਸਾਲਾ (6 ਸਾਲ)) ਵੀ ਆਪਣੀ ਮਾਂ ਦੇ ਨਾਂਲ ਹੀ ਸਨ ਜਦੋਂ ਕਿ ਇੱਕ ਜੋਆਏ ਰਾਈਡ ਸਮੇਂ, ਪਾਣੀ ਦਾ ਪੰਪ ਫੇਲ੍ਹ ਹੋ ਜਾਣ ਕਾਰਨ ਉਕਤ ਹਾਦਸਾ ਵਾਪਰ ਗਿਆ ਸੀ ਅਤੇ ਬੱਚਿਆਂ ਦੀ ਮਾਂ ਦੀ ਮੋਕੇ ਤੇ ਹੀ ਮੌਤ ਹੋ ਗਈ ਸੀ।
ਪਰਿਵਾਰ ਨੂੰ ਜੋ ਮੁਆਵਜ਼ਾ ਦਿੱਤਾ ਗਿਆ ਹੈ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਬੱਚਿਆਂ ਦੀ ਮੁਆਵਜ਼ੇ ਵਾਰੀ ਰਕਮ ਦੀ ਦੇਖਭਾਲ ਅਤੇ ਸਾਂਭ-ਸੰਭਾਲ ਹਾਲ ਦੀ ਘੜੀ ਇੱਕ ਟ੍ਰਸਟ ਕਰ ਰਿਹਾ ਹੈ -ਜਦੋਂ ਤੱਕ ਕਿ ਬੱਚੇ ਬਾਲਿਗ ਨਹੀਂ ਹੋ ਜਾਂਦੇ।
ਇਸ ਹਾਦਸੇ ਵਿੱਚ ਕੁੱਝ ਹੋਰ ਵੀ ਪੀੜਿਤ ਸਨ ਅਤੇ ਸਭ ਨੂੰ ਕੁੱਲ ਮਿਲਾ ਕੇ ਥੀਮ ਪਾਰਕ ਦੇ ਮਾਲਕਾਂ ਵੱਲੋਂ ਹੁਣ ਤੱਕ 5ਿ ਮਲੀਅਨ ਤੱਕ ਦਾ ਮੁਆਵਜ਼ਾ ਦਿੱਤਾ ਜਾ ਚੁਕਿਆ ਹੈ।