ਡਰੀਮਵਰਲਡ ‘ਚ ਚਾਰ ਲੋਕਾਂ ਦੀ ਮੌਤ

img_1259

ਕੁਈਨਜ਼ਲੈਡ ਦੇ ਸ਼ਹਿਰ ਗੋਲ਼ਡ ਕੋਸਟ ਵਿਖੇ ਸਥਿਤ ਥੀਮ ਪਾਰਕ ਜੋ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਥੀਮ ਪਾਰਕ ਦੇ ਨਾਮ ਨਾਲ ਜਾਣੀ ਜਾਂਦੀ ਹੈ। ਪਾਰਕ ‘ਚ ਰਿਵਰ ਰਾਈਡ ‘ਚ ਖ਼ਰਾਬੀ ਆਉਣ ਕਾਰਨ ਹਾਦਸਾ ਵਾਪਰਿਆਂ ਜਿਸ ਵਿੱਚ ਚਾਰ ਲੋਕਾਂ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ। ਜਾਂਚ ਪੜਤਾਲ ਤੇ ਪਤਾ ਲੱਗਿਆ ਕਿ ਰਨਵੇਅਰ ਬੈਲਟ ‘ਚ ਆਈ ਖ਼ਰਾਬੀ ਕਾਰਨ ਉਸ ਵਿੱਚ ਬੈਠੇ 2 ਵਿਅਕਤੀ ਰਿਵਰ ਰਾਈਡ  ਚੋਂ ਬਾਹਰ ਪਾਨੀ ‘ਚ ਡਿਗ ਪਏ ਅਤੇ 2 ਅੰਦਰ ਫ਼ੱਸ ਗਏ। ਪੁਲੀਸ ਅਤੇ ਡਾਕਟਰਾਂ ਨੇ ਪਹੁੰਚ ਕੇ ਹਾਲਾਤ ਕਾਬੂ ਕਰ ਹਾਦਸੇ ਦਾ ਸ਼ਿਕਾਰ ਵਿਅਕਤੀਆ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜ਼ਖ਼ਮ ਜਿਆਦਾ ਗੰਭੀਰ ਹੌਣ ਕਾਰਨ ਉਨ੍ਹਂਾ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਤੇ 4 ਵਿਅਕਤੀਆ ਨੇ ਉੱਥੇ ਹੀ ਦਮ ਤੋੜ ਦਿੱਤਾ ਹੈ। ਇਸ ਉਪਰੰਤ ਥੀਮ ਪਾਰਕ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਹਾਦਸੇ ਦੇ ਕਾਰਨਾ ਦੀ ਜਾਂਚ-ਪੜਤਾਲ ਜਾਰੀ ਹੈ।

Install Punjabi Akhbar App

Install
×