‘ਡਰਾਮੇ ਅਾਲੇ’ ਨੇ ਬਿਅਾਨੇ ਪੰਜਾਬ ਦੀ ਅਜੋਕੇ ਹਾਲਾਤ..

news 180531 drame wale 001
ਮੈਲਬੌਰਨ:- ਪਿਛਲੇ ਦਿਨੀਂ ‘ਯਾਰ ਆਸਟ੍ਰੇਲੀਆ ਵਾਲੇ’ ਵੱਲੋਂ “ਡਰਾਮੇ ਆਲੇ”  ਕਾਮੇਡੀ ਨਾਟਕ ਦਾ ਮੰਚਨ ਇਨਕੋਰ ਇਵੈਂਟ ਸੈਂਟਰ ਹੋਪਰਜ਼ ਕਰਾਸਿੰਗ ਵਿੱਖੇ ਕੀਤਾ ਗਿਆ। ਪੰਜਾਬ ਅਤੇ ਅਸਟਰੇਲੀਅਾ ਦੇ ਕਲਾਕਾਰਾਂ ਦੀ ਟੀਮ ਵੱਲੋਂ ਖੇਡੇ ਗੲੇ ਇਸ ਡਰਾਮੇ ਨੂੰ ਲੋਕ ਪਰਿਵਾਰਾਂ ਸਮੇਤ ਦੇਖਣ ਲਈ ਪੁੱਜੇ ਹੋਏ ਸਨ।

news 180531 drame wale 002

ਪੰਜਾਬ ਤੋ  ਵਿਸ਼ੇਸ਼ ਤੌਰ ਤੇ ਇਸ ਨਾਟਕ ਵਿੱਚ ਭਾਗ ਲੈਣ ਪੁੱਜੇ ਪ੍ਰਸਿੱਧ ਥਿਏਟਰ ਕਲਾਕਾਰ  ਡਾ: ਜੱਗੀ ਧੂਰੀ ਦੇ ਨਿਰਦੇਸ਼ਨਾਂ ਦੇ ਹੇਠ ਇਹ ਨਾਟਕ ਤਿਆਰ  ਕਰਵਾਇਆ ਗਿਆ ਸੀ। ੲਿਸ ਨਾਟਕ ਵਿੱਚ ੲੇਜੰਟਾਂ ਦੀਅਾਂ ਮੋਮੋਠਗਣੀਅਾਂ,  ਨਸ਼ੇ,  ਲੱਚਰਤਾ, ਕਿਸਾਨੀ ਕਰਜ਼ੇ, ਪੰਜਾਬ ਦੀ ਮੌਜੂਦਾ ਸਥਿਤੀ,ਤੇ ਭ੍ਰਿਸ਼ਟ ਸਿਸਟਮ ਉਤੇ ਤਿੱਖੇ ਵਿਅੰਗ ਕੱਸ ਗੲੇੇ। ਡਰਾਮੇ ਵਿੱਚ ਜੱਗੀ ਧੂਰੀ ਸਮੇਤ ‘ਸਿੰਘ ਵੀ’, ਦੀਪ ਬਰਾੜ, ਜਸਜੀਨਤ ਕੌਰ ਤੇ ਸੰਦੀਪ ਸੈਂਡੀ ਵਲੋਂ  ਮੁੱਖ ਭੂਮਿਕਾ ਨਿਭਾਈ ਗਈ। ਇਸ ਮੌਕੇ  ਕੁਲਦੀਪ ਬਾਸੀ  ਪ੍ਰਧਾਨ ਮੈਲਬੌਰਨ ਕਬੱਡੀ ਅਕੈਡਮੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਵੱਖ ਵੱਖ ਪਾਤਰਾਂ ਦੇ ਰੂਪ ਵਿੱਚ ਜੱਗੀ ਧੂਰੀ ਦੀ ਅਦਾਕਾਰੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ ਬੋਲਿਆ ਤੇ ਬਾਕੀ ਕਲਾਕਾਰਾਂ ਨੇ ਵੀ ਵਧੀਆ ਰੰਗ ਪੇਸ਼ ਕੀਤੇ।
news 180531 drame wale 003
ਜਿੱਥੇ ਦਰਸ਼ਕਾਂ ਨੇ ਹਾਸਰੰਗ ਦਾ ਖੂਬ ਅਾਨੰਦ ਮਾਣਿਅਾ, ੳੁੱਥੇ ੲੀ ਪੰਜਾਬ ਪੱਲੇ ਪੲੀਅਾਂ ਦੁਸ਼ਵਾਰੀਅਾਂ ਤੇ ਦਿਨੋ ਦਿਨ ਵਾਤਾਵਰਣਕ,ਅਾਰਥਿਕ ਤੇ  ਸੱਭਿਅਾਚਾਰਕ ਪੱਖੋਂ ਧਰਾਤਲ ਵੱਲ ਜਾ ਰਹੇ ਪੰਜਾਬ ਦਾ ਕਰੁਣਾਮੲੀ ਹਾਲ ਵੇਖ ਕੇ ਦਰਸ਼ਕ ਭਾਵੁਕ ਵੀ ਹੋੲੇ। ੲਿਸ ਮੌਕੇ ਮੰਚ ਸੰਚਾਲਨ ਜਸਮੀਤ ਕੌਰ ਵਲੋਂ ਕੀਤਾ ਗਿਆ।  ਜੱਗੀ ਧੂਰੀ ਨੇ ਕਿਹਾ ਕਿ ਉਨਾਂ ਨੂੰ ਲਾਇਵ ਕਾਮੇਡੀ ਡਰਾਮੇ ਲੲੀ ਦਰਸ਼ਕਾਂ ਦੇ ਵਿਖਾਏ ਉਤਸ਼ਾਹ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਤੇ ਆਸਟ੍ਰੇਲੀਆ ਵਿੱਚ ਪੰਜਾਬੀ ਥਿਏਟਰ ਨੂੰ ਪੈਰਾਂ ਸਿਰ ਕਰਨ ਦੇ ਲਈ ‘ਸਿੰਘ ਵੀ’ ਤੇ ਉਨਾਂ ਦੀ ਟੀਮ ਵਧਾਈ ਦੀ ਪਾਤਰ ਹੈ,ਜਿੰਨਾਂ ਨੇ ਇਹ ਉਪਰਾਲਾ ਕੀਤਾ। ੲਿਸ ਡਰਾਮੇ ਤੋਂ ਬਾਦ ਭਵਿੱਖ ਵਿੱਚ ਅਸਟਰੇਲੀਅਾ ਪੰਜਾਬੀ ਥੀੲੇਟਰ ਦੇ ਖੇਤਰ ਵਿੱਚ ਹੋਰ ਵਧੇਰੇ ਪਰਫੁੱਲਤਾ ਅਾੳੁਣ ਦੀ ੳੁਮੀਦ ਜਾਗੀ ਹੈ।