ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਬਾਲ ਪੁਸਤਕ ‘ਪਾਪਾ ਅਬ ਐਸਾ ਨਹੀਂ ਹੋਗਾ’ ਨੂੰ ਭਾਸ਼ਾ ਵਿਭਾਗ ਵੱਲੋਂ ਪੁਰਸਕਾਰ

d s aasht ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ  ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਹਨਾਂ ਦੀ ਪੁਸਤਕ ‘ਪਾਪਾ ਅਬ ਐਸਾ ਨਹੀਂ ਹੋਗਾ’ ਨੂੰ ਸਾਲ 2013 ਲਈ ਸਰਵੋਤਮ ਬਾਲ ਸਾਹਿਤ ਪੁਸਤਕ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ. ਚੇਤਨ ਸਿੰਘ ਅਨੁਸਾਰ ਇਸ ਪੁਰਸਕਾਰ ਵਿਚ ਡਾ. ‘ਆਸ਼ਟ’ ਨੂੰ 21 ਹਜ਼ਾਰ ਰੁਪਏ ਨਗਦ ਅਤੇ ਪਲੇਕ ਭੇਂਟ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਦੀ ਪ੍ਰਸਿੱਧ ਪ੍ਰਕਾਸ਼ਨ ਸੰਸਥਾ ਪੀਤਾਂਬਰ ਪਬਲਸ਼ਿੰਗ ਕੰਪਨੀ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਬਾਲ ਕਹਾਣੀਆਂ ਨਾਲ ਸੰਬੰਧਤ ਹੈ ਜੋ ਨੈਤਿਕ ਜੀਵਨ ਮੁੱਲਾਂ ਦਾ ਸੁਨੇਹਾ ਦਿੰਦੀ ਹੈ। ਕੁਝ ਅਰਸਾ ਪਹਿਲਾਂ ਹੀ ਇਸ ਪੁਸਤਕ ਨੂੰ ਬਿਹਾਰ ਦੇ ਸੇਵਾਮੁਕਤ ਲੈਫਟੀਨੈਂਟ ਕਰਨਲ ਸ੍ਰੀ ਮਾਇਆਨਾਥ ਝਾਅ ਨੇ ਮੈਥਿਲੀ ਭਾਸ਼ਾ ਵਿਚ ਅਨੁਵਾਦ ਕਰਕੇ ਬਿਹਾਰ ਪ੍ਰਾਂਤ ਦੇ ਵੱਡੀ ਗਿਣਤੀ ਦੇ ਬੱਚਿਆਂ ਤੱਕ ਪੁਚਾਇਆ। ਕੁਝ ਹੋਰ ਭਾਰਤੀ ਜ਼ੁਬਾਨਾਂ ਵਿਚ ਵੀ ਇਹ ਪੁਸਤਕ ਛੇਤੀ ਛਪ ਰਹੀ ਹੈ।ਭਾਸ਼ਾ ਵਿਭਾਗ, ਪੰਜਾਬ ਵੱਲੋਂ ਨੇੜ ਭਵਿੱਖ ਵਿਚ ਕਰਵਾਏ ਜਾ ਰਹੇ ਸਮਾਗਮ ਦੌਰਾਨ ਡਾ. ‘ਆਸ਼ਟ’ ਨੂੰ ਇਹ ਪੁਰਸਕਾਰ ਭੇਂਟ ਕੀਤਾ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks