ਕੋਵਿਡ ਦੀ ਤੀਜੀ ਲਹਿਰ ਤੋਂ ਪਹਿਲਾ ਆਪਣੀ ਵੈਕਸੀਨੇਸ਼ਨ ਮੁਕੰਮਲ ਕਰਵਾਉਣ ਲੋਕ: ਡਾ: ਵਰਿੰਦਰ ਕੌਰ

ਰਈਆ —ਕੋਵਿਡ ਦੀ ਤੀਜੀ ਲਹਿਰ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਕੋਵਿਡ ਰੋਕੂ ਵੈਕਸੀਨੇਸ਼ਨ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਲਈ ਅੱਜ ਦਿਨ ਬੁੱਧਵਾਰ ਬਲਾਕ ਮੀਆਂਵਿੰਡ ਕੁਲ 397 ਲੋਕਾਂ ਟੀਕਾਕਰਨ ਕੀਤਾ ਗਿਆ | ਇਸ ਦੌਰਾਨ ਸਿਵਲ ਸਰਜਨ ਤਰਨ ਤਾਰਨ ਡਾ.ਰੋਹਿਤ ਮਹਿਤਾ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲਾ ਟੀਕਾਕਰਨ ਅਫਸਰ ਡਾ ਵਰਿੰਦਰ ਕੌਰ ਸਮੇਤ ਸੀਨੀਅਰ ਮੈਡੀਕਲ ਅਫਸਰ ਐਸ.ਡੀ.ਐਚ ਖਡੂਰ ਸਾਹਿਬ ਡਾ.ਅਨੀਤਾ ਅਤੇ ਐਸ.ਐਮ.ਓ ਮੀਆਂਵਿੰਡ ਡਾ ਵਿਮਲ ਵੀਰ   ਜੀ ਅਗਵਾਈ ਹੇਠ ਬਲਾਕ ਦੇ ਸਮੂਹ ਸੈਕਟਰ ਸੁਪਰਵਾਈਜ਼ਰ ਮੇਲ ਅਤੇ ਫੀਮੇਲ ਨਾਲ ਮੀਟਿੰਗ ਕੀਤੀ ਗਈ | ਜਿਸ ਦੌਰਾਨ ਜ਼ਿਲਾ ਟੀਕਾਕਰਨ ਅਫਸਰ ਡਾ ਵਰਿੰਦਰ ਕੌਰ ਨੇ ਕੋਵਿਡ ਦੀ ਆਉਣ ਵਾਲੀ ਤੀਸਰੀ ਲਹਿਰ ਨੂੰ ਦੇਖਦੇ ਹੋਏ ਲੋਕਾਂ ਨੂੰ ਖਾਸ ਕਰਕੇ ਬਲਾਕ ਮੀਆਂਵਿੰਡ ਦੇ ਦੁਕਾਨਦਾਰ, ਫੇਰੀ ਵਾਲੇ,ਮਜਦੂਰ, ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀ ਸਮੇਤ ਹਾਈ ਰਿਸਕ ਲੋਕ ਪਹਿਲ ਦੇ ਅਧਾਰ ਤੇ ਆਪਣਾ ਕੋਵਿਡ ਰੋਕੂ ਟੀਕਾਕਰਨ ਕਰਵਾਉਣਾ ਦੀ ਅਪੀਲ ਕੀਤੀ |ਮੀਟਿੰਗ ਦੌਰਾਨ ਓਹਨਾ ਪਿੰਡ ਪੱਧਰ ਤੇ ਆ ਰਹੀਆਂ ਮੁਸ਼ਕਿਲਾਂ ਬਾਰੇ ਸੁਣਿਆ ਅਤੇ ਸਮੂਹ ਸਟਾਫ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਓਹਨਾ ਦਾ ਟੀਕਾਕਰਨ ਕਰਵਾਉਣ ਤੇ ਜ਼ੋਰ ਦਿੱਤਾ | ਡਾ ਵਰਿੰਦਰ ਕੌਰ ਨੇ ਕਿਹਾ ਕਿ ਕੋਵਿਡ ਰੋਕੂ ਵੈਕਸੀਨ ਬਿਲਕੁਲ ਸੁਰੱਖਿਅਤ ਹੈ ਇਸਨੂੰ ਲਗਵਾਉਣ ਵਿੱਚ ਬਿਨਾ ਕਿਸੇ ਯੋਗ ਕਾਰਨ ਦੇ ਦੇਰੀ ਕਰਨਾ ਆਪਣੇ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ | ਓਹਨਾ ਕਿਹਾ ਜਿਲਾ ਤਰਨ ਤਾਰਨ ਤਹਿਤ ਹੁਣ ਤੱਕ  1.5 ਲੱਖ ਤੋਂ ਵੱਧ ਲੋਕ ਆਪਣੀ ਵੈਕਸੀਨੇਸ਼ਨ ਕਰਵਾ ਚੁਕੇ ਹਨ ਅਤੇ ਬਲਾਕ ਮੀਆਂਵਿੰਡ ਤਹਿਤ ਹੁਣ ਤੱਕ 20000 ਤੋਂ ਵੱਧ ਲੋਕਾਂ ਦੀ ਵੈਕਸੀਨੇਸ਼ਨ ਕੀਤੀ ਜਾ ਚੁਕੀ ਹੈ | ਇਸ ਲਈ ਸਮੂਹ ਲੋਕਾਂ ਨੂੰ ਪੰਚਾਇਤਾਂ ਨੂੰ ਆਪਣੇ ਆਪਣੇ ਪਿੰਡ ਨੂੰ 100 ਪ੍ਰਤੀਸ਼ਤ ਕੋਵਿਡ ਰੋਕੂ ਵੈਕਸੀਨ ਲਗਵਾਉਣ ਵਿਚ ਕੋਸ਼ਿਸ਼ ਕਰਨ ਅਤੇ ਤੀਸਰੀ ਲਹਿਰ ਤੋਂ ਪਹਿਲਾ ਪਹਿਲਾ ਆਪਣਾ ਟੀਕਾਕਰਨ ਜਰੂਰ ਕਰਵਾਉਣ |ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਅਨੀਤਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਵਿਮਲ ਵੀਰ ਨੇ ਵੀ ਪਿੰਡ ਪੱਧਰ ਤੇ ਸਮੇ ਸਮੇ ਤੇ ਲੱਗਣ ਵਾਲੇ ਵੈਕਸੀਨੇਸ਼ਨ ਕੈਂਪ ਦੀ ਜਾਣਕਾਰੀ ਗੁਰੂਦਵਾਰਾ ਸਾਹਿਬ ਆਨੋਂਉਂਸਮੇਂਟ ਕਰਵਾ ਕੇ ਲੋਕਾਂ ਜਾਗਰੂਕ ਕਰਨ ਬਾਰੇ ਕਿਹਾ | ਓਹਨਾ ਕਿਹਾ ਕਿ ਸਬ ਡਵੀਜਨ ਹਸਪਤਾਲ ਖਡੂਰ ਸਾਹਿਬ ਅਤੇ ਕਮਿਊਨਿਟੀ ਹੈਲਥ ਸੈਂਟਰ ਤਹਿਤ ਸਮੂਹ ਸਟਾਫ ਬਿਨਾ ਕਿਸੇ ਛੁੱਟੀ ਤੋਂ ਲਗਾਤਾਰ 15-17 ਸੈਸ਼ਨ ਲਗਾ ਰਿਹਾ ਹੈ ਜਿਸਨੂੰ ਸਫਲ ਬਣਾਉਣ ਵਿਚ ਪਿੰਡ ਦੀ ਪੰਚਾਇਤਾਂ ਆਪਣਾ ਯੋਗਦਾਨ ਜਰੂਰ ਦੇਣ |ਇਸ ਮੌਕੇ ਈ.ਐਨ.ਟੀ ਸਪੈਸ਼ਲਿਸਟ ਡਾ ਦੇਵੀ ਬਾਲਾ, ਮੈਡੀਕਲ ਅਫਸਰ ਡਾ ਸਲਿਲ ਗੁਪਤਾ, ਐਲ.ਐਚ.ਵੀ ਰਣਜੀਤ ਕੌਰ, ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਐਸ.ਆਈ ਜੋਗਿੰਦਰ ਸਿੰਘ, ਐਸ.ਆਈ ਹਰਜੀਤ ਸਿੰਘ, ਐਸ.ਆਈ ਤੇਜਿੰਦਰ ਸਿੰਘ, ਸਾਹਿਬਜੀਤ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਕੌਰ ਕੰਗ ਐਲ.ਐਚ.ਵੀ, ਪਰਮਜੀਤ ਕੌਰ ਜਲਾਲਾਬਾਦ ਐਲ.ਐਚ.ਵੀ, ਤਰਿੰਦਰਜੀਤ ਕੌਰ ਐਲ.ਐਚ.ਵੀ, ਸਰਬਜੀਤ ਕੌਰ ਐਲ.ਐਚ.ਵੀ ਮੌਜੂਦ ਸਨ

Welcome to Punjabi Akhbar

Install Punjabi Akhbar
×
Enable Notifications    OK No thanks