ਭਾਰਤ ਦੀਆਂ ਖੇਤਰੀ ਭਾਸ਼ਾਵਾਂ ਨੂੰ ਇੱਕ ਰਾਸ਼ਟਰ ਇੱਕ ਭਾਸ਼ਾ ਦੀ ਸਾਮਰਾਜੀ ਸਾਮੰਤਸ਼ਾਹੀ ਦੇ ਫੁਰਮਾਨ ਤੋਂ ਖਤਰਾ – ਡਾ ਤੇਜਵੰਤ ਮਾਨ

1 (1)

ਭਾਰਤੀ ਰਾਜਸੱਤਾ ਦੇ ਗਲਿਆਰਿਆਂ ਵਿਚ ਇੱਕ ਰਾਸ਼ਟਰ ਇੱਕ ਭਾਸ਼ਾ ਅਤੇ ਇੱਕ ਸੰਸਕ੍ਰਿਤੀ ਦਾ ਪਣਪ ਰਿਹਾ ਵਿਚਾਰ ਪੰਜਾਬੀ ਸਮੇਤ ਭਾਰਤ ਦੀਆਂ ਹੋਰ ਖੇਤਰੀ ਭਾਸ਼ਾਵਾਂ, ਸੱਭਿਆਚਾਰਾਂ, ਬਹੁ-ਰਾਸ਼ਟਰੀ ਪਹਿਚਾਣ ਲਈ ਅੱਜ ਇੱਕ ਵੱਡਾ ਖਤਰਾ ਹੈ। ਭਾਰਤੀ ਸਮਾਜਕ, ਰਾਜਨੀਤਕ ਅਤੇ ਸੱਭਿਆਚਾਰਕ ਬਹੁ^ਵਾਦ ਨੂੰ ਹਿੰਦੀ ਰਾਸ਼ਟਰ ਦੀ ਸਾਮਰਾਜੀ ਸਾਮੰਤਸ਼ਾਹੀ ਦੇ ਜੂਲੇ ਹੇਠ ਲਿਆਉਣ ਦੇ ਸਿਰ ਤੋੜ ਯਤਨ ਹੋ ਰਹੇ। ਭਾਰਤ ਦੇ ਫੈਡਰਲ ਆਧਾਰ ਉਤੇ ਲਿਖੇ ਗਏ ਇਤਿਹਾਸ ਨੂੰ ਭਾਰਤੀ ਦ੍ਰਿਸ਼ਟੀਕੋਣ ਤੋਂ ਮਿਿਥਹਾਸਕ ਪੱਖ ਨੂੰ ਉਭਾਰਨ ਲਈ ਮੁੜ ਲਿਖਣ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਇੱਥੋਂ ਤੱਕ ਸਾਇੰਸ ਨੂੰ ਵੀ ਜ਼ੋਤਸ਼ ਅਧੀਨ ਕਰਨ ਦੇ ਤਜਰਬੇ ਸਿੱਖਿਆ ਵਿਭਾਗ ਕਰ ਰਿਹਾ ਹੈ।ਸਾਡੇ ਵਿਿਦਅਕ ਪਾਠ-ਕ੍ਰਮ ਅਤੇ ਵਿਿਦਅਕ ਅਦਾਰਿਆਂ ਵਿੱਚ ਹਿੰਦੀ ਰਾਸ਼ਟਰ ਦੇ ਨਾਂ ਉਤੇ ਵੱਡੇ ਪੱਧਰ ਤੇ ਦਖਲ ਅੰਦਾਜੀ ਕੀਤੀ ਜਾ ਰਹੀ ਹੈ। ਇਹ ਵਿਚਾਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ ਦੇ ਪ੍ਰਧਾਨ ਡਾ ਤੇਜਵੰਤ ਮਾਨ ਨੇ ਸਟੇਟ ਕਾਲਜ ਆਫ ਐਜੂਕੇਸ਼ਨ ਵਿਖੇ ਕਰਵਾਈ ਗਈ ‘ਪੰਜਾਬੀ ਭਾਸ਼ਾ ਬਚਾਓ* ਕਾਨਫਰੰਸ ਵਿਚ ਪ੍ਰਧਾਨਗੀ ਭਾਸ਼ਨ ਦਿੰਦਿਆਂ ਦਿੱਤੇ।

ਇਸ ਕਾਨਫਰੰਸ ਵਿੱਚ ਤਿੰਨ ਸੌ ਤੋਂ ਵੱਧ ਪੰਜਾਬੀ ਲੇਖਕਾਂ, ਵਿਦਵਾਨਾਂ, ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿਿਦਆਰਥੀਆਂ ਨੇ ਹਿੱਸਾ ਲਿਆ। ਮਲੇਸ਼ੀਆ, ਆਸਟਰੇਲੀਆ, ਅਮਰੀਕਾ, ਕੈਨੇਡਾ ਦੇ ਡੈਲੀਗੇਟ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੋਏ। ਕਾਨਫਰੰਸ ਦੀ ਪ੍ਰਧਾਨਗੀ ਡਾ ਤੇਜਵੰਤ ਮਾਨ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ ਸਵਰਾਜ ਸਿੰਘ, ਦਰਸ਼ਨ ਬੁੱਟਰ ਪ੍ਰਧਾਨ ਭਰਾਤਰੀ ਕੇਂਦਰੀ ਪੰਜਾਬੀ ਲੇਖਕ ਸਭਾ, ਡਾ ਅਰਵਿੰਦਰ ਕੌਰ ਕਾਕੜਾ, ਪਵਨ ਹਰਚੰਦਪੁਰੀ, ਸੰਧੂ ਵਰਿਆਣਵੀ, ਡਾ ਭਗਵੰਤ ਸਿੰਘ, ਡਾ ਕੰਵਰ ਜ਼ਸਵਿੰਦਰ ਪਾਲ ਸਿੰਘ, ਡਾ ਮੋਹਨ ਤਿਆਗੀ, ਭੁਪਿੰਦਰ, ਡਾ ਜ਼ੋਗਾ ਸਿੰਘ ਸ਼ਾਮਲ ਸਨ।

ਪਵਨ ਹਰਚੰਦਪੁਰੀ ਨੇ ਆਰੰਭ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵੱਲੋਂ ਤਿਆਰ ਕੀਤੇ ਚਾਲੀ ਨੁਕਾਤੀ ਚਾਰਟਰ ਵਿੱਚ ਪੇਸ਼ ਮੰਗਾਂ ਬਾਰੇ ਵਿਸਥਾਰ ਵਿੱਚ ਦੱਸਿਆ। ਡਾ ਜ਼ੋਗਾ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਦੇ ਸੰਬੰਧ ਵਿੱਚ ਪੇਪਰ ਪੜ੍ਹਿਆ। ਉਨ੍ਹਾਂ ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਸੰਕਟਾਂ ਦਾ ਜਿਕਰ ਕਰਦਿਆਂ ਕਿਸੇ ਭਾਸ਼ਾ ਦੇ ਅਲੋਪ ਹੋ ਜਾਣ ਦੇ ਖਤਰਿਆਂ ਲਈ ਨੌ ਨੁਕਾਤੀ ਫਾਰਮੁਲੇ ਦੀ ਜਾਣਕਾਰੀ ਦਿੱਤੀ। ਡਾ ਜ਼ੋਗਾ ਸਿੰਘ ਨੇ ਸਪਸ਼ਟ ਕੀਤਾ ਕਿ ਇਸ ਮਾਪਦੰਡ ਅਨੁਸਾਰ ਭਾਰਤ ਵਿੱਚ ਪੰਜਾਬੀ ਅਲੋਪ ਹੋ ਜਾਣ ਦੇ ਖੇਤਰ ਵਿੱਚ ਪਰਵੇਸ਼ ਕਰ ਚੁੱਕੀ ਹੈ। ਇਸ ਨੂੰ ਸੰਭਾਲਣ ਅਤੇ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਤਸੱਲੀ ਵਾਲੀ ਗੱਲ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਇਸ ਪਾਸੇ ਬੜੀ ਸੁਹਿਰਦਤਾ ਨਾਲ ਇੱਕ ਲਹਿਰ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਡਾ. ਸਵਰਾਜ ਸਿੰਘ ਨੇ ਅਮਰੀਕਾ ਅਤੇ ਭਾਰਤ ਦੀ ਗੰਢਤੁਪ ਦੇ ਸਾਮਰਾਜੀ ਹਮਲੇ ਨੂੰ ਪੰਜਾਬੀ ਅਤੇ ਹੋਰ ਖੇਤਰੀ ਭਾਸ਼ਾਵਾਂ ਦੇ ਸੰਕਟ ਲਈ ਜਿੰਮੇਵਾਰ ਠਹਿਰਾਇਆ। ਡਾ ਭਗਵੰਤ ਸਿੰਘ ਨੇ ਕਿਹਾ ਹਿੰਦੀ ਦਿਵਸ ਉਤੇ ਭਾਸ਼ਾ ਵਿਭਾਗ ਦੇ ਸਮਾਗਮ ਵਿਚ ਵਾਪਰੀ ਘਟਨਾ ਪੰਜਾਬੀ ਭਾਸ਼ਾ ਉਤੇ ਹੋ ਰਹੇ ਹਮਲੇ ਬਾਰੇ ਸਪਸ਼ਟ ਸੰਕੇਤ ਹੈ। ਡਾ ਕੁਲਦੀਪ ਸਿੰਘ ਨੇ ਭਾਰਤ ਸਰਕਾਰ ਦੀ ਸਿੱਖਿਆ ਨੀਤੀ ਵਿੱਚ ਖੇਤਰੀ ਭਾਸ਼ਾਵਾਂ ਨੂੰ ਅਣਗੌਲਿਆਂ ਕਰਨ ਉਤੇ ਚਿੰਤਾ ਅਤੇ ਫਿਕਰਮੰਦੀ ਜਤਾਈ। ਦਰਸ਼ਨ ਬੁੱਟਰ ਨੇ ਪੰਜਾਬੀ ਭਾਸ਼ਾ ਦੇ ਮੁੱਦੇ ਉਤੇ ਹਰ ਤਰ੍ਹਾਂ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ ਦਾ ਸਾਥ ਦੇਣ ਦਾ ਐਲਾਨ ਕੀਤਾ। ਡਾ. ਮੋਹਨ ਤਿਆਗੀ ਨੇ ਪੰਜਾਬੀਆਂ ਨੂੰ ਆਪਣੇ ਨਿੱਜੀ ਕਾਰੋਬਾਰ ਵਿਚ ਪੰਜਾਬੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਇਸ ਵਿਚਾਰ ਗੋਸ਼ਟੀ ਨੂੰ ਹੋਰ ਭਾਵ ਪੂਰਤ ਬਨਾਉਣ ਲਈ ਡਾ. ਨਰਵਿੰਦਰ ਸਿੰਘ ਕੌਸ਼ਲ, ਡਾ ਮੇਘਾ ਸਿੰਘ, ਸੰਧੂ ਵਰਿਆਣਵੀ, ਡਾ ਅਰਵਿੰਦਰ ਕੌਰ ਕਾਕੜਾ, ਹਰਮੇਸ਼ ਮੇਸ਼ੀ, ਡਾ ਅਵਤਾਰ ਸਿੰਘ ਧਾਲੀਵਾਲ, ਡਾ ਹਰਜੀਤ ਸਿੰਘ ਸੱਧਰ, ਡਾ ਰਾਕੇਸ਼ ਕੁਮਾਰ, ਭੁਪਿੰਦਰ, ਡਾ ਕੰਵਲ ਜ਼ਸਵਿੰਦਰ ਪਾਲ ਸਿੰਘ, ਕੁਲਵੰਤ ਸਿੰਘ ਨਾਰੀਕੇ, ਨਰੰਜਣ ਸਿੰਘ ਦੋਹਲਾ, ਅਮਰੀਕ ਗਾਗਾ, ਗੁਲਜਾਰ ਸਿੰਘ ਸ਼ੌਂਕੀ, ਪ੍ਰਸਿੱਧ ਉਰਦੂ ਸ਼ਾਇਰ ਕ੍ਰਿਸ਼ਨ ਬੇਤਾਬ ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਤੇ ਡਾ ਜੋਗਾ ਸਿੰਘ, ਡਾ ਤੇਜਵੰਤ ਮਾਨ, ਡਾ ਸਵਰਾਜ ਸਿੰਘ ਦਾ ਸਨਮਾਨ ਕੀਤਾ ਗਿਆ। ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਬਚਾਓ ਲਈ ਤਿੰਨ ਮਤੇ ਪਾਸ ਕਰਨ ਉਪਰੰਤ ਇਹ ਕਾਨਫਰੰਸ ਸਮਾਪਤ ਹੋਈ। ਸਟੇਜ ਦੀ ਸੰਭਾਲ ਡਾ ਅਰਵਿੰਦਰ ਕੌਰ ਕਾਕੜਾ ਅਤੇ ਪਵਨ ਹਰਚੰਦਪੁਰੀ ਨੇ ਬਾਖੂਬੀ ਸੰਭਾਲੀ ।