ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਡਾ: ਸੁਰਿੰਦਰ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਨੇ ਦੋ ਸਨਮਾਨਾਂ ਨਾਲ ਨਿਵਾਜਿਆ

ਵਾਸਿੰਗਟਨ/ ਜਲੰਧਰ 15 ਨਵੰਬਰ — ਪੰਜਾਬ ਸਰਕਾਰ ਦੇ ਪ੍ਰੈਸ ਨੋਟ ਅਨੁਸਾਰ ਸੰਸਾਰ ਦੀਆ 550 ਸ਼ਖ਼ਸੀਅਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਜਨਮ ਦਿਹਾੜੇ ਤੇ ਆਈ .ਕੇ. ਗੁਜਰਾਲ ਟੈਕਨੀਕਲ ਯੂਨੀਵਰਸਟੀ ਕਪੂਰਥਲਾ ਦੇ ਗੁਰੂ ਨਾਨਕ ਐਡੀਟੋਰੀਅਮ ਦੇ ਹਾਲ ਵਿੱਚ ਸਨਮਾਨਤ ਕੀਤਾ ਹੈ। ਡਾਕਟਰ ਸੁਰਿੰਦਰ ਗਿੱਲ ਨੂੰ  ਪੱਤਰਕਾਰ ਵਜੋ ਉਹਨਾਂ ਦੀਆ ਅੰਤਰ – ਰਾਸ਼ਟਰੀ ਲਿਖਤਾਂ , ਟਰੰਪ ਦੀ ਜਿੱਤ ਸੰਬੰਧੀ ਲਿਖੀਆਂ ਖ਼ਬਰਾਂ , ਸਿਆਸਤ ਤੋ ਉਪਰ ਉਠ ਕੇ ਵਿਚਰਨ,ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ , ਅਮਰੀਕਾ ਵਿੱਚ ਪੰਜਾਬੀ ਸਕੂਲ ਖੋਲ ਕੇ ਅਮਰੀਕਨਾਂ ਨੂੰ ਪੰਜਾਬੀ ਸਿਖਾਉਣ ਆਦਿ ਕਾਰਜ ਕਰਨ ਕਰਕੇ ਸਨਮਾਨਤ ਕੀਤਾ ਗਿਆ ਹੈ।ਜਿਨਾਂ ਵੱਖ ਵੱਖ ਪ੍ਰਮੁਖ ਸ਼ਖ਼ਸੀਅਤਾਂ ਨੇ ਡਾਕਟਰ ਸੁਰਿੰਦਰ ਸਿੰਘ ਗਿਲ ਨੂੰ ਵਧਾਈ ਦਿੱਤੀ ਹੈ। ਉਹਨਾ ਵਿੱਚ ਸ਼ਵਿਦੰਰ ਸਿੰਘ ਪੰਨੂ ਮੈਨਜਿੰਗ ਡਾਇਰੈਕਟਰ ਮਮਤਾ ਨਿਕੇਤਨ ਸਕੂਲ ਤਰਨ-ਤਾਰਨ,ਅਨਿਲ ਜੋਸ਼ੀ ਸਾਬਕਾ ਕੈਬਨਿਟ ਮੰਤਰੀ ਪੰਜਾਬ,ਪਰਮਵੀਰ ਸਿੰਘ ਐਡਵੋਕੇਟ, ਅਜਾਇਬ  ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ, ਡਾਕਟਰ ਜਤਿੰਦਰ ਸਿੰਘ ਪੰਨੂੰ ਮੁੱਖੀ ਜਨਤਾ ਹਸਪਤਾਲ ਅੰਮ੍ਰਿਤਸਰ , ਕਰਨਲ ਹਰਬੰਸ ਸਿੰਘ ਮੈਨੇਜਿੰਗ ਡਾਇਰੈਕਟਰ,ਡਾਕਟਰ ਜੇ.ਐਸ ਕਲੇਰ ਮੁੱਖੀ ਕਲੇਰ ਹਸਪਤਾਲ, ਸੁਖਦੇਵ ਸਿੰਘ ਚਾਹਲ  ਸਾਬਕਾ ਐਸ.ਐਸ.ਪੀ ਵਿਜੀਲੈਸ, ਸੁਦਾਗਰ  ਸਿੰਘ ਖੈਹਿਰਾ ੳ.ਐਸ.ਡੀ ਰੈਵੀਨਿਉ ਪੰਜਾਬ,ਕੁਲਜੀਤ ਸਿੰਘ ਮਾਹੀ ਅਡੀਸ਼ਨਲ ਸੈਕਟਰੀ ਹੋਮ ਹਰਿਆਣਾ, ਬਲਵਿੰਦਰ ਸਿੰਘ ਮੁਲਤਾਨੀ ਆਈ.ਏ.ਐਸ, ਜਤਿੰਦਰ ਸਿੰਘ ਅੋਲਖ ਆਈ.ਜੀ ਪਟਿਆਲ਼ਾ ,ਬਾਬਾ ਬਲਬੀਰ ਸਿੰਘ ਨਿਹੰਗ ਮੁਖੀ ਬੁੱਢਾ ਦਲ, ਰਘਬੀਰ ਸਿੰਘ ਰਾਠੌਲ ਰਜਿਸਟਰਾਰ ਲੋਕਪਲ ਕੈਪਟਨ ਕੰਵਲਜੀਤ ਸਿੰਘ ਘੁੰਮਣ ਰਜਿਸਟਰਾਰ ਗੁਰੂ ਨਾਨਕ ਸਕੂਲ ਬਠਿੰਡਾ, ਰਜਿੰਦਰ ਕੋਰ ਪੰਨੂ ਚੇਅਰਮੈਨ ਸਵਰਾਜ ਵਿੱਦਿਅਕ ਟਰਸਟ, ਏ.ਐਸ ਚਾਵਲਾ ਵਾਇਸ ਚਾਂਸਲਰ ਚਿੱਤਕਾਰਾ ਯੂਨੀਵਰਸਟੀ, ਭੁਪਿੰਦਰ ਸਿੰਘ ਪੀ ਸੀ ਐਸ ਸਾਬਕਾ ਏਡੀਸੀ,ਉਪਜੀਤ ਸਿੰਘ ਬਰਾੜ ਸਾਬਕਾ ਪੀਸੀਐਸ, ਸ਼ਮਸ਼ੇਰ ਸਿੰਘ ਸੰਧੂ ਗੀਤਕਾਰ , ਸਤਿੰਦਰ ਸੱਤੀ,ਖੁਸ਼ਬਾਜ ਸਿੰਘ ਪ੍ਰਧਾਨ ਕਾਂਗਰਸ ਆਈ ਰੂਰਲ ਬਠਿੰਡਾ, ਜਬਰਜੰਗ ਸਿੰਘ ਕਨੇਡਾ, ਜੀਤ ਮਹਿੰਦਰ ਸਿੰਘ ਜਨਰਲ ਸਕੱਤਰ ਸ਼੍ਰੌਮਣੀ ਅਕਾਲੀਦਲ,ਡਾਕਟਰ  ਰਾਜ ਕੁਮਾਰ ਸ਼ਾਮਲ ਹਨ।

ਇਨਾ ਸ਼ਖ਼ਸੀਅਤਾਂ ਨੇ ਕਿਹਾ ਕਿ ਡਾਕਟਰ ਸੁਰਿੰਦਰ ਸਿੰਘ ਗਿੱਲ ਬਹੁਤ ਹੀ ਮਿਹਨਤੀ , ਇਮਾਨਦਾਰ, ਦੂਰ-ਅੰਦੇਸ਼ੀ ਵਾਲੇ ਸਿੱਖਿਆ ਸ਼ਾਸਤਰੀ ਹਨ। ਇਹਨਾ ਦੀ ਸਿੱਖਿਆ ਦੀ ਧਾਕ ਪੂਰੇ ਪੰਜਾਬ ਵਿੱਚ ਰਹੀ ਹੈ। ਇਹਨਾਂ ਦੀ ਅਮਰੀਕਾ ਵਿੱਚ ਕੀਤੀ ਪੰਜਾਬੀ ਪ੍ਰਤੀ ਸੇਵਾ , ਭਾਰਤੀ ਭਾਈਚਾਰੇ ਲਈ ਨਿਸ਼ਕਾਮ ਸੇਵਾ ਅਤੇ ਸਿੱਖੀ ਪਹਿਚਾਣ ਨੂੰ ਅਮਰੀਕਨਾਂ ਵਿੱਚ ਪ੍ਰਫੁਲਤ ਕਰਨ ਕਰਕੇ ਇੰਨਾ ਨੂੰ ਪੰਜਾਬ ਸਰਕਾਰ ਨੇ ਸਹੀ ਸਨਮਾਨ ਦਿੱਤਾ ਹੈ।ਅਸੀਂ ਚਾਹੁੰਦੇ ਹਾਂ ਕਿ ਅਜਿਹੀਆਂ ਸ਼ਖ਼ਸੀਅਤਾਂ ਨੂੰ ਸਰਕਾਰ ਮਿਲ ਕੇ ਪੰਜਾਬ ਦੀ ਬਿਹਤਰੀ ਲਈ ਉਪਰਾਲੇ ਕਰਨ ਅਤੇ ਪੰਜਾਬ ਵਿੱਚ ਵਾਪਸ ਲਿਆਉਣ ਲਈ ਢੁੱਕਵੇਂ ਉਪਰਾਲੇ ਕਰੇ। ਜੇਕਰ ਅਜਿਹਾ ਕਰੇਗੀ ਤਾਂ ਪੰਜਾਬ ਦਾ ਬ੍ਰੇਨ- ਡਰੇਨ ਰੁਕ ਜਾਵੇਗਾ।ਅਸੀਂ ਡਾਕਟਰ ਗਿੱਲ ਨੂੰ ਇਸ  ਸਨਮਾਨ ਤੇ ਦਿਲੋਂ ਵਧਾਈ ਦਿੰਦੇ ਹਾਂ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਨਾ ਨੂੰ ਸਿਹਤਯਾਬੀ ਤੇ ਤਰੱਕੀ ਬਖ਼ਸ਼ੇ ।