ਗੁਰੂ ਨਾਨਕ ਦੇਵ ਜੀ ਸਿਧਾਂਤ ਮਾਨਵ ਕਲਿਆਣ ਦਾ ਉੱਤਮ ਵਿਗਿਆਨ — ਡਾ. ਸਵਰਾਜ ਸਿੰਘ

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਦੁਸਹਿਰਾ ਬਾਗ ਗੁਰਦੁਆਰਾ ਵਿਖੇ ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ਦਿਵਸ ਸੰਬੰਧੀ ਇੱਕ ਵਿਸ਼ੇਸ਼ ਵਿਚਾਰ ਚਰਚਾ ਅਤੇ ਰੂਹਾਨੀ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨੇ ਕੀਤੀ। ਸਮਾਗਮ ਦਾ ਆਰੰਭ ਪ੍ਰਸਿੱਧ ਲੇਖਕ ਅਤੇ ਰਾਗੀ ਸ. ਅੰਮ੍ਰਿਤ ਪਾਲ ਸਿੰਘ ਆਸਟਰੇਲੀਆ ਦੁਆਰਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਕੀਰਤਨ ਨਾਲ ਹੋਇਆ। ਤਿਰਲੋਚਨ ਸਿੰਘ ਰਾਗੀ ਨੇ ਵੀ ਰਸਭਿੰਨਾ ਕੀਰਤਨ ਕੀਤਾ।  ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਸਿਧਾਂਤ ਬਾਰੇ ਵਿਸਥਾਰ ਵਿੱਚ ਵਿਚਾਰ ਦਿੰਦਿਆਂ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਵਿਚਾਰਧਾਰਾ ਦਾ ਕੇਂਦਰ ਗੁਰੂ ਨਾਨਕ ਜੀ ਦਾ ਮਾਨਵ ਕਲਿਆਣ ਕਾਰੀ ਅਤੇ ਸਰਵਪ੍ਰਵਾਨਿਤ ਵਿਗਿਆਨਕ ਸਿਧਾਂਤ ਹੈ। ਕਿਰਤ ਅਧਾਰਤ ਸਹਿਜ ਵਿਕਾਸ ਦੇ ਨਾਲ ਨਾਲ ਆਤਮਿਕ ਵਿਕਾਸ ਦਾ ਜੋ ਮੁਕਤੀ ਹੱਲ ਗਰੂ ਨਾਨਕ ਸਾਹਿਬ ਜੀ ਨੇ ਸੰਸਾਰ ਲੁਕਾਈ ਨੂੰ ਦਿੱਤਾ ਹੈ ਉਸਦਾ ਮੁਕਾਬਲਾ ਦੁਨੀਆਂ ਦੇ ਫਿਲਾਸਫਰ ਨਹੀਂ ਕਰ ਸਕੇ। ਅਜੋਕੇ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਬਾਣੀ ਦਾ ਮਹੱਤਵ ਹੋਰ ਵੀ ਵਧੇਰੇ ਹੋ ਜਦੋਂ ਪੂੰਜੀਵਾਦ ਭਾਵ ਮਾਇਆ ਬੰਦੇ ਉਤੇ ਹਾਵੀ ਹੋ ਰਹੀ ਹੈ ਵਿਚਾਰ ਚਰਚਾ ਵਿੱਚ ਡਾ. ਭਗਵੰਤ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਤੇਜਵੰਤ ਮਾਨ, ਸੰਤ ਪਿਆਰਾ ਸਿੰਘ, ਸ. ਨਿਰਮਲ ਸਿੰਘ, ਡਾ. ਅਮਨਦੀਪ ਕੌਰ ਗੋਸਲ, ਹਰਦਿਆਲ ਸਿੰਘ, ਧਰਮ ਸਿੰਘ, ਗੁਰਪ੍ਰੀਤ ਕੌਰ, ਗੁਰਚਰਨ ਸਿੰਘ, ਸੰਤ ਰਤਨ ਸਿੰਘ, ਜਗਦੀਪ ਸਿੰਘ, ਰਾਜਿੰਦਰ ਸਿੰਘ, ਸੂਬੇਦਾਰ ਦਰਬਾਰਾ ਸਿੰਘ, ਮਨਪ੍ਰੀਤ ਕੌਰ, ਰਣਜੀਤ ਸਿੰਘ ਆਦਿ ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ। ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਬਾਣੀ ਦੀ ਵਿਆਖਿਆ ਕੀਤੀ । ਇਸ ਮੌਕੇ ਉਤੇ ਹੋਏ ਕਵੀ ਦਰਬਾਰ ਵਿਚ ਸਰਵ ਸ਼੍ਰੀ ਅਮਰੀਕ ਗਾਗਾ, ਅਵਤਾਰ ਸਿੰਘ, ਏ.ਪੀ. ਸਿੰਘ, ਗੁਰਜਿੰਦਰ ਸਿੰਘ ਰਸੀਆ, ਕਵੀਸ਼ਰ ਗੁਰਜੰਟ ਸਿੰਘ ਸੋਹਲ, ਦਰਬਾਰ ਸਿੰਘ, ਭੋਲਾ ਸਿੰਘ ਸੰਗਰਾਮੀ, ਜੰਗੀਰ ਸਿੰਘ ਰਤਨ, ਗੁਲਜ਼ਾਰ ਸਿੰਘ ਸ਼ੌਂਕੀ, ਰਾਜਬੀਰ ਸਿੰਘ, ਗੁਰਚਰਨ ਸਿੰਘ ਢੀਂਡਸਾ ਆਦਿ ਕਵੀਆਂ ਨੇ ਗੁਰੂ ਨਾਨਕ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਕਵਿਤਾਵਾਂ ਸੁਣਾਈਆਂ। ਉਪਰੰਤ ਪੰਜਾਬੀ ਸਾਹਿਤ ਸਭਾ ਵੱਲੋਂ ਗੁਰਜੰਟ ਸਿੰਘ ਸੋਹਲ, ਤਿਰਲੋਚਨ ਸਿੰਘ ਰਾਗੀ, ਜੰਗੀਰ ਸਿੰਘ ਰਤਨ, ਗੁਲਜ਼ਾਰ ਸਿੰਘ ਸ਼ੌਂਕੀ, ਗੁਰਜਿੰਦਰ ਸਿੰਘ ਰਸੀਆ, ਅੰਮ੍ਰਿਤਪਾਲ ਸਿੰਘ, ਭੋਲਾ ਸਿੰਘ ਸੰਗਰਾਮੀ, ਡਾ. ਸਵਰਾਜ ਸਿੰਘ, ਡਾ. ਤੇਜਵੰਤ ਮਾਨ, ਡਾ. ਅਮਨਦੀਪ ਕੌਰ ਗੋਸਲ, ਬੀਬੀ ਜਗਦੀਪ ਕੌਰ, ਮਨਪ੍ਰੀਤ ਕੌਰ, ਸੰਤ ਪਿਆਰਾ ਸਿੰਘ, ਸੰਤ ਰਤਨ ਸਿੰਘ, ਨਿਰਮਲ ਸਿੰਘ, ਧਰਮ ਸਿੰਘ, ਗੁਰਚਰਨ ਸਿੰਘ ਦਾ ਸਨਮਾਨ ਪੁਸਤਕਾਂ ਅਤੇ ਸਿਰੋਪਾ ਦੇ ਕੇ ਕੀਤਾ। ਅੰਤ ਵਿੱਚ ਡਾ. ਭਗਵੰਤ ਸਿੰਘ ਅਤੇ ਐਡਵੋਕੇਟ ਜਗਦੀਪ ਸਿੰਘ ਨੇ ਸਾਰੇ ਲੇਖਕਾਂ ਦੀ ਧੰਨਵਾਦ ਕੀਤਾ। ਸ. ਗੁਰਨਾਮ ਸਿੰਘ ਇਤਿਹਾਸਕਾਰ ਨੇ ਸਟੇਜ਼ ਦੀ ਕਾਰਵਾਈ ਸਫਲਤਾ ਪੂਰਵਕ ਨਿਭਾਈ ।

Install Punjabi Akhbar App

Install
×