ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਪ੍ਰਬੰਧਕੀ ਸਥਿਰਤਾ ਦਿੱਤੀ: – ਡਾ. ਸਵਰਾਜ ਸਿੰਘ

Sng16-01
ਰਾਜ ਕੁਮਾਰ ਗਰਗ ਪ੍ਰਸਿੱਧ ਗਲਪਕਾਰ ਦੇ ਜਨਮ ਦਿਨ ਉਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਪੰਜਾਬ ਨੂੰ ਦੇਣ ਉਤੇ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਡਾ. ਸ਼ਵਰਾਜ ਸਿੰਘ ਸਨ। ਮੁੱਖ ਮਹਿਮਾਨ ਵਜੋਂ ਮਨਜੀਤ ਸਿੰਘ ਰੱਤੁ ਸੰਪਾਦਕ ਚਰਚਾ, ਡਾ. ਈਸ਼ਵਰਦਾਸ ਸਿੰਘ ਮਹਾਂਮੰਡਲੇਸ਼ਵਰ ਨਿਮਰਲਾ ਅਖਾੜਾ ਕਨਖਲ ਸ਼ਾਮਲ ਸਨ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਨੇ ਕੀਤੀ, ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ, ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ, ਗ਼ਲਪਕਾਰ ਰਾਜ ਕੁਮਾਰ ਗਰਗ ਸ਼ਾਮਲ ਹੋਏ। ਸਮਾਗਮ ਦਾ ਆਰੰਭ ਅਮਰੀਕ ਗਾਗਾ ਅਤੇ ਕਿਰਨਪਾਲ ਗਾਗਾ ਦੀ ਕਵੀਸ਼ਰੀ ਨਾਲ ਹੋਇਆ।
ਉਪਰੰਤ ਡਾ. ਭਗਵੰਤ ਸਿਘ ਦੁਆਰਾ ਸੰਪਾਦਤ ਕੀਤੀ ਗਈ ਪੁਸਤਕ ‘ਮਹਾਰਾਜਾ ਰਣਜੀਤ ਸਿੰਘ’ ਦੇ ਸੰਦਰਭ ਵਿੱਚ ਮਹਾਰਾਜਾ ਰਣਜੀਤ ਦੀ ਪ੍ਰਬੰਧਕੀ ਕੁਸ਼ਲਤਾ, ਸਥਿਰ ਸਿੱਖ-ਰਾਜ ਦੀ ਸਥਾਪਨਾ ਬਾਰੇ ਭਰਵੀਂ ਵਿਚਾਰ ਚਰਚਾ ਹੋਈ। ਪ੍ਰੋ. ਗੁਰਮੀਤ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਪਟਿਅਲਾ ਦਾ ਪੇਪਰ ਪ੍ਰੋ. ਰਵਿੰਦਰ ਸਿੰਘ ਮੂਨਕ, ਸੁਰਜੀਤ ਸਿੰਘ ਪੰਛੀ ਯੂ.ਐਸ.ਏ. ਦਾ ਪੇਪਰ ਡਾ. ਦਵਿੰਦਰ ਕੌਰ ਅਤੇ ਡਾ. ਤੇਜਾ ਸਿੰਘ ਤਿਲਕ ਨੇ ਖੋਜ ਭਰਪੂਰ ਪਰਚੇ ਪੜ੍ਹੇ। ਇਨ੍ਹਾਂ ਪਰਚਿਆਂ ਵਿੱਚ ਵੱਖ ਵੱਖ ਕੋਨਾਂ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਸਖਸ਼ੀਅਤ ਅਤੇ ਰਾਜ ਪ੍ਰਸ਼ਾਸਕ ਵਜੋਂ ਮੁਲੰਕਣ ਕੀਤਾ ਗਿਆ। ਵਿਦਵਾਨਾਂ ਦਾ ਮੱਤ ਸੀ ਕਿ ਇਹ ਪੁਸਤਕ ਪੰਜਾਬ ਦੇ ਇਤਿਹਾਸ ਦਾ ਪ੍ਰਮਾਣਿਕ ਦਸਤਾਵੇਜ ਹੈ, ਡਾ. ਸਵਰਾਜ ਸਿੰਘ ਨੇ ਤਕਰੀਬਨ ਇੱਕ ਘੰਟਾ ਭਾਸ਼ਣ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਪੰਜਾਬ ਨੂੰ ਪ੍ਰਬੰਧਕੀ ਸਥਿਰਤਾ ਪ੍ਰਧਾਨ ਕਰਨ ਦੀ ਪ੍ਰਸ਼ੰਸਾ ਕੀਤੀ। ਜਿਸ ਕਾਰਨ ਪੰਜਾਬ ਉਤੇ ਨਿੱਤ ਹੁੰਦੇ ਹਮਲਿਆਂ ਨੂੰ ਠੱਲ ਪਈ। ਭਾਵੇਂ ਕੁੱਝ ਸੁਆਲ ਨੈਤਿਕਤਾ ਅਤੇ ਰਾਜਸੀ ਪੱਖ ਨੂੰ ਲਾਗੂ ਕਰਦਿਆਂ ਕਈ ਕਮਜੋਰੀਆਂ ਰਹੀਆਂ, ਜਿਸ ਕਾਰਨ ਬੰਦਾ ਸਿੰਘ ਬਹਾਦਰ ਦੁਆਰਾ ਕੀਤਾ ਗਿਆ ਕਿਰਸਾਨੀ ਇਨਕਲਾਬ ਸੰਪੂਰਨ ਨਹੀਂ ਹੋ ਸਕਿਆ। ਰਣਜੀਤ ਸਿੰਘ ਸਿੱਖ ਕੌਮੀ ਰਾਜ ਦੀ ਪਹਿਚਾਣ ਨੂੰ ਪੰਜਾਬੀ ਮਨਾਂ ਵਿੱਚ ਪੱਕਿਆਂ ਜਰੂਰ ਕਰ ਦਿੱਤਾ। ਬਹਿਸ ਨੂੰ ਅੱਗੇ ਤੋਰਦਿਆਂ ਡਾ. ਈਸ਼ਵਰ ਦਾਸ ਸਿੰਘ ਮਹਾਂ ਮੰਡਲੇਸ਼ਵਰ, ਕੌਮਾਂਤਰੀ ਸਾਹਿਤਕਾਰ ਮਨਜੀਤ ਸਿੰਘ ਰੱਤੂ, ਡਾ. ਨਰਵਿੰਦਰ ਸਿੰਘ ਕੌਸ਼ਲ, ਪੂਰਨ ਚੰਦ ਜੋਸ਼ੀ, ਭਰਗਾ ਨੰਦ ਲੌਂਗੋਵਾਲ, ਅਮਰ ਗਰਗ ਕਲਮਦਾਨ, ਡਾ. ਭਗਵੰਤ ਸਿੰਘ, ਜੰਗ ਸਿੰਘ ਫੱਟੜ, ਮੇਜਰ ਸਿੰਘ ਖੇਤਲਾ, ਸਤਿੰਦਰ ਫੱਤਾ, ਕੁਲਵੰਤ ਕਸਕ, ਰਾਜਿੰਦਰਜੀਤ ਕਾਲਾਬੂਲਾ, ਚਰਨਜੀਤ ਸਿੰਘ ਕੈਂਥ ਆਦਿ ਵਿਦਵਾਨਾਂ ਨੇ ਹਿੱਸਾ ਲਿਆ।
ਉਪਰੰਤ ਰਾਜ ਕੁਮਾਰ ਗਰਗ ਨਾਵਲਕਾਰ ਦਾ 68ਵਾਂ ਜਨਮ ਦਿਨ ਮਨਾਉਂਦਿਆਂ ਕੇਕ ਕੱਟਣ ਦੀ ਰਸਮ ਸ. ਮਨਜੀਤ ਸਿੰਘ ਰਤੂ ਵੱਲੋਂ ਕੀਤੀ ਗਈ। ਜਨਮ ਦਿਨ ਦੀ ਖੁਸ਼ੀ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਕੀਤਾ, ਜਿਸ ਵਿਚ ਸਰਵ ਸ਼੍ਰੀ ਕਰਤਾਰ ਸਿੰਘ ਫੁੱਲੀਵਾਲ, ਜੀਤ ਹਰਜੀਤ, ਕ੍ਰਿਸ਼ਨ ਬੇਤਾਬ, ਬੰਤ ਸਿੰਘ ਸਾਰੋਂ, ਗੁਲਜ਼ਾਰ ਸਿੰਘ ਸ਼ੌਂਕੀ, ਜੋਗਿੰਦਰ ਸਿੰਘ ਪਰਵਾਨਾ, ਮੂਲ ਚੰਦ ਸ਼ਰਮਾ, ਡਾ. ਬਚਨ ਝਨੇੜੀ, ਸਤਿੰਦਰ ਫੱਤਾ, ਰਾਮ ਮੂਰਤ ਸਿੰਘ ਵਰਮਾ, ਭਾਰਤ ਭੂਸ਼ਨ, ਸੁਰਿੰਦਰ ਸ਼ੌਰੀ, ਮਨਪ੍ਰੀਤ ਸੁਖਵਿੰਦਰ, ਸੁਖਦੇਵ ਔਲਖ, ਚਰਨਜੀਤ ਕੌਰ, ਧਰਮੀ ਤੁੰਗਾ, ਪਰਗਟ ਸਿੰਘ ਮਸਤੂਆਣਾ, ਸੰਤ ਖੇਤਲਾ, ਮੇਜਰ ਸਿੰਘ ਖੇਤਲਾ, ਮਨਪ੍ਰੀਤ ਸਿੰਘ, ਅਮਰ ਗਰਗ, ਕਿਰਨਪਾਲ, ਦੇਸ਼ ਭੂਸ਼ਣ ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ।
ਡਾ. ਤੇਜਵੰਤ ਮਾਨ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਅੱਜ ਦੇ ਸਮੁੱਚੇ ਸੈਮੀਨਾਰ ਦੇ ਵਿਸ਼ੇ ਨੂੰ ਸਮੇਂ ਅਨੁਕੂਲ ਲੋੜੀਂਦਾ ਦੱਸਿਆ ਕਿਉਂਕਿ ਅੱਜ ਭਾਰਤ ਦੇ ਸਮੁੱਚੇ ਸਮਾਜਕ, ਰਾਜਸੀ, ਸੱਭਿਆਚਾਰਕ ਜੀਵਨ ਧਾਰਾ ਨੂੰ ਇੱਕ ਨਿਰੰਕੁਸ਼ ਧਾਰਾ, ਇੱਕ ਕੌਮ, ਇੱਕ ਸੱਭਿਆਚਾਰ, ਇੱਕ ਭਾਸ਼ਾ, ਵੱਲ ਬੜੀ ਤੇਜੀ ਨਾਲ ਮੋੜਿਆ ਜਾ ਰਿਹਾ ਹੈ। ਹਿੰਦੂਤਵ ਦੇ ਨਾਂ ਉਤੇ ਬਹੁ-ਕੌਮੀ, ਬਹੁ-ਸੱਭਿਆਚਾਰੀ, ਬਹੁ-ਭਾਸ਼ੀ, ਖਾਸੇ ਨੂੰ ਇੱਕ ਫਾਸ਼ੀਵਾਦੀ ਢੰਗ ਨਾਲ ਭੰਨਿਆ ਤੋੜਿਆ ਅਤੇ ਬੇਪਛਾਣ ਕੀਤਾ ਜਾ ਰਿਹਾ ਹੈ। ਡਾ. ਮਾਨ ਨੇ ਹਾਲ ਹੀ ਵਿੱਚ ਭਾਰਤ ਸਰਕਾਰ ਦੇ ਹੁਕਮਾਂ ਨੇ ਯੂ.ਜੀ.ਸੀ. ਵੱਲੋਂ ਖੇਤਰੀ ਭਾਸ਼ਾਵਾਂ ਦੇ ਬਹੁਤ ਸਾਰੇ ਖੋਜ-ਪੱਤਰਾਂ, ਰਸਾਲਿਆਂ ਦੀ ਮਾਨਤਾ ਰੱਦ, ਕਰ ਦੇਣ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ। ਮਹਾਰਾਜਾ ਰਣਜੀਤ ਸਿੰਘ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਇੱਕ ਨਿਰਪੱਖ ਕੁਸ਼ਲ ਬਾਦਸ਼ਾਹ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦਸ ਸਾਲਾਂ ਦੇ ਵਿੱਚ ਲਾਹੌਰ ਦਰਬਾਰ ਵਿੱਚ ਏਨਾ ਖੂਨ ਖਰਾਬਾ ਹੋ ਜਾਣਾ, ਕਿਸੇ ਨਾ ਕਿਸੇ ਕਮਜ਼ੋਰ ਕੜੀ ਵੱਲ ਇਸ਼ਾਰਾ ਜਰੂਰ ਕਰਦਾ ਹੈ। ਬੰਦਾ ਬਹਾਦਰ ਦੇ ਕਿਰਸਾਨੀ, ਇਨਕਲਾਬ ਦਾ ਸੁਪਨਾ ਜਰੂਰ ਟੁੱਟਿਆ ਹੈ। ਸਿੱਖ ਕਿਰਸਾਨੀ ਰਾਜ ਦੇ ਖੁਸ ਜਾਣ ਦੀ ਟੀਸ ਪੰਜਾਬੀ ਮਾਨਸਿਕਤਾ ਨੂੰ ਬੈਚੇਨ ਕਰਦੀ ਹੈ।
ਗੁਰਨਾਮ ਸਿੰਘ ਇਤਿਹਾਸਕ ਖੋਜੀ ਜਨਰਲ ਸਕੱਤਰ ਪੰਜਾਬੀ ਸਾਹਿਤਸਭਾ ਸੰਗਰੂਰ ਨੇ ਮੰਚ ਸੰਚਾਲਨਾ ਕੀਤੀ ਅਤੇ ਸਾਰੇ ਆਏ ਲੇਖਕਾਂ ਦਾ ਧੰਨਵਾਦ ਕੀਤਾ ।

Install Punjabi Akhbar App

Install
×