ਡਾ. ਰਾਜਵੰਤ ਕੌਰ ਪੰਜਾਬੀ ਦੁਆਰਾ ਸੰਪਾਦਿਤ ਪੁਸਤਕ ਦਾ ਲੋਕ ਅਰਪਣ

dr rajwant kaur panjabi s book releasedਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੁਮੈਨ ਕਲੱਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਸੁਪਤਨੀ ਅਤੇ ਵੁਮੈਨ ਕਲੱਬ ਦੇ ਸਰਪ੍ਰਸਤ ਡਾ. ਜਗਜੀਤ ਕੌਰ ਨੇ ਪੰਜਾਬੀ ਵਿਭਾਗ ਦੀ ਸਹਾਇਕ ਪ੍ਰੋਫ਼ੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ’ ਦੁਆਰਾ ਸੰਪਾਦਿਤ ਪੁਸਤਕ ‘ਗਿੱਲ ਮੋਰਾਂਵਾਲੀ ਰਚਿਤ ਸੁੱਚਾ ਬਿਰਹਾ ਤੈਂਡੜਾ ਦਾ ਥੀਮਕ ਅਧਿਐਨ’ ਦਾ ਲੋਕ ਅਰਪਣ ਕੀਤਾ। ਇਸ ਮੌਕੇ ਡਾ. ਜਗਜੀਤ ਕੌਰ ਨੇ ਕਿਹਾ ਕਿ ਅਜੋਕੀ ਔਰਤ ਆਪਣੇ ਬਹੁਪੱਖੀ ਵਿਕਾਸ ਸਦਕਾ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਡਾ. ਜਗਜੀਤ ਕੌਰ ਦੀ ਅਗਵਾਈ ਹੇਠ ਵੁਮੈਨ ਕਲੱਬ ਦੀਆਂ ਸਮੂਹ ਇਸਤਰੀ ਮੈਂਬਰਾਂ ਵੱਲੋਂ ਇਹ ਅਹਿਦ ਲਿਆ ਗਿਆ ਕਿ ਕਲੱਬ ਉਹਨਾਂ ਔਰਤਾਂ ਪ੍ਰਤੀ ਆਵਾਜ਼ ਬੁਲੰਦ ਕਰਕੇ ਚੇਤੰਨ ਕਰੇਗਾ ਜਿਨ੍ਹਾਂ ਦਾ ਸਾਡੇ ਸਮਾਜ ਵਿਚ ਅੱਜ ਵੀ ਸ਼ੋਸ਼ਣ ਹੋ ਰਿਹਾ ਹੈ। ਡਾ. ਰਾਜਵੰਤ ਕੌਰ ਪੰਜਾਬੀ ਦ੿ੁਆਰਾ ਸੰਪਾਦਿਤ ਇਸ ਪੁਸਤਕ ਵਿਚ ਉਘੇ ਪਰਵਾਸੀ ਪੰਜਾਬੀ ਕਵੀ ਗਿੱਲ ਮੋਰਾਂਵਾਲੀ (ਕੈਨੇਡਾ) ਦੁਆਰਾ ਰਚਿਤ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਸਮਰਪਿਤ ਪੁਸਤਕ ‘ਸੁੱਚਾ ਬਿਰਹਾ ਤੈਂਡੜਾ’ ਦਾ ਥੀਮਕ ਅਧਿਐਨ ਪ੍ਰਸਤੁੱਤ ਕੀਤਾ ਗਿਆ ਹੈ ਜਿਸ ਵਿਚ ਇੱਕੀ ਇਸਤਰੀ ਲੇਖਿਕਾਵਾਂ ਦੇ ਮਜ਼ਮੂਨ ਸ਼ਾਮਿਲ ਕੀਤੇ ਗਏ ਹਨ।
ਇਸ ਸਮਾਗਮ ਵਿਚ ਡਾ. ਜਗਜੀਤ ਕੌਰ ਤੋਂ ਇਲਾਵਾ ਵੁਮੈਨ ਕਲੱਬ ਦੇ ਸਕੱਤਰ ਡਾ. ਰਿਤੂ ਲਹਿਲ, ਕਾਂਸਟੀਚਿਊਐਂਟ ਕਾਲਜਾਂ ਦੇ ਡਾਇਰੈਕਟਰ ਡਾ. ਕਿਰਨਦੀਪ ਕੌਰ, ਡਾ. ਡੇਜ਼ੀ ਵਾਲੀਆ, ਡਾ. ਜਸਪਾਲ ਚਾਵਲਾ, ਡਾ. ਨਵਜੋਤ ਕੌਰ ਕਸੇਲ, ਡਾ. ਜਸਬੀਰ ਕੌਰ, ਡਾ. ਚਰਨਜੀਤ ਕੌਰ, ਡਾ. ਪੁਸ਼ਪਿੰਦਰ ਕੌਰ ਢਿੱਲੋਂ, ਡਾ. ਪਰਵੀਨ ਬਲਗੀਰ, ਡਾ. ਸੁਖਵਿੰਦਰ ਕੌਰ ਬਾਠ, ਡਾ. ਰਾਜ ਮਿੱਤਲ, ਡਾ. ਤਸਨੀਮ ਖ਼ਾਨ, ਪਰਮਜੀਤ ਕੌਰ ਸਿੱਧੂ, ਡਾ. ਰਮਨ ਚਹਿਲ, ਡਾ. ਸੰਗੀਤਾ ਨਗਾਇਚ, ਡਾ. ਨੀਨਾ ਸੇਖੋਂ, ਡਾ. ਜਸਪਾਲ ਕੌਰ ਦਿਉਲ, ਡਾ. ਦਲਜੀਤ ਕੌਰ ਮਾਨ ਅਤੇ ਡਾ. ਰਵਨੀਤ ਕੌਰ ਆਦਿ ਸ਼ਾਮਿਲ ਸਨ।

Install Punjabi Akhbar App

Install
×