ਡਾ: ਪਰਮਜੀਤ ਸਿੰਘ ਬਰਾੜ ਵਲੋਂ ਸਰਕਾਰੀ ਹਸਪਤਾਲ ਸਾਦਿਕ ਦਾ ਚਾਰਜ ਸੰਭਾਲਣ ਤੇ ਓ ਪੀ ਡੀ ਚ ਹੋਇਆ ਵਾਧਾ

ਫਰੀਦਕੋਟ- ਜਿਉਂ ਹੀ ਸਰਕਾਰੀ ਹਸਪਤਾਲ ਸਾਦਿਕ ਵਿਚ ਸੀਨੀਅਰ ਮੈਡੀਕਲ ਅਫਸਰ ਵਜੋਂ ਡਾ: ਪਰਮਜੀਤ ਸਿੰਘ ਬਰਾੜ ਨੇ ਆਪਣਾ ਅਹੁਦਾ ਸੰਭਾਲਿਆ ਹੈ ਤਾਂ ਇਸ ਸੁੰਨਸਾਨ ਪਏ ਹਸਪਤਾਲ ਵਿਚ ਮਰੀਜ਼ਾਂ ਦਾ ਇਲਾਜ ਲਈ ਆਉਣਾ ਜਾਣਾ ਵਧ ਗਿਆ ਹੈ। ਇਸਤੋਂ ਪਹਿਲਾਂ ਉਹ ਸਿਵਲ ਹਸਪਤਾਲ ਫਰੀਦਕੋਟ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਹ ਮੈਡੀਸਨ ਸਪੈਸ਼ਲਿਸਟ ਹਨ ਅਤੇ ਆਪਣੇ ਕਿੱਤੇ ਪ੍ਰਤੀ ਬਹੁਤ ਹੀ ਇਮਾਨਦਾਰ ਅਤੇ ਸੰਜੀਦਾ ਹਨ। ਉਨ੍ਹਾਂ ਨੇ ਚਾਰਜ ਸੰਭਾਲਦਿਆਂ ਹੀ ਹਸਪਤਾਲ ਦੇ ਆਲੇ ਦੁਆਲੇ ਦੀ ਸਫਾਈ ਕਰਵਾਈ ਅਤੇ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਦੇ ਅੰਦਰ ਲੋਂੜੀਂਦੀ ਟੈਸਟ ਲੈਬ, ਐਕਸ ਰੇ ਪਲਾਂਟ ਅਤੇ ਈ ਸੀ ਜੀ ਮਸ਼ੀਨ ਨੂੰ ਚਾਲੂ ਕਰਵਾਇਆ। ਉਨ੍ਹਾਂ ਆਉਂਦਿਆਂ ਹੀ ਹਸਪਤਾਲ ਦਾ ਮੂੰਹ ਮੁਹਾਂਦਰਾ ਸੰਵਾਰ ਦਿੱਤਾ ਹੈ। ਉਨ੍ਹਾਂ ਵਲੋਂ ਸਿਵਲ ਸਰਜਨ ਫਰੀਦਕੋਟ ਨੂੰ ਲਿਖਤੀ ਰੂਪ ਵਿਚ ਹੋਰ ਸ਼ਪੈਸ਼ਲਿਸਟ ਡਾਕਟਰਾਂ ਦੀਆਂ ਹਫਤੇ ਵਿਚ ਦੋ ਦਿਨ ਲਈ ਡਿਊਟੀਆਂ ਲਗਾਉਣ ਲਈ ਵੀ ਬੇਨਤੀ ਕੀਤੀ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਹਰ ਤਰਾਂ ਦੀ ਮੈਡੀਕਲ ਸਹੂਲਤ ਮੁਹੱਈਆ ਕੀਤੀ ਜਾ ਸਕੇ। ਇਲਾਕੇ ਦੇ ਲੋਕਾਂ ਲਈ ਉਹ ਮਸੀਹਾ ਬਣਕੇ ਬਹੁੜੇ ਹਨ। ਇਸਤੋਂ ਇਲਾਵਾ ਹਸਪਤਾਲ ਦੇ ਅੰਦਰ ਹੀ ਕੋਰੋਨਾਂ ਦੀ ਜਾਂਚ ਲਈ ਮੁਫਤ ਟੈਸਟਾਂ ਦਾ ਵੀ ਪ੍ਰਬੰਧ ਹੈ ਅਤੇ ਆਮ ਬਿਮਾਰੀਆਂ ਦੇ ਮਰੀਜ਼ਾਂ ਨੂੰ ਦਾਖਲ ਕਰਕੇ ਇਲਾਜ ਕਰਨ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਡਾ: ਬਰਾੜ ਨੇ ਲੋਕਾਂ ਨੂੰ ਚੌਕੰਨੇ ਕਰਦਿਆਂ ਕਿਹਾ ਕਿ ਮੌਸਮ ਦੇ ਬਦਲਾਅ ਨਾਲ ਡੇਂਗੂ, ਮਲੇਰੀਆ, ਚਿਕਨਗੁਣੀਆਂ ਵਰਗੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ, ਇਸ ਲਈ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਿਆ ਜਾਵੇ ਅਤੇ ਕੋਰੋਨਾਂ ਸਬੰਧੀ ਜਾਰੀ ਹਦਾਇਤਾਂ ਦੀ ਵੀ ਪਾਲਣਾ ਕੀਤੀ ਜਾਵੇ। ਕਿਉਂ ਕਿ ਕਰੋਨਾਂ ਦਾ ਪ੍ਰਕੋਪ ਉਸੇ ਤਰਾਂ ਜਾਰੀ ਹੈ ਅਤੇ ਇਸਤੋਂ ਅਵੇਸਲੇ ਨਹੀਂ ਹੋਣਾ ਚਾਹੀਦਾ। ਅੱਜ ਲੋਕ ਭਲਾਈ ਪਾਰਟੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਸ: ਗੁਰਟੇਕ ਸਿੰਘ ਸਿੱਧੂ ਨੇ ਉਨ੍ਹਾਂ ਦਾ ਕੁੱਝ ਦਿਨ ਪਹਿਲਾਂ ਹਸਪਤਾਲ ਦਾ ਚਾਰਜ ਸੰਭਾਲਣ ਤੇ ਖੈਰ ਮਕਦਮ ਕਰਦਿਆਂ ਆਪਣੇ ਵਲੋਂ ਬੁੱਕਾ ਦੇ ਕੇ ਸਨਮਾਨ ਕੀਤਾ । ਇਸ ਮੌਕੇ ਤੇ ਸੰਤੋਸ਼ ਕੁਮਾਰ ਸਟੈਨੋ, ਮੈਡਮ ਪ੍ਰਿਤਪਾਲ ਕੌਰ, ਪਰਮਜੀਤ ਕੌਰ, ਗੁਰਵਿੰਦਰ ਕੌਰ, ਰਜਿੰਦਰ ਸਿੰਘ ਅਤੇ ਸਮੂਹ ਸਟਾਫ ਵੀ ਹਾਜ਼ਰ ਸੀ।
ਕੈਪਸ਼ਨ 16 ਜੀ ਐਸ ਸੀ : ਸ: ਗੁਰਟੇਕ ਸਿੰਘ ਸਿੱਧੂ ਸਾਬਕਾ ਜਿਲ੍ਹਾ ਪ੍ਰਧਾਨ ਲੋਕ ਭਲਾਈ ਪਾਰਟੀ ਸੀਨੀਅਰ ਮੈਡੀਕਲ ਅਫਸਰ ਸਰਕਾਰੀ ਹਸਪਤਾਲ ਸਾਦਿਕ ਡਾ: ਪਰਮਜੀਤ ਸਿੰਘ ਬਰਾੜ ਦਾ ਸਨਮਾਨ ਕਰਦੇ ਹੋਏ। ਤਸਵੀਰ ਗੁਰਭੇਜ ਸਿੰਘ ਚੌਹਾਨ

Install Punjabi Akhbar App

Install
×