ਉਪ ਸੰਸਦੀ ਚੋਣ: ਸੱਤਾਧਾਰ ਨੈਸ਼ਨਲ ਪਾਰਟੀ ਵੱਲੋ ਮਾਊਂਟ ਰੌਸਕਿਲ ਹਲਕੇ ਤੋਂ ਡਾ. ਪਰਮਜੀਤ ਕੌਰ ਪਰਮਾਰ ਨੂੰ ਟਿਕਟ

(ਡਾ. ਪਰਮਜੀਤ ਕੌਰ ਪਰਮਾਰ ਅਤੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ।)
(ਡਾ. ਪਰਮਜੀਤ ਕੌਰ ਪਰਮਾਰ ਅਤੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ।)

ਆਕਲੈਂਡ ਸ਼ਹਿਰ ਦੇ ਨਾਲ ਲਗਦੇ ਇਲਾਕੇ ਮਾਊਂਟ ਰੌਸਕਿਲ  ਵਿਖੇ ਸੰਸਦ ਮੈਂਬਰ ਦੀ ਉਪ ਚੋਣ ਹੋਣ ਜਾ ਰਹੀ ਹੈ। ਇਹ ਸੀਟ ਇਥੋਂ ਦੇ ਸਾਬਕਾ ਸੰਸਦ ਮੈਂਬਰ ਸ੍ਰੀ ਫਿੱਲ ਗੌਫ ਦੇ ਆਕਲੈਂਡ ਦਾ ਮੇਅਰ ਚੁਣੇ ਜਾਣ ਬਾਅਦ ਖਾਲੀ ਹੋਈ ਸੀ। ਸੱਤਾਧਾਰ ਨੈਸ਼ਨਲ ਪਾਰਟੀ ਵੱਲੋਂ ਅੱਜ ਦੁਪਹਿਰ 12.30 ਵਜੇ ਫੇਸ ਬੁੱਕ ਉਤੇ ਅਤੇ ਫਿਰ ਪ੍ਰਧਾਨ ਮੰਤਰੀ ਨੇ ਵੀ ਡਾ. ਪਰਮਜੀਤ ਕੌਰ ਪਰਮਾਰ ਦੇ ਨਾਲ ਇਕ ਵੀਡੀਓ ਮੈਸੇਜ ਪਾ ਕੇ ਆਪਣੀ ਇਸ ਉਮੀਦਵਾਰ ਦਾ ਐਲਾਨ ਕੀਤਾ ਹੈ। ਇਹ ਉਪ ਚੋਣ 3 ਦਸੰਬਰ ਨੂੰ ਹੋਣ ਜਾ ਰਹੀ ਹੈ। ਡਾ. ਪਰਮਜੀਤ ਕੌਰ ਪਰਮਾਰ ਅਕਤੂਬਰ 2014 ਦੀਆਂ ਹੋਈਆਂ ਆਮ ਚੋਣਾਂ ਦੇ ਵਿਚ ਇਸੇ ਹਲਕੇ  ਤੋਂ ਚੋਣ ਲੜ ਚੁੱਕੇ ਹਨ, ਪਰ ਉਸ ਵੇਲੇ ਉਹ 8091 ਵੋਟਾਂ ਦੇ ਫਰਕ ਨਾਲ ਇਹ ਚੋਣ ਹਾਰ ਗਏ ਸਨ ਪਰ ਪਾਰਟੀ ਨੂੰ ਪਈਆਂ ਵੋਟਾਂ ਦੀ ਬਦੌਲਤ ਉਨ੍ਹਾਂ ਦਾ ਨੰਬਰ ਲਿਸਟ ਐਮ. ਪੀ. ਵਜੋਂ ਲੱਗ ਗਿਆ ਸੀ।

Install Punjabi Akhbar App

Install
×