ਐਡੀਲੇਡ ‘ਚ ਪ੍ਰੋ ਹਰਪਾਲ ਸਿੰਘ ਪੰਨੂੰ ਨਾਲ ਵਿਚਾਰ ਗੋਸ਼ਟੀ

news 190630 dr pannu edilaide seminar

ਐਡੀਲੇਡ (30 ਜੂਨ) ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਸਾਊਥ ਆਸਟਰੇਲੀਆ ਵੱਲ੍ਹੋਂ ਉੱਘੇ ਸਿੱਖ ਵਿਦਵਾਨ ਪ੍ਰੋ ਹਰਪਾਲ ਸਿੰਘ ਪੰਨੂੰ ਹੋਰਾਂ ਨਾਲ ਵਿਚਾਰ ਗੋਸ਼ਟੀ ਅਤੇ ਸਾਹਿਤਕ ਮਿਲਣੀ ਦਾ ਸਮਾਗਮ ਕਰਵਾਇਆ ਗਿਆ ਜਿਸ ‘ਚ ਸੈਂਕੜੇ ਸਰੋਤਿਆਂ ਅਤੇ ਪਤਵੰਤਿਆਂ ਨੇ ਸਰਿਕਤ ਕੀਤੀ।
ਐਡੀਲੇਡ ਦੇ ਵਰਮੌਂਟ ਯੂਨਾਇਟਿੰਗ ਹਾਲ ‘ਚ ਕਰਵਾਏ ਗਏ ਇਸ ਸਮਾਗਮ ‘ਚ ਬੋਲਦਿਆਂ ਪ੍ਰੋ ਪੰਨੂੰ ਨੇ ਆਪਣੇ ਜੀਵਨ ਦੇ ਸੰਘਰਸ਼ ਬਾਰੇ ਗੱਲਾਂ ਕੀਤੀਆਂ ਉਨ੍ਹਾਂ ਆਪਣੀ ਪਾਕਿਸਤਾਨ ਫੇਰੀ ਦੌਰਾਨ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੇ ਗੂੜ੍ਹੇ ਰਿਸ਼ਤਿਆਂ ਨਾਲ ਜੁੜੀਆਂ ਯਾਦਾਂ ਅਤੇ ਗੁਰੂ ਨਾਨਕ ਸਾਹਿਬ ਪ੍ਰਤੀ ਧਰਮਾਂ ਤੋਂ ਉਪੱਰ ਉੱਠ ਕੇ ਦੋਹਾਂ ਪਾਸਿਆਂ ਦੇ ਬਾਸੰਿਦਿਆਂ ਦੀ ਗੁਰੂ ਸਾਹਿਬ ਦੀ ਸ਼ਰਧਾ ਬਾਰੇ ਇਤਿਹਾਸ ਦੀ ਰੌਸ਼ਨੀ ‘ਚੋਂ ਗੱਲਾਂ ਸਾਂਝੀਆਂ ਕੀਤੀਆਂ ਜਿਸ ‘ਚ ਰਾਇ ਬੁਲਾਰ ਖਾਨ ਸਾਹਿਬ ‘ਤੇ ਉਨ੍ਹਾਂ ਆਪਣੇ ਲੇਖ ‘ਚੋਂ ਵਿਚਾਰ ਸਾਂਝੇ ਕੀਤੇ ਇਸ ਤੋਂ ਇਲਾਵਾ ਉਨ੍ਹਾਂ ਬੋਧ ਮੱਤ ਨਾਲ ਸੰਬਧਿਤ ਗ੍ਰੰਥ ਮਿਲਿੰਦ ਪ੍ਰਸ਼ਨ ਵਿੱਚੋਂ ਵੀ ਸਰੋਤਿਆਂ ਨਾਲ ਸਾਂਝ ਪਾਈ।
ਵੱਖ ਵੱਖ ਧਰਮਾਂ ਦੀ ਸਾਖੀਆਂ ‘ਚ ਮਿਲਵਾਟ ਬਾਰੇ ਉਨ੍ਹਾਂ ਕਿਹਾ ਸਿੱਧਾ ਰੱਦ ਕਰਨ ਦੀ ਜਗ੍ਹਾ ਸਾਨੂੰ ਸਾਖੀਆਂ ਪੜ੍ਹਣੀਆਂ ਚਾਹੀਦੀਆਂ ਹਨ ਪਰ ਇਹ ਸਮਝਦਿਆਂ ਕਿ ਇਨ੍ਹਾਂ ਲਿਖਤਾਂ ‘ਚ ਕੀ ਕੂੜਾ ਕਰਕਟ ਹੈ ਕੀ ਅਸਲ ਪੜ੍ਹਣਯੋਗ ਸਮਝਣਯੋਗ ਅਤੇ ਰੱਖਣਯੋਗ ਹੈ ਇਸ ਦੌਰਾਨ ਉਨ੍ਹਾਂ ਰਬਿੰਦਰ ਨਾਥ ਟੈਗੋਰ ਦੇ ਜੀਵਨ ਅਤੇ ਅੰਤਿਮ ਸਮੇਂ ਦੌਰਾਨ ਕਥਨ ਸਰੋਤਿਆਂ ਨਾਲ ਸਾਂਝੇ ਕੀਤੇ । ਪੂਰੇ ਤਿੰਨ ਘੰਟੇ ਚਲੇ ਇਸ ਸਮਾਗਮ ਚ ਸਰੋਤਿਆਂ ਨੇ ਬੜੀ ਰੀਝ ਨਾਲ ਮਾਣਿਆ।

news 190630 dr pannu edilaide seminar 002
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਅਤੇ ਸੰਸਥਾ ਦੇ ਨੁਮਾਇੰਦਿਆਂ ਨੇ ਪ੍ਰੋ ਪੰਨੂੰ ਦਾ ਸਨਮਾਨ ਕੀਤਾ ਇਸ ਮਗਰੋਂ ਸਰੋਤਿਆਂ ਨੇ ਵੀ ਕੁਝ ਸਵਾਲ ਪ੍ਰੋ ਪੰਨੂੰ ਹੋਰਾਂ ਨਾਲ ਸਾਂਝੇ ਕੀਤੇ।
ਪ੍ਰਬੰਧਕਾਂ ਵੱਲ੍ਹੋਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਤੱਖੜ, ਬਲਵੰਤ ਸਿੰਘ, ਮੋਨਿਕਾ ਬੁਧੀਰਾਜ, ਮੋਨਿਕਾ ਸ਼ਭਸ਼, ਗੁਰਮੀਤ ਸਿੰਘ ਵਾਲੀਆ, ਬਲਵਿੰਦਰ ਸਿੰਘ ਝਾਂੜ੍ਹੀ,ਦਲਜੀਤ ਸਿੰਘ ਮਹਿਤਾ ਚੌਂਕ, ਮਨਪ੍ਰੀਤ ਸਿੰਘ ਢੀਂਡਸਾ, ਜਗਦੀਪ ਸਿੰਘ ਸਿੱਧੂ, ਜੋਲੀ ਗਰਗ, ਸੁਖਵੰਤ ਸਿੰਘ, ਬੌਬੀ ਸਾਂਭੀ , ਗੁਰਮੀਤ ਢਿਲੋਂ, ਮਨਦੀਪ ਸਿੰਘ ਗਿੱਲ, ਗੁਰਪ੍ਰੀਤ ਸਿੰਘ ਮਿਨਹਾਂਸ, ਮਨਵੀਰ ਸਿੰਘ ਢੀਂਡਸਾ, ਸੁਖਪ੍ਰੀਤ ਸੈਣੀ, ਗੁਰਪ੍ਰੀਤ ਕੌਰ ਭੰਗੂ, ਨਵਨੀਤ ਕੌਰ, ਵਿਕਰਮ ਸਿੰਘ, ਲਖਬੀਰ ਸਿੰਘ ਤੂਰ, ਐਡਵੋਕੇਟ ਬਹਾਲ ਸਿੰਘ, ਬਲਵਾਨ ਸਿੰਘ ਬਰਾੜ ਅਤੇ ਲਖਵੀਰ ਸਿੰਘ ਆਦਿ ਸ਼ਾਮਿਲ ਹੋਏ। ਇਸ ਮੌਕੇ ਤੇ ਗਿਆਨੀ ਪੁਸ਼ਪਿੰਦਰ ਸਿੰਘ ਅਤੇ ਏਕਮ ਗਰੋਸੇਰੀ ਨੇ ਆਏ ਸਰੋਤਿਆਂ ਦੇ ਖਾਨ ਪੀਣ ਦਾ ਇੰਤਜ਼ਾਮ ਬੜੇ ਸੁਚੱਜੇ ਢੰਗ ਨਾਲ ਕੀਤਾ।

Install Punjabi Akhbar App

Install
×