ਸਟੇਟ ਅਤੇ ਨੈਸ਼ਨ ਐਵਾਰਡ ਪ੍ਰਾਪਤ ਡਾ: ਨਰਿੰਦਰ ਸਿੰਘ ਕੰਗ ਸਰਪੰਚ ਪਿੰਡ ਖੱਸਣ ਦਾ ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ ਵੱਲੋਂ ਵਿਸ਼ੇਸ਼ ਸਨਮਾਨ

IMG_4054

ਬੀਤੇ ਦਿਨ ਆਪਣੀ ਕੈਨੇਡਾ ਅਤੇ ਅਮਰੀਕਾ ਦੀ ਫੇਰੀ ਦੋਰਾਨ  ਭੁਲੱਥ ਦੇ ਨਜਦੀਕੀ ਪਿੰਡ ਖੱਸਣ ਦੇ ਸਰਪੰਚ ਡਾ: ਨਰਿੰਦਰ ਸਿੰਘ ਕੰਗ ਜਿੰਨਾਂ ਨੂੰ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਨਾਨਾ ਜੀ ਦੇਸ਼ਮੁੱਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ, ਸ਼ੁਧ ਸਾਫ ਸੁਧਰੇ ਪਾਣੀ ਦੀ ਤਕਨੀਕ ਵਜੋਂ ਪਿੰਡ ਦੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣ ਚ’26 ਜਨਵਰੀ 2015 ਨੂੰ ਸਟੇਟ ਅਵਾਰਡ, ਵਰਲਡ ਬੈਂਕ ਨੇਸ਼ਨ ਅਵਾਰਡ,15 ਅਗਸਤ 2015,ਨੇਸ਼ਨ ਅਵਾਰਡ ਐਮਪਾਵਰਮੈਂਟ ਜੋ 24 ਅਪ੍ਰੈਲ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਚ’ ਯੂਨੀਅਨ ਮਨਿਸਟਰ ਚੋਧਰੀ ਬਰਿੰਦਰ ਸਿੰਘ ਵੱਲੋਂ ਜਮਸ਼ੇਦਪੁਰ ਵਿਖੇਂ ਮਿਲਿਆਂ ਅਤੇ ਨਾਨਾ ਦੇਸਮੁੱਖ ਰਾਸ਼ਟਰੀਆ ਗੋਰਵ ਗ੍ਰਾਮ ਸਭਾ ਪੁਰਸਕਾਰ 24 ਅਪ੍ਰੈਲ 2017 ਨਰਿੰਦਰਾ ਸਿੰਘ ਤੋਮਰ ਯੂਨੀਅਨ ਮਨਿਸਟਰ ਤੋਂ ਪ੍ਰਾਪਤ ਕਰਨ ਦਾ ਇੰਨਾਂ ਵੱਡਾ ਮਾਣ ਹਾਸਿਲ ਕੀਤਾ ਹੈ। ਬੀਤੇ ਦਿਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿਚਮੰਡ ਹਿੱਲ ਦੇ ਗੁਰੂ ਵਿਖੇਂ ਨਤਮਸਤਕ ਹੋਏ ਜਿੱਥੇ ਗੁਰੂ ਘਰ ਦੀ ਕਮੇਟੀ ਵਲੋ ਉਹਨਾਂ ਦਾ ਗੁਰੂ ਘਰ ਵਿਖੇਂ ਸਿਰਪਾਉ ਅਤੇ ਉਹਨਾਂ ਨੂੰ ਗੁਰੂ ਘਰ ਦਾ ਇਕ ਯਾਦਗਰੀ ਚਿੰਨ ਦੇ ਕੇ ਗੁਰੂ ਘਰ ਦੇ ਪ੍ਰਧਾਨ ਸ:ਰਘਬੀਰ ਸਿੰਘ ਬੱਬੀ ਅਤੇ ਪੂਰੀ ਕਮੇਟੀ ਵੱਲੋਂ ਉਚੇਚੇ ਤੋਰ ਤੇ ਸਨਮਾਨ ਕੀਤਾ ਗਿਆਂ । ਇੱਥੇ ਜ਼ਿਕਰਯੋਗ ਹੈ ਕਿ ਡਾ: ਕੰਗ ਜੋ ਆਪਣੇ ਡਾਕਟਰੀ ਦੇ ਆਹੁਦੇ ਤੋਂ ਸੇਵਾ ਮੁਕਤ ਹੋਏ ਹਨ ਅਤੇ ਪਿੰਡ ਖੱਸਣ ਨਜ਼ਦੀਕ ਭੁਲੱਥ ਦੇ ਮੌਜੂਦਾ ਸਰਪੰਚ ਦੇ ਨਾਲ ਇਕ ਉੱਘੇ ਸਮਾਜ ਸੇਵੀ ਦੇ ਨਾਲ ਇਕ ਪੜੇ ਲਿਖੇ ਉਸਾਰੂ ਸੋਚ ਰੱਖਣ ਵਾਲੇ ਬੇਦਾਗ਼ ਇਨਸਾਨ ਵੱਲੋਂ ਜਾਣੇ ਜਾਂਦੇ ਹਨ ਜੋ ਪਿੰਡ ਵਾਸੀਆ ਨੇ ਪਿਛਲੇ ਪੰਜ ਸਾਲ ਤੋਂ ਉਹਨਾਂ ਨੂੰ ਸਰਵ ਸੰਮਤੀ ਨਾਲ ਸਰਪੰਚ ਚੁਣਿਆ ਸੀ ।ਜਿੰਨਾਂ ਨੇ ਪਿੰਡ ਖੱਸਣ ਨੂੰ ਡਿਵੈਲਪਮੈਂਟ ਦੇ ਕੰਮ ਕਰਵਾ ਕਿ ਸਿੱਧ ਕਰ ਦਿੱਤਾ ਹੈ ਕਿ ਇਕ ਸਰਪੰਚ ਦੀ ਜ਼ੁੰਮੇਵਾਰੀ ਅਾਪਣੇ ਪਿੰਡ ਦੇ ਲੋਕਾਂ ਪ੍ਰਤੀ ਕਿ ਹੁੰਦੀ ਹੈ ਜਿੰਨਾਂ ਵਿੱਚ  ਪਿੰਡ ਵਾਸੀਆ ਨੂੰ ਅਤੇ ਬੱਚਿਆ ਨੂੰ ਵਿੱਦਿਆ ਦੇ ਖੇਤਰ ਚ’ ਪਿੰਡ ਦੇ ਪ੍ਰਾਇਮਰੀ ਅਤੇ ਹਾਈ ਸਕੂਲ ਚ’ ਸਹੂਲਤਾਂ ਦੇ ਕੇ ਪਿੰਡ ਚ’ ਸਵਾ ਕਰੋੜ ਰੂਪੈ ਦਾ ਚੰਦਾ ਜਿੰਨਾਂ ਵਿੱਚ ਪੰਚਾਇਤ ਦੀ ਠੇਕੇ ਤੇ ਜਮੀਨ ਦੀ ਆਮਦਨ ਐਨ.ਆਰ.ਆਈਜ ਭਰਾਵਾਂ ਦਾ ਸਹਿਯੋਗ ਵੀ ਸ਼ਾਮਿਲ ਹੈ ,ਇਕੱਠਾ ਕਰਕੇ ਪਿੰਡ ਦੀ ਡਿਵੈਲਪਮੈਂਟ ਦੇ ਨਾਲ ਸਰਕਾਰੀ ਸਕੂਲ ਨੂੰ ਡਿਜਿਟਲ ਬਣਾਇਆਂ ਹੈ ਜਿੰਨਾਂ ਵਿੱਚ ਪਿੰਡ ਚ’ ਸਾਫ ਸ਼ਫਾਈ ਦੇ ਨਾਲ ਪਾਣੀ ਦੀ ਸ਼ਾਭ ਸੰਭਾਲ਼ ਦੇ ਨਾਲ ਸਕੂਲ ਚ’ ਆਲ਼ੀਸ਼ਾਨ ਕੰਪਿਊਟਰ ਲੈਬ ਸਥਾਪਤ ਕੀਤੀ ਹੈ।ਜਿਸ ਵਿੱਚ 30 ਦੇ ਕਰੀਬ ਬੱਚਿਆ ਦੀ ਸਿੱਖਿਆ ਲਈ ਕੰਪਿਊਟਰ ਉਪਲਬਧ ਹਨ।

IMG_3985

ਡਾ: ਕੰਗ ਨੇ  ਗੱਲ-ਬਾਤ ਦੋਰਾਨ ਦੱਸਿਆ ਕਿ ਪਿਛਲੇ ਪੰਜ ਸਾਲਾ ਤੋਂ ਉਹਨਾਂ ਨੇ ਆਪਣੇ ਪਿੰਡ ਦੀ ਡਿਵੈਲਪਮੈਂਟ ਤੋਂ ਇਲਾਵਾ ਇਕ ਮਤਾ ਪਾਸ ਕਰਕੇ ਕੋਈ ਵੀ ਕੇਸ ਥਾਣੇ ਨਹੀਂ ਜਾਣ ਦਿੱਤਾ ਅਤੇ ਪਿੰਡ ਵਿੱਚ ਪੰਚਾਇਤ ਦੀ ਜ਼ਮੀਨ ਤੇ ਕੀਤੇ ਗਏ ਕਬਜ਼ਿਆਂ ਨੂੰ ਵੀ ਉਹਨਾਂ ਪਿੰਡ ਦੇ  ਲੋਕਾਂ ਨਾਲ ਗੱਲਬਾਤ ਰਾਂਹੀ ਬਿਨਾ  ਕੋਰਟ ਕਚਹਿਰੀ ਤੋ  ਖਾਲ਼ੀ ਕਰਵਾਈ ਜੋ ਠੇਕੇ ਤੇ ਦੇ ਕੇ ਸਾਰਾ ਪੈਸਾ ਪਿੰਡ ਦੀ ਸਹੂਲਤਾਂ ਤੇ ਲਗਾਇਆ ਅਤੇ ਇਹ ਪਿੰਡ ਪੰਜਾਬ ਦੇ ਨਕਸ਼ੇ ਤੇ ਅੱਜ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ ਅਤੇ ਸਰਕਾਰ ਦੇ ਹੋਰਨਕਈ ਵਿਭਾਗਾਂ ਵੱਲੋਂ ਉੱਹਨਾਂ ਦੀ ਕਾਰਗੁਜਾਰੀ ਨੂੰ ਦੇਖਦੇ ਹੋੇਏ ਅਨੇਕਾਂ ਹੀ ਹੋਰ ਸ਼ਲਾਘਾਯੋਗ ਕਾਰਜਗੁਜਾਰੀ ਤੇ ਮਾਣਮੱਤੇ  ਪੁਰਸਕਾਰ ਵੀ ਮਿਲ ਚੁੱਕੇ ਹਨ ਜ਼ਿਹਨਾਂ ਵਿੱਚ ਰੂਰਲ ਡਿਵੈਲਪਮੈਂਟ ਦਾ ਅਤੇ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਫਾਉਡੇਸ਼ਨ ਵੱਲੋਂ ਇਸ ਸਾਲ ’ਵਿਸਾਖੀ ਦੇ ਸ਼ੁਭ ਦਿਹਾੜੇ ਤੇ ਮਿਲਿਆਂ ਐਵਾਰਡ ਵੀ ਸ਼ਾਮਿਲ ਹੈ।ਪੰਜਾਬ ਦੇ ਸਰਪੰਚਾਂ ਨੂੰ ਇਸ ਤਰਾਂ ਦੇ ਸਰਪੰਚਾਂ ਕੋਲ ਸੇਧ ਲੈਣ ਦੀ ਲੋੜ ਹੈ।ਇਸ ਮੋਕੇ ਉਹਨਾਂ ਨਾਲ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਗ੍ਰੰਥੀ ਭਾਈ ਭੁਪਿੰਦਰ ਸਿੰਘ ਸਾਬਕਾ ਸਰਪੰਚ ਖੱਸਣ ਵਿਪਨ ਕੁਮਾਰ ਸ਼ਰਮਾਂ, ਅਸ਼ੋਕ ਸ਼ਰਮਾਂ ਵੀ ਹਾਜਿਰ ਸਨ।

Welcome to Punjabi Akhbar

Install Punjabi Akhbar
×