ਨਿਊਯਾਰਕ -ਡਾਕਟਰ ਨਰਿੰਦਰ ਸਿੰਘ ਕੰਗ ਸਮੇਤ  ਤਿੰਨ ਸ਼ਖ਼ਸੀਅਤਾ ਨੂੰ ਕੀਤਾ ਸਨਮਾਨਿਤ

(ਨਿਊਯਾਰਕ) — ਬੀਤੇਂ ਦਿਨ ਡਾ: ਨਰਿੰਦਰ ਸਿੰਘ ਕੰਗ, ਸਾਬਕਾ ਸਰਪੰਚ ਪਿੰਡ ਖੱਸਣ ਤਹਿਸੀਲ  ਭੁਲੱਥ ਜੋ ਵਿੱਦਿਅਕ ਅਤੇ ਵਾਤਾਵਰਣ ਮਾਮਲਿਆਂ ਵਿੱਚ ਚਾਰ ਵਾਰ ਰਾਸ਼ਟਰੀ ਪੁਰਸਕਾਰ, ਅਤੇ ਗਲੋਬਲ ਐਵਾਰਡੀ ਵੀ ਹਨ।ਅੱਜ ਕੱਲ ਉਹ ਅਮਰੀਕਾ ਦੇ ਦੋਰੇ ਤੇ ਨਿਊਯਾਰਕ ਆਏ ਹੋਏ ਹਨ।ਜਿੱਥੇ ਉਹ ਸਿੱਖ ਕਲਚਰਲ ਸੁਸਾਇਟੀ, ਰਿਚਮੰਡ ਹਿੱਲ ਨਿਊਯਾਰਕ ਗੁਰਦੁਆਰਾ ਸਾਹਿਬ ਵਿਖੇਂ ਨਮਸਤਕ ਹੋਏ ਜਿੱਥੇ ਗੁਰੂ ਘਰ ਦੀ ਕਮੇਟੀ ਵੱਲੋ ਹੋਰ ਦੋ ਪਤਵੰਤਿਆਂ ਦੇ ਨਾਲ ਡਾਕਟਰ ਨਰਿੰਦਰ ਸਿੰਘ ਕੰਗ ਨੂੰ ਸਿਰਪੳ ਦੇ ਕੇ ਉਹਨਾ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨਾਲ ਕਮੇਟੀ ਦੇ ਸਾਬਕਾ ਪ੍ਰਧਾਨ ਸ: ਗੁਰਦੇਵ ਸਿੰਘ ਕੰਗ, ਮੋਜੂਦਾ ਗੁਰੂ ਘਰ ਕਮੇਟੀ ਦੇ ਪ੍ਰਧਾਨ ਸਃ ਜਤਿੰਦਰ ਸਿੰਘ ਬੋਪਾਰਾਏ, ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਧਰਮਵੀਰ ਸਿੰਘ ਜੀ, ਅਸ਼ੋਕ ਕੁਮਾਰ ਸ਼ਰਮਾਂ  ਖੱਸਣ (ਜੇ.ਐਮ.ਡੀ. ਗਰੁੱਪ) ਅਤੇ ਗੁਰੂ ਘਰ ਕਮੇਟੀ ਦੇ ਮੈਂਬਰ ਨਾਲ ਖੜੇ ਦਿਖਾਈ ਦੇ ਰਹੇ ਹਨ।

Install Punjabi Akhbar App

Install
×