ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕਧਾਰਾ ਵਿਚਾਰਮੰਚ ਦੀ ਵਿਸ਼ੇਸ਼ ਇੱਕਤਰਤਾ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪ੍ਰਸਿੱਧ ਪੰਜਾਬੀ ਅਧਿਆਪਕ, ਵਿਦਵਾਨ, ਚਿੰਤਕ ਡਾ. ਨਬੀਲਾ ਰਹਿਮਾਨ ਚੇਅਰਪਰਸਨ ਪੰਜਾਬੀ ਇੰਸਟੀਚਿਊਟ ਆਫ ਕਲਚਰ ਐਂਡ ਆਰਟ, ਪੰਜਾਬ ਯੂਨੀਵਰਸਿਟੀ ਲਾਹੌਰ ਨੂੰ ਝੰਗ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਡਾ. ਨਾਬੀਲਾ ਰਹਿਮਾਨ ਨੂੰ ਮੁਬਾਰਕਾਂ ਭੇਜੀਆਂ। ਇਹ ਜ਼ਿਕਰਯੋਗ ਹੈ ਕਿ ਲਹਿੰਦੇ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਅਧਿਆਪਕ ਨੂੰ ਵਾਇਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ।

ਡਾ. ਸਵਰਾਜ ਸਿੰਘ ਨੇ ਇਸ ਨਿਯੁਕਤੀ ਨੂੰ ਪੰਜਾਬੀਅਤ ਲਈ ਗੌਰਵਸ਼ਾਲੀ ਦੱਸਿਆ। ਡਾ. ਭਗਵੰਤ ਸਿੰਘ ਨੇ ਡਾ. ਨਾਬੀਲਾ ਰਹਿਮਾਨ ਦੇ ਅਕਾਦਮਿਕ ਸਫਰ ਬਾਰੇ ਦੱਸਿਆ। ਇਸ ਮੀਟਿੰਗ ਵਿੱਚ ਡਾ. ਰਮਿੰਦਰ ਕੌਰ, ਗੁਰਨਾਮ ਸਿੰਘ, ਏ.ਪੀ. ਸਿੰਘ, ਜਗਦੀਪ ਸਿੰਘ ਐਡਵੋਕੇਟ, ਡਾ. ਈਸ਼ਵਰਦਾਸ ਸਿੰਘ, ਡਾ. ਤੇਜਾ ਸਿੰਘ, ਭਾਰਤ ਭੂਸ਼ਨ, ਸਵਾਮੀ ਰਾਜ, ਦਰਬਾਰਾ ਸਿੰਘ ਢੀਂਡਸਾ, ਚਰਨਜੀਤ ਸਿੰਘ ਆਦਿ ਅਨੇਕਾਂ ਸਾਹਿਤਕਾਰ ਹਾਜਰ ਸਨ।