ਡਾ. ਮਨਜੀਤ ਸਿੰਘ ਢਿੱਲੋਂ ਦੀ ਨਰਸਿੰਗ ਕਾਲਜਾਂ ਨੂੰ ਆਉਂਦੀਆਂ ਮੁਸ਼ਕਿਲਾਂ ਸਬੰਧੀ ਮੰਤਰੀ ਨਾਲ ਮੁਲਾਕਾਤ

ਮੰਤਰੀ ਓ.ਪੀ. ਸੋਨੀ ਨੇ ਕਾਲਜਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਦਿੱਤਾ ਭਰੋਸਾ!

ਫਰੀਦਕੋਟ :-ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਪ੍ਰਧਾਨਗੀ ਦਾ ਚਾਰਜ ਸੰਭਾਲਣ ਤੋਂ ਬਾਅਦ ਅੱਜ ਓ.ਪੀ. ਸੋਨੀ ਕੈਬਨਿਟ ਮੰਤਰੀ ਮੈਡੀਕਲ ਐਜੂਕੇਸ਼ਨ ਪੰਜਾਬ ਨਾਲ ਉਨਾ ਦੇ ਚੰਡੀਗੜ੍ਹ ‘ਚ ਸਥਿੱਤ ਦਫ਼ਤਰ ਵਿੱਚ ਮੁਲਾਕਾਤ ਕਰਕੇ ਨਰਸਿੰਗ ਕਾਲਜਾਂ ਦੇ ਮਾਲਕਾਂ, ਸੰਚਾਲਕਾਂ ਅਤੇ ਸਟਾਫ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਮੰਤਰੀ ਓ.ਪੀ. ਸੋਨੀ ਨੇ ਡਾ. ਢਿੱਲੋਂ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਤਾਂ ਡਾ ਢਿੱਲੋਂ ਨੇ ਵੀ ਮੰਤਰੀ ਦਾ ਸ਼ੁਕਰੀਆ ਕੀਤਾ। ਡਾ ਢਿੱਲੋਂ ਨੇ ਦੱਸਿਆ ਕਿ ਨਰਸਿੰਗ ਕਾਲਜਾਂ ਅਤੇ ਵਿਦਿਆਰਥਣਾ ਦਾ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਵੱਡਮੁੱਲਾ ਯੋਗਦਾਨ ਰਿਹਾ ਹੈ। ਉਨਾ ਦੱਸਿਆ ਕਿ ਨਰਸਿੰਗ ਦੀ ਪੜਾਈ ਕਰ ਰਹੀਆਂ ਵਿਦਿਆਰਥਣਾ ਨੇ ਕੋਵਿਡ ਦੇ ਸੰਕਟ ਸਮੇਂ ਜਿੱਥੇ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ, ਉੱਥੇ ਕਈ ਦੁਖੀਆ ਤੇ ਬੇਸਹਾਰਾ ਲੋਕਾਂ ਦਾ ਸਹਾਰਾ ਵੀ ਬਣੀਆਂ। ਡਾ ਢਿੱਲੋਂ ਨੇ ਮੰਤਰੀ ਨੂੰ ਦੱਸਿਆ ਕਿ ਨਰਸਿੰਗ ਕਾਲਜਾਂ ਦੀ ਕਰੋੜਾਂ ਰੁਪਏ ਦੀ ਸਕਾਲਰਸ਼ਿਪ ਸਕੀਮ ਵਾਲੀ ਰਕਮ ਬਕਾਇਆ ਹੋਣ ਕਰਕੇ ਕਾਲਜਾਂ ਦੇ ਮਾਲਕਾਂ, ਸੰਚਾਲਕਾਂ ਅਤੇ ਸਟਾਫ ਨੂੰ ਦਿੱਕਤਾਂ ਆਉਣੀਆਂ ਸੁਭਾਵਿਕ ਹਨ, ਕਿਉਂਕਿ ਕਰੋਨਾ ਵਾਇਰਸ ਦੀ ਕਰੋਪੀ ਕਾਰਨ ਦੇਸ਼ ਭਰ ਦੇ ਸਕੂਲ-ਕਾਲਜ ਬੰਦ ਰਹਿਣ ਨਾਲ ਹੋਏ ਨੁਕਸਾਨ ਦਾ ਖਮਿਆਜਾ ਵੀ ਕਾਲਜ ਪ੍ਰਬੰਧਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨਾ ਦੱਸਿਆ ਕਿ ਕਾਲਜਾਂ ਦੀ ਸਕਾਲਰਸ਼ਿਪ ਸਕੀਮ ਵਾਲੀ ਬਕਾਇਆ ਰਕਮ ਦਿਵਾਉਣ ‘ਚ ਮੱਦਦ ਕੀਤੀ ਜਾਵੇ ਅਤੇ ਸਰਕਾਰ ਵਲੋਂ ਨਰਸਿੰਗ ਦੀਆਂ ਸੇਵਾਵਾਂ ਨਿਭਾਅ ਰਹੇ ਕਾਲਜਾਂ ਨੂੰ ਗ੍ਰਾਂਟਾਂ ਵੀ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕਾਲਜ ਪ੍ਰਬੰਧਕ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ‘ਚ ਬਣਦਾ ਯੋਗਦਾਨ ਪਾਉਂਦੇ ਰਹਿਣ। ਮੰਤਰੀ ਓ.ਪੀ. ਸੋਨੀ ਨੇ ਵਿਸ਼ਵਾਸ਼ ਦਿਵਾਇਆ ਕਿ ਸਾਰੇ ਨਰਸਿੰਗ ਕਾਲਜਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਗੇ ਅਤੇ ਜਲਦ ਹੀ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਇਕ ਮੀਟਿੰਗ ਵੀ ਕਰਨਗੇ।

Welcome to Punjabi Akhbar

Install Punjabi Akhbar
×
Enable Notifications    OK No thanks