ਡਾ. ਮਨਜੀਤ ਸਿੰਘ ਢਿੱਲੋਂ ਵਿਦਿਅਕ ਅਦਾਰਿਆਂ ਦੀ ਸਾਂਝੀ ਜਥੇਬੰਦੀ ‘ਜੈਕ’ ਦੇ ਉਪ ਪ੍ਰਧਾਨ ਨਿਯੁਕਤ

ਫਰੀਦਕੋਟ -ਪੰਜਾਬ ਭਰ ਦੇ ਟੈਕਨੀਕਲ ਅਤੇ ਮੈਡੀਕਲ ਸਮੇਤ ਹੋਰ ਕਾਲਜਾਂ, ਯੂਨੀਵਰਸਟੀਆਂ ਅਤੇ ਸਕੂਲ ਮਾਲਕਾਂ ਵੱਲੋਂ ਗਠਿਤ ਕੀਤੀ ਜਥੇਬੰਦੀ ਜੁਆਂਇੰਟ ਐਸੋਸੀਏਸ਼ਨ ਆਫ ਕਾਲਜਜ਼ ਪੰਜਾਬ (ਜੈਕ) ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੰਬੰਧੀ ਮੁੱਦੇ ਨੂੰ ਲੈ ਕੇ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਜਥੇਬੰਦੀ ਵਲੋਂ ਨਰਸਿੰਗ ਟ੍ਰੇਨਿੰਗ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੂੰ ਸਰਬਸੰਮਤੀ ਨਾਲ ‘ਜੈਕ’ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਨਰਸਿੰਗ ਟ੍ਰੇਨਿੰਗ ਐਸੋਸੀਏਸ਼ਨ ਪੰਜਾਬ ਦੇ ਸਲਾਹਕਾਰ ਅਤੇ ‘ਜੈਕ’ ਦੇ ਕੋ-ਚੇਅਰਮੈਨ ਡਾ. ਆਂਸ਼ੂ ਕਟਾਰੀਆ ਨੇ ਦੱਸਿਆ ਕਿ ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਸੁਖਮੰਦਰ ਸਿੰਘ ਚੱਠਾ ਸਕੱਤਰ ਜਨਰਲ, ਨਿਰਮਲ ਸਿੰਘ, ਜਸਨੀਕ ਸਿੰਘ ਕੱਕੜ, ਡਾ. ਸਤਵਿੰਦਰ ਸਿੰਘ ਸੰਧੂ, ਵਿਪਨ ਸ਼ਰਮਾ ਮੀਤ ਪ੍ਰਧਾਨ, ਰਜਿੰਦਰ ਸਿੰਘ ਧਨੋਆ ਸਕੱਤਰ ਅਤੇ ਸ਼ਿਮਾਂਸ਼ੂ ਗੁਪਤਾ ਸਕੱਤਰ ਫਾਇਨਾਂਸ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਿਸ਼ਵਾਸ਼ ਪ੍ਰਗਟਾਇਆ ਕਿ ਵਿਦਿਅਕ ਅਦਾਰਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦੂਰ ਕਰਨ ਲਈ ਡਾ. ਮਨਜੀਤ ਸਿੰਘ ਢਿੱਲੋਂ ਭਰਪੂਰ ਯਤਨ ਕਰਨਗੇ। ਕਿਉਂਕਿ ਡਾ. ਢਿੱਲੋਂ ਲੰਮੇ ਸਮੇਂ ਤੋਂ ਨਰਸਿੰਗ ਟ੍ਰੇਨਿੰਗ ਐਸੋਸੀਏਸ਼ਨ ਵਿੱਚ ਕੰਮ ਕਰਨ ਦਾ ਤਜਰਬਾ ਰੱਖਦੇ ਹਨ। ਹੈਲਪ ਕਮਿਊਨਿਟੀ ਵੈੱਲਫੇਅਰ ਸੁਸਾਇਟੀ, ਬਾਬਾ ਫਰੀਦ ਕਾਲਜ ਆਫ ਨਰਸਿੰਗ, ਗੁੱਡ ਮੌਰਨਿੰਗ ਵੱੈਲਫੇਅਰ ਕਲੱਬ, ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਅਤੇ ਅਰੋੜਬੰਸ ਸਭਾ ਕੋਟਕਪੂਰਾ ਸਮੇਤ ਇਲਾਕੇ ਦੀਆਂ ਦਰਜਨ ਤੋਂ ਜਿਆਦਾ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਡਾ. ਢਿੱਲੋਂ ਦੀ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਢਿੱਲੋਂ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।

Welcome to Punjabi Akhbar

Install Punjabi Akhbar
×