ਡਾ. ਮਹੇਸ਼ ਸ਼ਰਮਾ (ਸਭਿਆਚਾਰ ਅਤੇ ਸੈਰਸਪਾਟਾ ਮੰਤਰੀ) ਆਸਟ੍ਰੇਲੀਆ ਦੌਰੇ ਤੇ

dr-mahesh-sharma-australia-visit

ਡਾ. ਮਹੇਸ਼ ਸ਼ਰਮਾ (ਸਭਿਆਚਾਰ ਅਤੇ ਸੈਰਸਪਾਟਾ ਮੰਤਰੀ) ਨੇ ਆਪਣੇ ਆਸਟ੍ਰੇਲੀਆਈ ਦੌਰੇ ਦੌਰਾਨ ਸਿਡਨੀ ਓਪੇਰਾ ਹਾਊਸ ਵਿੱਚ -ਦ ਫੈਸਟਿਵਲ ਆਫ਼ ਇੰਡੀਆ, ਮੇਲੇ ਵਿੱਚ ਸ਼ਿਰਕਤ ਕੀਤੀ। ਆਪਣੇ ਇਸ ਦੌਰੇ ਦੌਰਾਨ ਉਨਾ੍ਹਂ ਨੇ ਆਸਟ੍ਰੇਲੀਆ ਦੇ ਕੰਮਿਊਨਿਕੇਸ਼ਨ ਅਤੇ ਆਰਟ ਸੈਨੇਟਰ ਸ੍ਰੀ ਮਿੱਚ ਫਿਫੀਲਡ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਨਾ੍ਹਂ ਨੂੰ ਦ ਫੈਸਟਿਵਲ ਆਫ਼ ਇੰਡੀਆ ਵਾਸਤੇ ਧੰਨਵਾਦ ਵੀ ਕੀਤਾ। ਸ਼ਾਮ ਵੇਲੇ ਡਾ. ਮਹੇਸ਼ ਸ਼ਰਮਾ ਨੇ ਨੈਸ਼ਨਲ ਗੈਲਰੀ ਆਫ਼ ਆਸਟ੍ਰੇਲੀਆ ਵਿਖੇ ਹਾਜਰੀ ਲਵਾਈ ਅਤੇ ਸੈਨੇਟਰ ਸ੍ਰੀ ਫਿਫੀਲਡ ਨੇ ਉਨਾ੍ਹਂ ਨੂੰ ਤਿੰਨ ਬੇਸ਼ਕੀਮਤੀ ਭਾਰਤੀ ਮੂਰਤੀਆਂ ਜੋ ਕਿ ਸਮਗਲ ਹੋ ਕੇ ਭਾਰਤ ਤੋਂ ਬਾਹਰ ਭੇਜ ਦਿੱਤੀਆਂ ਗਈਆਂ ਸਨ ਅਤੇ ਇਸ ਵੇਲੇ ਨੈਸ਼ਨਲ ਗੈਲਰੀ ਆਫ਼ ਆਸਟ੍ਰੇਲੀਆ ਕੋਲ ਹਨ, ਵਾਪਸ ਕੀਤੀਆਂ। ਸ਼੍ਰੀ ਸ਼ਰਮਾ ਨੇ ਪ੍ਰਧਾਨ ਮੰਤਰੀ ਸ੍ਰੀ ਮੈਲਕਮ ਟਰਨਬੁਲ ਅਤੇ ਸੈਨੇਟਰ ਸ੍ਰੀ ਮਿੱਚ ਫਿਫੀਲਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਕਾਰਵਾਈਆਂ ਭਾਰਤ ਅਤੇ ਆਸਟ੍ਰੇਲੀਆ ਦੇ ਸੰਬੰਧਾਂ ਨੂੰ ਹੋਰ ਵੀ ਸੁਧਾਰਨਗੀਆਂ।
ਸੈਨੇਟਰ ਸ੍ਰੀ ਮਿੱਚ ਫਿਫੀਲਡ ਨੇ ਆਪਣੇ ਭਾਸ਼ਣ ਦੌਰਾਨ ਨੈਸ਼ਨਲ ਗੈਲਰੀ ਆਫ਼ ਆਸਟ੍ਰੇਲੀਆ ਦੀ ਕਾਰਗੁਜ਼ਾਰੀ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਸੌਗਾਤ ਭਾਰਤ ਅਤੇ ਆਸਟ੍ਰੇਲੀਆ ਦੇ ਸੰਬੰਧਾਂ ਵਿੱਚ ਹੋਰ ਜ਼ਿਆਦਾ ਨੇੜਤਾ ਲਿਆਵੇਗੀ।
ਇਸ ਮੌਕੇ ਭਾਰਤੀ ਹਾਈ ਕਮਿਸ਼ਨਰ ਸ੍ਰੀ ਨਵਦੀਪ ਸੂਰੀ ਅਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਲ ਸਨ।
ਸ਼ਾਮ ਵੇਲੇ ਡਾ. ਮਹੇਸ਼ ਸ਼ਰਮਾ ਨੇ ਇੱਥੋਂ ਦੇ ਵਪਾਰ ਅਤੇ ਸੈਰ ਸਪਾਟਾ ਅਤੇ ਇਨਵੈਸਟਮੈਂਟ ਐਸਿਸਟੈਂਟ ਮਿਨਿਸਟਰ ਸ੍ਰੀ ਕੇਥ ਪਿਟ ਨਾਲ ਮੁਲਾਕਾਤ ਕੀਤੀ ਅਤੇ ਕਈ ਮਸਲਿਆਂ ਤੇ ਗੱਲਬਾਤ ਸਾਂਝੀ ਕੀਤੀ।

Install Punjabi Akhbar App

Install
×