‘ਕਲਾਕਾਰ ਸਾਹਿਤਕ’ ਦਾ ਡਾ. ਸੁਰਜੀਤ ਖੁਰਮਾ ਵਿਸ਼ੇਸ਼ ਅੰਕ ਰਿਲੀਜ ਸਮਾਰੋਹ

ਪਿਛਲੇ ਦਿਨੀ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਸ੍ਰੀ ਕੰਵਰਜੀਤ ਭੱਠਲ ਦੇ ਤ੍ਰੈ-ਮਾਸਿਕ ਰਸਾਲੇ ‘ਕਲਾਕਾਰ ਸਹਿਤਕ’ ਦੇ 27ਵਾਂ ਵਿਸ਼ੇਸ਼ ਅੰਕ ਜੋ ਸਰਬਾਂਗੀ ਲੇਖਕ ਡਾ. ਸੁਰਜੀਤ ਖੁਰਮਾ ਬਾਰੇ ਪ੍ਰਕਾਸ਼ਿਤ ਹੋਇਆਂ ਹੈ, ਦੇ ਲੋਕ ਅਰਪਣ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ.ਮਦਨ ਲਾਲ ਹਸੀਜਾ, ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕਿਹਾ ਕਿ ਇਹ ਪਰਚਾ ਦਾ ਡਾ. ਸੁਰਜੀਤ ਖੁਰਮਾ ਦਾ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਨਾ ਮਹੱਤਵ ਪੂਰਣ ਕਾਰਜ ਹੈ। ਵਿਸ਼ੇਸ਼ ਅੰਕ ਦੇ ਮਹਿਮਾਨ ਸੰਪਾਦਕ ਸ੍ਰੀ ਸਤਿੰਦਰ ਨੰਦਾ ਨੇ ਕਿਹਾ ਕਿ ਉਨ੍ਹਾਂ ਨੇ ਅੰਕ ਦੀ ਸੰਪਾਦਨਾ ਡਾ. ਖੁਰਮਾ ਦੇ ਕੀਤੇ ਕਾਰਜ ਨੂੰ ਇੱਕਠਾ ਕਰਕੇ ਮੈਨੂੰ ਦੂਹਰੀ ਖੁਸੀ ਪ੍ਰਾਪਤ ਹੋਈ ਹੈ। ਡਾ:ਦਰਸ਼ਨ ਸਿੰਘ ‘ਆਸ਼ਟ’ ਨੇ ਪਰਚੇ ਵਿੱਚ ਛਪੀਆਂ ਲਿਖਤਾਂ ਬਾਰੇ ਚਰਚਾ ਕਰਦਿਆਂ ਕਿਹਾ ਹੈ ਕਿ ਇਸ ਵਿਸ਼ੇਸ਼ ਅੰਕ ਨੇ ਡਾ. ਖੁਰਮਾ ਦੀਆਂ ਲਿਖਤਾਂ ਨੂੰ ਲੋਕਾ ਸਾਹਮਣੇ ਲਿਆ ਕੇ ਕੀਤੇ ਕਾਰਜ ਨੂੰ ਮੁੜ ਪਾਠਕਾ ਨਾਲ ਸਾਝਾਂ ਕਰਨ ਦਾ ਯਤਨ ਕੀਤਾ ਹੈ ਅਤੇ ਸਮਕਾਲੀ ਮਿੱਤਰਾ ਅਤੇ ਆਲੋਚਕਾਂ ਦੀ ਚਰਚਾ ਇਕ ਮੁਕੰਮਲ ਦਸਤਾਵੇਜ ਬਣ ਗਿਆ ਹੈ। ਉਨ੍ਹਾਂ ਡਾ. ਖੁਰਮਾ ਦੀ ਕਵਿਤਾ ‘ਵਿਸ਼ਵ ਵਿਦਿਆਲਾ’ ਦੀ ਵਿਸ਼ੇਸ ਸਰਾਹਨਾ ਕੀਤੀ।

ਡਾ. ਹਰਬੰਸ ਸਿੰਘ ਧੀਮਾਨ ਨੇ ਵਿਸ਼ੇਸ ਅੰਕ ਦੀ ਸੰਪਾਦਨ ਕਲਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਪਟਿਆਲਾ ਵਿੱਚ ਖੁਰਮਾ ਢਾਣੀ ਨੇ ਅਨੇਕਤਾ ਸਾਹਿਤਕ ਪਿਰਤਾਂ ਪਾਈਆਂ ਹਨ। ਸ੍ਰੀ ਅਜਮੇਰ ਕੈਂਥ ਨੇ ਕਿਹਾ ਕਿ ਡਾ.ਖੁਰਮਾ ਗਹਿਰ-ਗੰਭੀਰ ਲ਼ਿਖਤਾ ਰਾਹੀਂ ਆਪਣੀ ਗੱਲ ਕਰਨ ਦਾ ਮਾਹਿਰ ਹੈ ਜਿਨਾਂ ਦਾ ਪ੍ਰਭਾਵ ਵੀ ਚਿਰ ਸਥਾਈ ਰਹਿੰਦਾ ਹੈ । ਡਾ. ਹਰਨੇਕ ਸਿੰਘ ਢੋਟ ਨੇ ਕਿਹਾ ਕਿ ਡਾ ਖੁਰਮਾ ਨਿਰੰਤਰ ਲਿਖਣ ਵਾਲਾ ਸਾਹਿਤਕਾਰ ਹੈ ਜੋ ਪ੍ਰਭਾਵਸ਼ਾਲੀ ਤੇ ਲੋਕ ਪੱਖੀ ਲਿਖਤ ਸਾਹਮਣੇ ਲਿਆਉਦਾ ਹੈ। ‘ਕੌਮਾਤਰੀ ਕਲਾਕਾਰ ਸੰਗਮ’ ਦੇ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਡਾ. ਖੁਰਮਾ ਅੰਕ ਦੀਆਂ ਪ੍ਰਾਪਤੀਆ ਦੀ ਚਰਚਾ ਅਤੇ ਸ਼ਲਾਘਾ ਕੀਤੀ। ਡਾ. ਗੁਰਬਚਨ ਸਿੰਘ ਰਾਹੀਂ ਨੇ ਇਸ ਅੰਕ ਬਾਰੇ ਬੋਲਦਿਆਂ ਕਿਹਾ ਕਿ ਡਾ. ਸੁਰਜੀਤ ਖੁਰਮਾ ਗੰਭੀਰ ਵਿਅਕਤੀ ਹੈ ਅਤੇ ਗੰਭੀਰ ਹੀ ਲਿਖਦਾ ਹੈ ਸ੍ਰੀ ਕੰਵਰ ਜੀਤ ਭੱਠਲ ਨੇ ਪਰਚੇ ਦੀ ਸੰਪਾਦਨਾ ਚ ਆਉਦੀਆਂ ਦਿੱਕਤਾਂ ਬਾਰੇ ਵਿਸਥਾਰ ਵਿੱਚ ਗੱਲ ਬਾਤ ਕੀਤੀ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਵੀ ਚਾਨਣਾ ਪਾਇਆਂ ਸ੍ਰੀ ਭੋਲਾ ਸਿੰਘ ਸੰਘੇੜਾ ਨੇ ਬਰਨਾਲਾ ਅਤੇ ਪਟਿਆਲਾ ਦੀ ਸਾਹਿਤਕ ਸਾਂਝ ਬਾਰੇ, ਕਲਾਕਾਰ ਸੰਗਮ ਦੇ ਚੇਅਰਮੈਨ ਸ੍ਰੀ ਪਰਮਜੀਤ ਮਾਨ ਨੇ ਕਲਾਕਾਰ ਦੇ ਵਿਸ਼ੇਸ ਅੰਕਾਂ ਜਾਣੂ ਕਰਵਾਇਆਂ। ਇਸ ਖੂਬਸੂਰਤ ਸਮਾਗਮ ਵਿੱਚ ਸੰਖੇਪ ਕਵੀ ਦਰਬਾਰ ਵੀ ਕਰਵਾਇਆਂ ਗਿਆ ਜਿਸ ਵਿੱਚ ਸ੍ਰੀ ਰਾਮ ਸਰੂਪ ਸ਼ਰਮਾ, ਸਤੀਸ਼ ਵਿਦਰੋਹੀ, ਸੁਰਿੰਦਰ ਭੱਠਲ, ਅਮਰਜੀਤ ਕਸਕ, ਰਘਬੀਰ ਗਿੱਲ ਕੱਟੂ, ਬਲਬੀਰ ਜਲਾਲਾਬਾਦੀ, ਨਿਰਮਲ ਸਿੰਘ ਕਾਹਲੋ, ਹਰਦਿਆਲ ਸ਼ਿਕਵਾ, ਬਲਵਿੰਦਰ ਭੱਟੀ, ਧਰਮ ਕੰਮੇਆਣਾ, ਅਵਤਾਰਜੀਤ, ਜਸਵਿੰਦਰ ਸਿੰਘ ਖਾਰਾ, ਚਮਕੋਰ ਸਿੰਘ ਚਹਿਲ, ਸਤਪਾਲ ਭੀਖੀ, ਅਵਤਾਰ ਕੋਰ ਵਰਮਾ ਆਦਿ ਨੇ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਰੰਗ ਬੰਨਿਆ।ਇਸ ਮੌਕੇ ਤੇ ਡਾ. ਮਦਨ ਲਾਲ ਹਸੀਜਾ ਸ੍ਰੀ ਕੰਵਰਜੀਤ ਭੱਠਲ, ਸਤਿੰਦਰ ਨੰਦਾ, ਸੁਰਜੀਤ ਖੁਰਮਾ ਗੁਰਬਚਨ ਰਾਹੀਂ, ਜੋਗਿੰਦਰ ਸਿੰਘ ਨਿਰਾਲਾ, ਪਰਮਜੀਤ ਮਾਨ, ਤੇਜਾ ਸਿੰਘ ਤਿਲਕ, ਦਾ ਸਨਮਾਨ ਵੀ ਕੀਤਾ ਗਿਆ।ਡਾ. ਖੁਰਮਾ ਨੇ ਆਏ ਸਾਹਿਤਕਾਰਾ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਬਰਨਾਲਾ ਅਤੇ ਪਟਿਆਲਾ ਦੇ ਸਾਹਿਤਕਾਰਾਂ ਦਾ ਇੱਕ ਮੰਚ ਤੇ ਸੁਮੇਲ ਹੋਣਾ ਸੁਭਾਗੀ ਗੱਲ ਹੈ ਉਨਾਂ ਪਟਿਆਲੇ ਦੀਆਂ ਸਾਹਿਤਕ ਸਭਿਆਚਾਰਕ ਪਰੰਪਰਾਵਾਂ ਦੀ ਗੱਲ ਵੀ ਕੀਤੀ ਅਤੇ ਪਟਿਆਲੇ ਦੇ ਵਿਛੜੇ ਅਨੇਕਾਂ ਸਾਹਿਤਾਕਾਰਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਪਟਿਆਲਾ ਦੇ ਸਾਹਿਤਕ ਮਹੌਲ ਨੂੰ ਹਮੇਸ਼ਾ ਬਲ ਬਖਸ਼ਿਆ ਸੀ।

ਇਸ ਸਮਾਗਮ ਵਿੱਚ ਤੇਜਿੰਦਰ ਫ਼ਰਵਾਹੀ, ਜੋਗਾ ਸਿੰਘ ਧਨੌਲਾ,ਅੰਮ੍ਰਿਤਪਾਲ ਸਿੰਘ ਸੈਦਾ, ਡਾ. ਹਰਪ੍ਰੀਤ ਰਾਣਾ, ਭੋਲਾ ਸਿੰਘ ਸੰਘੇੜਾ, ਅਰਵਿਦਰ ਕਾਕੜਾ ਲਕਸ਼ਮੀ ਨਰਾਇਣ ਭੀਖੀ, ਗੁਰਦਰਸ਼ਨ ਗੁਸੀਲ, ਸੁਖਮਿੰਦਰ ਸੇਖੋ, ਦਰਸ਼ਨ ਗੋਪਾਲਪੁਰੀ ਕੁਲਵੰਤ ਸੋਦੌਕੇ, ਤ੍ਰਿਲੋਕ ਢਿੱਲੋ ਆਦਿ ਨੇ ਸਾਹਿਤਕ ਮਹੌਲ ਨੂੰ ਗਰਮਾਇਆਂ। ਅਨੰਤ ਚੈਨੇਲ ਬਰਨਾਲਾ ਨੇ ਸਾਰੇ ਸਮਾਗਮ ਦੀ ਕਵਰੇਜ ਕੀਤੀ। ਸਟੇਜ ਸਕੱਤਰ ਦਾ ਕਾਰਜ ਤੇਜਾ ਸਿੰਘ ਤਿਲਕ ਵਲੋਂ ਬਾਖੂਬੀ ਨਿਭਾਇਆਂ ਗਿਆ।

Install Punjabi Akhbar App

Install
×