ਪੁਰੀ ਹਸਪਤਾਲ ਭੁਲੱਥ ਦੇ ਮਾਲਿਕ ਡਾਕਟਰ ਕੇਵਲ ਕਿਸ਼ੋਰ ਪੁਰੀ ਨਹੀਂ ਰਹੇ

ਭੁਲੱਥ – ਬੀਤੇਂ ਦਿਨ ਭੁਲੱਥ ਚ’ ਸਥਿੱਤ ਸਭ ਤੋ ਪੁਰਾਣੇ ਹਸਪਤਾਲ ਦੇ ਮਾਲਿਕ ਡਾਕਟਰ ਕੇਵਲ ਕਿਸ਼ੋਰ ਪੁਰੀ  ਜੋ ਪਿਛਲੇ ਕਾਫ਼ੀ ਸਮੇਂ ਤੋ ਬਿਮਾਰ ਚਲੇ ਆ ਰਹੇ ਸਨ। ਬੀਤੀ ਰਾਤ ਉਹਨਾਂ ਦਾਂ ਦਿਹਾਂਤ ਹੋ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਸਨ। ਜ਼ਿਕਰਯੋਗ ਹੈ ਕਿ ਸਵ. ਡਾਕਟਰ ਕੇਵਲ ਕਿਸ਼ੋਰ ਪੁਰੀ ਜੀ ਨੇ ਆਪਣੀ ਪੂਰੀ ਜਿੰਦਗੀ ਇਕ ਸਧਾਰਨ ਇਨਸਾਨ ਦੀ ਤਰਾਂ  ਬਤੀਤ ਕੀਤੀ। ਉਹ ਬੜੇ ਮਿੱਠ ਬੋਲੜੇ ਤੇ ਮਿਲਣਸਾਰ ਇਨਸਾਨ ਸਨ। ਪਰਿਵਾਰ ਸਮੇਤ ਭੁਲੱਥ ਨਿਵਾਸਿਆਂ ਨੇ ਉਹਨਾਂ ਦੀ ਮੌਤ ਤੇ ਗਹਿਰਾ ਦੁੱਖ ਪਗਟਾਇਆ ਹੈ। ਜਿੰਨਾਂ ਚ’ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ, ਸਾਬਕਾ ਪ੍ਰਧਾਨ ਜੋਗਿੰਦਰ ਪਾਲ ਮਰਵਾਹਾ,ਸਾਬਕਾ ਕੋਸਲਰ ਕ੍ਰਿਸ਼ਨ ਲਾਲ ਬੱਬਰ, ਕੌਸਲਰ ਲਕਸ਼ ਚੋਧਰੀ ,ਕੋਸਲਰ ਪਰਮਜੀਤ ਸਿੰਘ ਕਾਲਾ, ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਵੰਤ ਸਿੰਘ ਤੱਖਰ, ਹਲਕਾ ਇੰਚਾਰਜ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ,ਉਪ ਪ੍ਰਧਾਨ ਨਗਰ ਪੰਚਾਇਤ ਬਲਜੀਤ ਸਿੰਘ ਜੀਤਾਂ, ਸੰਨੀ ਸਹਿਗਲ ਸਮਾਜ ਸੇਵੀ,ਨੰਬਰਦਾਰ ਰਣਜੀਤ ਸਿੰਘ ਰਿੰਪੀ ਅਤੇ ਭੁਲੱਥ ਇਲਾਕੇ ਨਾਲ ਸਬੰਧਤ ਹੋਰ ਕਈ ਧਾਰਮਿਕ ਤੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। 

Install Punjabi Akhbar App

Install
×