ਡਾ. ਮੁਹੰਮਦ ਇਦਰੀਸ ਮੁਖੀ, ਇਤਿਹਾਸ ਵਿਭਾਗ ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੁਲੰਬੀਆ, ਕਾਨੈਡਾ ਵਿਖੇ ਖੋਜ ਪੱਤਰ ਪੜਿਆ

37032483_1643848902391809_8221090574510325760_n
ਡਾ. ਮੁਹੰਮਦ ਇਦਰੀਸ, ਐਸੋਸੀਏਟ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਊਥ ਏਸ਼ੀਅਨ ਸਟੱਡੀਜ਼ ਵਿਭਾਗ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੁਲੰਬੀਆ, ਵੈਨਕੂਵਰ ਵੱਲੋਂ ਕਰਵਾਈ ਗਈ 17 ਵੀ. ਅੰਤਰ-ਰਾਸ਼ਟਰੀ ਕਾਨਫੰਰਸ ਵਿਚ ਖੋਜ ਪੱਤਰ ਪੜਿਆ।ਇਸ ਕਾਨਫੰਰਸ ਵਿਚ ਯੂਰਪ, ਏਸ਼ੀਆ, ਆਸਟਰੇਲੀਆ ਤੋਂ ਲੱਗਭਗ 400 ਵਿਦਵਾਨਾਂ ਨੇ ਭਾਗ ਲਿਆ ਹੈ।
ਡਾ. ਮੁਹੰਮਦ ਇਦਰੀਸ ਦੇ ਖੋਜ ਪੱਤਰ ਦਾ ਵਿਸ਼ਾ ਪੁਰਾਤਨ ਪੰਜਾਬ ਦੀਆਂ ਸਿੱਖਿਆਂ ਸੰਸਥਾਵਾਂ ਵਿਚ ਸਿੱਖਿਆ ਪ੍ਰਣਾਲੀ ਅਤੇ ਸੰਸਕ੍ਰਿਤ ਭਾਸ਼ਾ ਦਾ ਇਤਿਹਾਸ ਸੀ।ਇਹ ਸਿੱਖਿਆ ਸੰਸਥਾਵਾਂ ਟੈਕਸਲਾ, ਲਾਹੌਰ, ਜਲੰਧਰ, ਹੁਸ਼ਿਆਰਪੁਰ, ਅਤੇ ਖੰਨਾ ਵਿਖੇ ਸਥਿਤ ਹਨ। ਖੋਜ ਪੱਤਰ ਵਿਚ ਸੰਸਕ੍ਰਿਤ ਭਾਸ਼ਾ ਦਾ ਵਿਕਾਸ ਮੁਗ਼ਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਵੰਲੋਂ ਫਾਰਸੀ ਭਾਸ਼ਾ ਵਿਚ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਅਤੇ ਸੰਸਕ੍ਰਿਤ ਭਾਸ਼ਾ ਵਿਚ ਫਾਰਸੀ ਗ੍ਰੰਧਾਂ ਦਾ ਅਧਿਐਨ ਅਤੇ ਸੰਸਕ੍ਰਿਤ ਭਾਸ਼ਾ ਦੇ ਪਤਨ ਬਾਰੇ ਜ਼ਿਕਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਡਾ. ਮੁਹੰਮਦ ਇਦਰੀਸ ਸਟੇਟ ਯੂਨੀਵਰਸਿਟੀ ਆਫ ਕੈਲੀਫੋਰਨੀਆ, ਅਮਰੀਕਾ, ਯੂਨੀਵਰਸਿਟੀ ਆਫ ਵੈਸਟਰਨ ਆਸਟਰੇਲੀਆ ਕਵਾਟਲਿਨ ਯੂਨੀਵਰਸਿਟੀ, ਸਰੀ ਕਾਨੈਡਾ, ਇਮਾਮ ਖੂਮੈਨੀ ਯੂਨੀਵਰਸਿਟੀ, ਇਰਾਨ, ਅਲੀਗੜ ਮੁਬਲਿਮ ਯੂਨੀਵਰਸਿਟੀ, ਵਿਸ਼ਵ ਭਾਰਤੀ ਯੂਨੀਵਰਸਿਟੀ, ਕਲਕੱਤਾ, ਜਾਮੀਆਂ ਮਿਲੀਆਂ ਯੂਨੀਵਰਸਿਟੀ, ਨਵੀ ਦਿੱਲੀ ਆਦਿ ਵਿਖੇ ਖੋਜ ਪੱਤਰ ਪੜ ਚੁੱਕੇ ਹਨ।

Install Punjabi Akhbar App

Install
×