ਮਰੀਜ਼ਾਂ ਦੇ ਟੈਸਟ ਕਰਵਾਉਣ ਦਾ ਮਾਮਲਾ – ਬੱਚਿਆਂ ਦੇ ਮਾਹਿਰ ਡਾਕਟਰ ਹਰਸ਼ਿੰਦਰ ਕੌਰ ਮੁਅੱਤਲ

WhatsApp Image 2019-05-22 at 9.15.11 AM

ਪਟਿਆਲਾ 21 ਮਈ – ਬੱਚਿਆਂ ਦੇ ਮਸ਼ਹੂਰ ਡਾਕਟਰ ਹਰਸ਼ਿੰਦਰ ਕੌਰ ਨੂੰ ਸਰਕਾਰੀ ਓਪੀਡੀ ਵਿੱਚ ਪ੍ਰਾਈਵੇਟ ਲੈਬਾਰਟਰੀਆਂ ਦੇ ਏਜੰਟਾਂ ਨੂੰ ਮਰੀਜ਼ਾਂ ਦੇ ਟੈਸਟ ਕਰਵਾਉਣ ਦੇ ਮਾਮਲੇ ‘ਚ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਫ਼ੈਸਲਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕੀਤਾ ਗਿਆ ਹੈ ਇਸ ਫੈਸਲੇ ਦੌਰਾਨ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਹੈੱਡਕੁਆਰਟਰ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਪੰਜਾਬ ਦੇ ਦਫ਼ਤਰ ਵਿਖੇ ਹੋਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੱਲੋਂ ਚੈਕਿੰਗ ਦੌਰਾਨ ਸਰਕਾਰੀ ਓਪੀਡੀ ਵਿੱਚ ਹਰਸ਼ਿੰਦਰ ਕੌਰ ਨੂੰ ਰੰਗੇ ਹੱਥੀਂ ਫੜਿਆ ਗਿਆ ਸੀ ਜਦੋਂ ਉਸ ਦੀ ਸਰਕਾਰੀ ਓਪੀਡੀ ਵਿੱਚ ਵਿੱਚ ਪ੍ਰਾਈਵੇਟ ਲੈਬੋਟਰੀਆਂ ਦੇ ਕੁਝ ਏਜੰਟ ਬੈਠੇ ਸਨ ਜੋ ਕਿ ਮਰੀਜ਼ਾਂ ਦਾ ਟੈਸਟ ਲੈਣ ਲਈ ਪੁੱਜੇ ਹੋਏ ਸਨ ਇਸੇ ਦੌਰਾਨ ਹੀ ਮੈਡੀਕਲ ਸੁਪਰਡੈਂਟ ਵੱਲੋਂ ਪੁਲੀਸ ਸਮੇਤ ਉਥੇ ਰੇਡ ਕੀਤੀ ਗਈ ਇਸੇ ਦੌਰਾਨ ਹੀ ਕੁਝ ਹੋਰ ਮਰੀਜ਼ ਆਏ ਜਦੋਂ ਉਨ੍ਹਾਂ ਤੋਂ ਪੁੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਡਾ ਹਰਸ਼ਿੰਦਰ ਕੌਰ ਨੇ ਪ੍ਰਾਈਵੇਟ ਲੈਬਾਰਟਰੀ ਵਿੱਚ ਟੈਸਟ ਕਰਵਾਉਣ ਲਈ ਭੇਜਿਆ ਸੀ ਇਸੇ ਦੌਰਾਨ ਹੀ ਇਸ ਤੋਂ ਬਾਅਦ ਮੈਡੀਕਲ ਸੁਪਰਡੈਂਟ ਵੱਲੋਂ ਇਸ ਸਬੰਧੀ ਸਾਰੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਸੀ ਅਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਅੱਜ ਅੱਜ ਸ਼ਾਮ ਨੂੰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸਤੀਸ਼ ਚੰਦਰਾ ਵੱਲੋਂ ਡਾ ਛਿੰਦਰ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ।

ਮੁਅੱਤਲੀ ਹੁਕਮਾਂ ‘ਚ ਲਿਖਿਆ ਹੈ ਕਿ ਡਾਕਟਰ ਹਰਸ਼ਿੰਦਰ ਕੌਰ ਮਰੀਜ਼ਾਂ ਨੂੰ ਪ੍ਰਾਈਵੇਟ ਲੈਬਾਰਟਰੀਆਂ ਤੋਂ ਟੈਸਟ ਕਰਵਾਉਣ ਲਈ ਮਜ਼ਬੂਰ ਕਰਦੀ ਹੈ ਇਸ ਲਈ ਉਸ ਨੂੰ ਅਜਿਹੇ ਘੋਰ ਅਣਗਹਿਲੀ ਭਰੇ ਵਰਤਾਰੇ ਲਈ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਜਾਂਦਾ ਹੈ ਅਤੇ ਮੁਅੱਤਲੀ ਸਮੇਂ ਦੌਰਾਨ ਉਨ੍ਹਾਂ ਦਾ ਹੈੱਡਕੁਆਰਟਰ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਪੰਜਾਬ ਦੇ ਦਫ਼ਤਰ ਵਿਖੇ ਨਿਰਧਾਰਿਤ ਕੀਤਾ ਜਾਂਦਾ ਹੈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਡਾਕਟਰਾਂ ਵੱਲੋਂ ਪ੍ਰਾਈਵੇਟ ਲੈਬਾਰਟਰੀਆਂ ਰਾਹੀਂ ਮਰੀਜ਼ਾਂ ਨੂੰ ਭੇਜ ਕੇ ਕਮਿਸ਼ਨ ਦਾ ਮੋਟਾ ਖੇਡ ਖੇਡਿਆ ਜਾਂਦਾ ਹੈ ਇਸ ਸਬੰਧੀ ਭਾਵੇਂ ਮੈਡੀਕਲ ਸੁਪਰਡੈਂਟ ਵੱਲੋਂ ਡਾ ਹਰਸ਼ਿੰਦਰ ਕੌਰ  ਦਾ ਖੁਲਾਸਾ ਤਾਂ ਕਰ ਦਿੱਤਾ ਗਿਆ ਹੈ ਪਰ ਇਸ ਤੋਂ ਇਲਾਵਾ ਕਈ ਹੋਰ ਡਾਕਟਰ ਵੀ ਅਜਿਹੀ ਖੇਡ ਖੇਡ ਰਹੇ ਹਨ ਜਿਨ੍ਹਾਂ ਤੇ ਨੱਥ ਪਾਉਣ ਦੀ ਲੋੜ ਹੇ।

(ਕੰਵਰ ਸਿੰਘ ਬੇਦੀ)

Install Punjabi Akhbar App

Install
×