ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਡਾ. ਹਰਪ੍ਰੀਤ ਕੌਰ ਦੀ ਪੁਸਤਕ – ਆਪਣੀ ਹੋਂਦ ਨਾਲ ਜੂਝਦੀ ਨਸੀਬੋ – ਦਾ ਲੋਕ ਅਰਪਣ ਕੀਤਾ ਗਿਆ। ਇਹ ਪੁਸਤਕ ਪ੍ਰਵਸੀ ਕਹਾਣੀਕਾਰ ਸੁਰਜੀਤ ਕਲਸੀ ਦੀ ਰਚਨਾ ਤੇ ਆਧਾਰਤ ਹੈ। ਸਮਾਗਮ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਭਾਸ਼ਾ ਵਿਭਾਗ ਪੰਜਾਬੀ ਦੇ ਜੁਆਇੰਟ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ, ਗ਼ਜ਼ਲ-ਗੋ ਪਾਲ ਗੁਰਦਾਸਪੁਰੀ, ਕੁਲਵੰਤ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਹਰਜੀਤ ਸਿੰਘ ਸੱਧਰ, ਡਾ. ਹਰਪ੍ਰੀਤ ਕੌਰ ਅਤੇ ਬਾਬੂ ਸਿੰਘ ਰੈਹਲ ਸ਼ਾਮਲ ਹੋਏ।
ਸ੍ਰੀਮਤੀ ਗੁਰਸ਼ਰਨ ਕੌਰ ਨੇ ਪੁਸਤਕ ਦੇ ਹਵਾਲੇ ਨਾਲ ਕਿਹਾ ਕਿ ਪੰਜਾਬੀਆਂ ਨੂੰ ਆਪਣਾ ਬਹੁਮੁੱਲਾ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਝਾਕ ਨਹੀਂ ਰੱਖਣੀ ਚਾਹੀਦੀ।
ਡਾ. ਹਰਜੀਤ ਸਿੰਘ ਸੱਧਰ ਦੇ ਕਿਹਾ ਕਿ ਡਾ. ਹਰਪ੍ਰੀਤ ਕੌਰ ਨੇ ਸੁਰਜੀਤ ਕਲਸੀ ਦੀ ਕਹਾਣੀ ਦਾ ਵਿਸ਼ਲੇਸ਼ਣ ਬੜੇ ਹੀ ਉਸਾਰੂ ਢੰਗ ਨਾਲ ਕੀਤਾ ਹੈ।
ਡਾ. ਹਰਪ੍ਰੀਤ ਕੌਰ ਨੇ ਪੁਸਤਕ ਬਾਰੇ ਹੋਈ ਮੁੱਲਵਾਨ ਚਾਰਚਾ ਲਈ ਸਾਹਿਤ ਸਭਾ ਦਾ ਧੰਨਵਾਦ ਕੀਤਾ।