ਡਾ. ਹਰਜੀਤ ਸਿੰਘ ਸੱਧਰ ਦੇ ਮਿੰਨੀ ਕਹਾਣੀ ਸੰਗ੍ਰਹਿ ‘ਆਪਾਂ ਹੁਣ ਕੀ ਕਰਾਂਗੇ’ ਦਾ ਲੋਕ ਅਰਪਣ

  • ਮਿੰਨੀ ਕਹਾਣੀ ਅਜੋਕੇ ਦੌਰ ਦੀ ਸਮਰੱਥ ਵੰਨਗੀ ਹੈ- ਡਾ. ਦਰਸ਼ਨ ਸਿੰਘ ‘ਆਸ਼ਟ’

harjit singh sadhar s mini kahani sengreh released

(9.6.2019) ਨੂੰ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵਿਖੇ ਉਘੇ ਲੇਖਕ ਡਾ. ਹਰਜੀਤ ਸਿੰਘ ਸੱਧਰ ਦੇ ਮਿੰਨੀ ਕਹਾਣੀ ਸੰਗ੍ਰਹਿ ‘ਆਪਾਂ ਹੁਣ ਕੀ ਕਰਾਂਗੇ’ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਭਾਸ਼ਾ ਵਿਭਾਗ, ਪੰਜਾਬ ਦੇ ਸਾਬਕਾ ਡਾਇਰੈਕਟਰ ਗੁਰਸ਼ਰਨ ਕੌਰ, ਸਟੇਜੀ ਕਵੀ ਕੁਲਵੰਤ ਸਿੰਘ, ਡਾ. ਅਮਰ ਕੋਮਲ ਅਤੇ ਆਲੋਚਕ ਨਿਰੰਜਨ ਬੋਹਾ ਸ਼ਾਮਿਲ ਸਨ।

ਸਮਾਗਮ ਦੇ ਆਰੰਭ ਵਿਚ ਵੱਖ ਵੱਖ ਇਲਾਕਿਆਂ ਵਿਚੋਂ ਪੁੱਜੇ ਲੇਖਕਾਂ ਦਾ ਸੁਆਗਤ ਕਰਦੇ ਹੋਏ ਡਾ. ‘ਆਸ਼ਟ’ ਨੇ ਕਿਹਾ ਕਿ ਮਿੰਨੀ ਕਹਾਣੀ ਵਰਤਮਾਨ ਪੰਜਾਬੀ ਸਾਹਿਤ ਦੀ ਇਕ ਸਸ਼ਕਤ ਵੰਨਗੀ ਹੈ ਜੋ ਕੁੱਜੇ ਵਿਚ ਸਮੁੰਦਰ ਦਾ ਦਰਜ਼ਾ ਰੱਖਦੀ ਹੈ ਅਤੇ ਸਮਾਜਿਕ ਸਮੱਸਿਆਵਾਂ ਨੂੰ ਬਾਖ਼ੂਬੀ ਰੂਪਮਾਨ ਕਰਦੀ ਹੈ। ਡਾ. ਅਮਰ ਕੋਮਲ ਦੀ ਧਾਰਣਾ ਸੀ ਕਿ ਡਾ. ਸੱਧਰ ਦੀਆਂ ਮਿੰਨੀ ਕਹਾਣੀਆਂ ਵਿਚ ਸਮਾਜਕ ਦਰਦ ਛੁਪਿਆ ਹੋਇਆ ਹੈ ਜਦੋਂ ਕਿ ਗੁਰਸ਼ਰਨ ਕੌਰ ਨੇ ਕਿਹਾ ਕਿ ਸਾਹਿਤ ਸਭਾ ਪਟਿਆਲਾ ਨੇ ਪੰਜਾਬੀ ਸਾਹਿਤ ਦੇ ਪ੍ਰਚਾਰ ਪ੍ਰਸਾਰ ਦਾ ਲੰਮਾ ਪੈਂਡਾ ਤੈਅ ਕੀਤਾ ਹੈ।ਨਿਰੰਜਣ ਬੋਹਾ ਨੇ ਪੁਸਤਕ ਉਪਰ ਪੇਪਰ ਪੜ੍ਹਦਿਆਂ ਇਸ ਵਿਚਲੀਆਂ ਕਹਾਣੀਆਂ ਦੇ ਵਸਤੂ ਅਤੇ ਕਲਾ ਪੱਖ ਦੀਆਂ ਬਾਰੀਕੀਆਂ ਦਾ ਡੂੰਘਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਇਹਨਾਂ ਵਿਚ ਮਹੱਤਵਪੂਰਨ ਮਸਲਿਆਂ ਨੂੰ ਪੇਸ਼ ਕੀਤਾ ਗਿਆ ਹੈ।ਚਰਚਾ ਨੂੰ ਅੱਗੇ ਤੋਰਦਿਆਂ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ, ਸ੍ਰੀ ਹਰਪ੍ਰੀਤ ਸਿੰਘ ਰਾਣਾ, ਰਣਜੀਤ ਆਜ਼ਾਦ ਕਾਂਝਲਾ ਅਤੇ ਪ੍ਰੋ. ਹਰਿੰਦਰ ਸ਼ਰਮਾ ਨੇ ਇਸ ਪੁਸਤਕ ਦੇ ਮਹੱਤਵ ਨੂੰ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਦਲੀਲਾਂ ਸਹਿਤ ਉਜਾਗਰ ਕੀਤਾ।ਕੁਲਵੰਤ ਸਿੰਘ ਨੇ ਵਿਸ਼ੇਸ਼ ਕਵਿਤਾ ਰਾਹੀਂ ਕਵੀ ਮਨ ਦੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ।ਡਾ. ਹਰਜੀਤ ਸਿੰਘ ਸੱਧਰ ਨੇ ਪੁਸਤਕ ਦੇ ਹਵਾਲੇ ਨਾਲ ਆਪਣੀ ਮਿੰਨੀ ਕਹਾਣੀ ਸਿਰਜਣ ਪ੍ਰਕਿਰਿਆ ਬਾਰੇ ਚਾਨਣਾ ਪਾਉਂਦਆਂ ਕਿਹਾ ਕਿ ਇਹ ਉਸ ਦੇ ਅਨੁਭਵ ਦੀ ਆਵਾਜ਼ ਹਨ ਜੋ ਲੋਕਾਈ ਦੇ ਦਰਦ ਦੀ ਬਾਤ ਪਾਉਂਦੀਆਂ ਹਨ। ਡਾ. ਅਮਨਪ੍ਰੀਤ ਕੌਰ ਕੰਗ ਅਤੇ ਮੰਗਤ ਖ਼ਾਨ ਨੇ ਤਰੰਨੁਮ ਵਿਚ ਗੀਤ ਗਾ ਕੇ ਲੇਖਕ-ਮਨਾਂ ਨੂੰ ਖਿੱਚ ਪਾਈ।ਇਸ ਦੋਰਾਨ ਸਾਬਕਾ ਐਮ.ਪੀ. ਅਤਿੰਦਰਪਾਲ ਸਿੰਘ, ਕੁਲਵੰਤ ਸਿੰਘ ਨਾਰੀਕੇ,ਸਤਨਾਮ ਕੌਰ ਚੌਹਾਨ, ਬਾਬੂ ਸਿੰਘ ਰੈਹਲ,ਕੁਲਵੰਤ ਖਨੌਰੀ, ਦਵਿੰਦਰ ਪਟਿਆਲਵੀ, ਡਾ. ਜੀ.ਐਸ.ਆਨੰਦ, ਸੁਰਿੰਦਰ ਕੌਰ ਬਾੜਾ,ਯੂ.ਐਸ.ਆਤਿਸ਼, ਬਲਬੀਰ ਜਲਾਲਾਬਾਦੀ, ਮਨਜੀਤ ਪੱਟੀ, ਕੈਪਟਨ ਚਮਕੌਰ ਸਿੰਘ ਚਹਿਲ,ਦੀਦਾਰ ਖ਼ਾਨ ਧਬਲਾਨ, ਚਹਿਲ ਜਗਪਾਲ, ਅਮਰ ਗਰਗ ਕਲਮਦਾਨ,ਰਘਬੀਰ ਮਹਿਮੀ, ਨੈਬ ਸਿੰਘ ਬਦੇਸ਼ਾ,ਸ.ਸ.ਭੱਲਾ,ਇਮਰਾਨ ਖ਼ਾਨ, ਕ੍ਰਿਸ਼ਨ ਧੀਮਾਨ,ਬਚਨ ਸਿੰਘ ਗੁਰਮ, ਨਾਚੀਜ਼ ਰਾਜਪੁਰਾ,ਬਲਦੇਵ ਸਿੰਘ ਬਿੰਦਰਾ, ਨਿਰਮਲਾ ਗਰਗ, ਹਰਦੀਪ ਕੌਰ ਜੱਸੋਵਾਲ, ਗੁਰਪ੍ਰੀਤ ਢਿੱਲੋਂ,ਹਰੀ ਸਿੰਘ ਚਮਕ, ਗੁਰਵਿੰਦਰ ਸਿੰਘ ਆਜ਼ਾਦ, ਗੁਰਪ੍ਰੀਤ ਸਿੰਘ ਜਖਵਾਲੀ, ਮਾਸਟਰ ਰਾਜ ਸਿੰਘ ਬਧੌਛੀ ਆਦਿ ਨੇ ਵੀ ਰਚਨਾਵਾਂ ਪ੍ਰਸਤੁੱਤ ਕੀਤੀਆਂ।

ਇਸ ਸਮਾਗਮ ਵਿਚ ਮਨਪ੍ਰੀਤ ਸਿੰਘ ਕੰਗ, ਮਹਿੰਦਰ ਸਿੰਘ ਪੰਜੂ, ਹਰਿਚਰਨ ਸਿੰਘ ਅਰੋੜਾ,ਗੁਰਿੰਦਰ ਸਿੰਘ ਸੇਠੀ, ਚਮਕੌਰ ਸਿੰਘ ਚਹਿਲ,ਪਰਵਿੰਦਰ ਕੌਰ ਸਿਡਾਨਾ, ਕੁਲਦੀਪ ਪਟਿਆਲਵੀ, ਕਮਲਜੀਤ ਕੌਰ,ਸੁਭਾਸ਼ ਰਾਹੀ,ਸ੍ਰੀਮਤੀ ਉਤਰਾ, ਅੰਮ੍ਰਿਤਪਾਲ ਸਿੰਘ ਸ਼ੈਦਾ, ਜੀ.ਐਸ.ਮੀਤ ਪਾਤੜਾਂ, ਜਸਵੰਤ ਸਿੰਘ ਸਿੱਧੂ, ਸਤੀਸ਼ ਵਿਦਰੋਹੀ, ਅਜੀਤ ਸਿੰਘ ਪੰਜੂ, ਸੁਖਵਿੰਦਰ ਚਹਿਲ, ਅਮਰਜੀਤ ਖਰੌੜ, ਰਵੀ ਪਟਿਆਲਾ, ਗੁਰਦਰਸ਼ਨ ਸਿੰਘ ਗੁਸੀਲ, ਸਵਿੰਦਰ ਸਵੀ, ਐਡਵੋਕੇਟ ਗਗਨਦੀਪ ਸਿੰਘ ਸਿੱਧੂ,ਵਰਿੰਦਰ ਸਿੰਘ,ਕਰਨ ਪਰਵਾਜ਼, ਇੰਜੀ. ਜਗਰਾਜ ਸਿੰਘ, ਕ੍ਰਿਸ਼ਨ ਧੀਮਾਨ, ਮਿਲਾਪ ਚੰਦ ਵੀ ਹਾਜ਼ਰ ਸਨ। ਅੰਤ ਵਿਚ ਕੁਝ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।ਧੰਨਵਾਦ ਹਰਜਿੰਦਰ ਕੌਰ ਸੱਧਰ ਨੇ ਕੀਤਾ।

Install Punjabi Akhbar App

Install
×