ਜੇ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਸਮਝਣ ਤਾਂ…

– ਡਾ. ਧਰਮਵੀਰ ਗਾਂਧੀ ਨੇ ਚਾਹ-ਮਿਲਣੀ ਉਤੇ ਕੀਤੀਆਂ ਬਾਕਮਾਲ ਵਿਚਾਰਾਂ…
– ਆਮ ਆਦਮੀ ਨਾਲ ਜੁੜੇ ਵਲੰਟੀਅਰਜ਼ ਨੇ ਕੀਤਾ ਸਵਾਗਤ

NZ PIC 17 June-1B

ਆਕਲੈਂਡ  -ਕੁਝ ਲੋਕ ਭਾਵੇਂ ਰਾਜਨੀਤਿਕ ਪਿਛੋਕੜ ਨਹੀਂ ਰੱਖਦੇ ਪਰ ਉਨ੍ਹੰਾਂ ਦੀ ਜਨਤਾ ਪ੍ਰਤੀ ਨੀਤੀ ਬੜੀ ਉਚੇ ਪੱਧਰ ਦੀ ਹੁੰਦੀ ਹੈ। ਅਜਿਹੀ ਨੀਤੀ ਦੇ ਬੂਟੇ ਨੂੰ ਭਾਵੇਂ ਬੂਰ ਪਵੇ ਜਾਂ ਨਾ ਪਵੇ ਪਰ ਉਹ ਇਸਨੂੰ ਸਿੰਜਣ ਜਾਰੀ ਰੱਖਦੇ ਹਨ। ਇਕ ਅਜਿਹੀ ਹੀ ਰਾਜਨੀਤਕ ਸਖਸ਼ੀਅਤ ਹੈ ਡਾ. ਧਰਮਵੀਰ ਗਾਂਧੀ ਜੋ ਕਿ ਪਟਿਆਲਾ ਤੋਂ ਆਮ ਆਦਮੀ ਦੇ ਉਮੀਦਵਾਰ ਸਨ ਅਤੇ ਸੰਸਦ ਮੈਂਬਰ ਚੁਣੇ ਗਏ ਸਨ। ਬੀਤੇ ਦੋ ਕੁ ਦਿਨਾਂ ਤੋਂ ਉਹ ਨਿਊਜ਼ੀਲੈਂਡ ਦੌਰੇ ਉਤੇ ਹਨ। ਅੱਜ ਸਵੇਰੇ ਉਨ੍ਹਾਂ ਦੇ ਨਾਲ ਇਕ ਚਾਹ ਮਿਲਣੀ ਸ. ਖੜਗ ਸਿੰਘ ਜੋ ਕਿ ਆਮ ਆਦਮੀ ਪਾਰਟੀ ਨਿਊਜ਼ੀਲੈਂਡ ਵਿੰਗ ਦੇ ਮੋਹਰੀ ਰਹੇ ਹਨ, ਦੇ ਗ੍ਰਹਿ ਵਿਖੇ ਰੱਖੀ ਗਈ। ਸ. ਲਖਵਿੰਦਰ ਸਿੰਘ ਨੰਦਾ ਹੋਰਾਂ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।

NZ PIC 17 June-1
ਇਸ ਮੌਕੇ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਵੀ ਕੁਝ ਸਮੇਂ ਲਈ ਪਹੁੰਚੇ। ਬਹੁਤ ਹੀ ਘਰੇਲੂ ਮਾਹੌਲ ਦੇ ਵਿਚ ਪੰਜਾਬ ਦੀ ਮੌਜੂਦਾ ਸਥਿਤੀ, ਨਸ਼ਿਆਂ ਦੀ ਮਾਰ, ਸਰਕਾਰਾਂ ਦੀਆਂ ਥੋੜ੍ਹੇ ਸਮੇਂ ਵਾਲੀਆਂ ਨੀਤੀਆਂ, ਦੂਰ ਅੰਦੇਸ਼ੀ ਦੀ ਘਾਟ, ਆਧੁਨਿਕਤਾ ਦੀ ਬਰਾਬਰਤਾ ਅਤੇ ਵਿਸ਼ਵ ਪੱਧਰ ਉਤੇ ਸੈਟ ਹੋ ਰਹੇ ਮਾਪਦੰਡਾਂ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਸਿਆਸਤ ਦਾਨ ਆਪਣੀ ਜਿੰਮੇਵਾਰੀ ਸਮਝਣ ਤਾਂ ਵਰਤਮਾਨ ਅਤੇ ਭਵਿੱਖ ਇਕ ਨਵੀਂ ਦਿਸ਼ਾ ਵੱਲ ਸਾ-ਸੁਥਰਾ ਵਿਕਾਸ ਕਰ ਸਕਦਾ ਹੈ, ਪਰ ਰਾਜਨੀਤੀ ਗੰਧਲੇਪਨ ਦਾ ਸ਼ਿਕਾਰ ਹੋ ਚੁੱਕੀ ਹੈ।
ਸ. ਖੜਗ ਸਿੰਘ ਨੇ ਸਾਰੇ ਵਲੰਟੀਅਰਜ਼ ਦੇ ਉਨ੍ਹਾਂ ਦੀ ਜਾਣ-ਪਹਿਚਾਣ ਕਰਵਾਈ। ਸੰਖੇਪ ਮੀਟਿੰਗ ਦੇ ਵਿਚ ਡਾ. ਧਰਮਵੀਰ ਗਾਂਧੀ ਹੋਰਾਂ ਬਹੁਤ ਹੀ ਉਚ ਪੱਧਰ ਦੀਆਂ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਸੁਣ ਕੇ ਸਭ ਨੂੰ ਚੰਗਾ ਲੱਗਾ। ਇਸ ਚਾਹ ਮਿਲਣੀ ਉਤੇ ਸ. ਬਖਸ਼ੀ ਤੋਂ ਇਲਾਵਾ, ਸ. ਹਰਜਿੰਦਰ ਸਿੰਘ ਮਾਨ, ਸ. ਕੁਲਦੀਪ ਸਿੰਘ, ਸ. ਲਖਵਿੰਦਰ ਸਿੰਘ ਨੰਦਾ, ਸ. ਮੰਦੀਪ ਸਿੰਘ, ਸ. ਅਮਨ ਸਿੰਘ ਸੈਣੀ, ਸ. ਮੁਖਤਿਆਰ ਸਿੰਘ, ਸ. ਹਰਪਾਲ ਸਿੰਘ ਲੋਹੀ, ਸ. ਮਨਿੰਦਰ ਸਿੰਘ ਰੰਧਾਵਾ ਅਤੇ ਬਲਜੀਤ ਕੌਰ  ਸ਼ਾਮਿਲ ਹੋਏ।

Install Punjabi Akhbar App

Install
×