ਪੁਸਤਕ ਸਮਕਾਲੀ ਯਥਾਰਥ ਦੀ ਖ਼ੂਬਸੂਰਤ ਦਰਪਣ -ਡਾ. ਰਾਜਵੰਤ ਕੌਰ ਪੰਜਾਬੀ
(ਪਟਿਆਲਾ), ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਪੰਜਾਬੀ ਦੇ ਉਘੇ ਵਿਦਵਾਨ ਅਤੇ ਕਵੀ ਡਾ. ਗੁਰਬਚਨ ਸਿੰਘ ਰਾਹੀ ਰਚਿਤ ਦਸਵੇਂ ਕਾਵਿ ਸੰਗ੍ਰਹਿ ‘ਵਰਤਮਾਨ ਦੇ ਪ੍ਰਤਿਬਿੰਬ’ ਦਾ ਲੋਕ ਅਰਪਣ ਭਾਸ਼ਾ ਵਿਭਾਗ,ਪਟਿਆਲਾ ਵਿਖੇ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’,ਪੰਜਾਬੀ ‘ਜਾਗ੍ਰਤੀ’ ਦੇ ਸਾਬਕਾ ਸੰਪਾਦਕ ਅਤੇ ਕਵੀ ਸ੍ਰੀ ਸਿਰੀ ਰਾਮ ਅਰਸ਼, ਵਿਦਵਾਨ ਪ੍ਰੋਫ਼ੈਸਰ ਗੁਰਨਾਮ ਸਿੰਘ ਪ੍ਰਭਾਤ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਰਾਜਵੰਤ ਕੌਰ ਪੰਜਾਬੀ,ਪ੍ਰੋਫ਼ੈਸਰ ਡਾ. ਅਮਰਜੀਤ ਕੌਰ ਘੱਗਾ ਅਤੇ ਉਘੀ ਕਵਿੱਤਰੀ ਨਿਰਮਲਾ ਗਰਗ ਹੋਏ।
ਲੇਖਕਾਂ ਦਾ ਸੁਆਗਤ ਕਰਦਿਆਂ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸਮਾਗਮ ਵਰਕਸ਼ਾਪ ਦੀ ਭੂਮਿਕਾ ਨਿਭਾ ਰਹੇ ਹਨ ਜਿੱਥੇ ਨਵੀਂ ਪੀੜ੍ਹੀ ਆਪਣੀ ਪੁਰਾਣੀ ਪੀੜ੍ਹੀ ਦੇ ਲੇਖਕਾਂ ਦੇ ਮੁੱਲਵਾਨ ਅਤੇ ਅਨੁਭਵੀ ਤਜਰਬੇ ਤੋਂ ਪ੍ਰੇਰਣਾ ਹਾਸਿਲ ਕਰ ਰਹੀ ਹੈ।ਡਾ. ਰਾਹੀ ਦੀ ਪੁਸਤਕ ਦਾ ਵਿਸਲੇਸ਼ਣ ਕਰਦਿਆਂ ਮੁੱਖ ਪੇਪਰ ਵਕਤਾ ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਡਾ. ਰਾਹੀ ਦੀ ਲੇਖਣੀ ਨਿੱਜ ਦੇ ਨਾਲ ਨਾਲ ਆਵਾਮ ਦੇ ਦੁੱਖ-ਦਰਦ ਅਤੇ ਸੰਘਰਸ਼ ਦੀ ਗੱਲ ਕਰਦੀ ਹੋਈ ਪਾਠਕਾਂ ਦੇ ਹਿਰਦੇ ਵਿਚ ਨਵੀਂ ਊਰਜਾ ਅਤੇ ਪ੍ਰੇਰਣਾ ਜਗਾਉਂਦੀ ਹੈ।ਡਾ. ਗੁਰਨਾਮ ਸਿੰਘ ਪ੍ਰਭਾਤ ਨੇ ਆਪਣੇ ਸਮਕਾਲੀ ਡਾ. ਰਾਹੀ ਦੀ ਲੇਖਣੀ ਦੇ ਅਨੋਖੇਪਣ ਦੀ ਗੱਲ ਕੀਤੀ। ਸਭਾ ਵੱਲੋਂ ਅਜਿਹੇ ਵਿਦਵਾਨਾਂ ਦੀਆਂ ਪੁਸਤਕਾਂ ਉਪਰ ਸਮਾਗਮ ਉਲੀਕਣਾ ਵਡਿਆਈ ਵਾਲੀ ਗੱਲ ਹੈ।ਸਿਰੀ ਰਾਮ ਅਰਸ਼ ਨੇ ਕਿਹਾ ਕਿ ਕਵੀ ਬੜੀ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਜ਼ਮਾਨੇ ਤੋਂ ਤਜਰਬੇ ਹਾਸਿਲ ਕਰਕੇ ਜ਼ਮਾਨੇ ਨੂੰ ਹੀ ਮੋੜ ਦਿੰਦਾ ਹੈ।ਪ੍ਰੋ. ਡਾ. ਅਮਰਜੀਤ ਕੌਰ ਘੱਗਾ ਨੇ ਪੁਸਤਕ ਦੇ ਕੁਝ ਅਹਿਮ ਨੁਕਤੇ ਸਾਂਝੇ ਕੀਤੇ ਜਦੋਂ ਕਿ ਕਵਿੱਤਰੀ ਨਿਰਮਲਾ ਗਰਗ,ਸਰਬਾਂਗੀ ਲੇਖਕ ਧਰਮ ਕੰਮੇਆਣਾ,ਡਾ. ਮਹੇਸ਼ ਗੌਤਮ ਅਤੇ ਪਰਵਿੰਦਰ ਸ਼ੋਖ ਨੇ ਵਰਤਮਾਨ ਦੌਰ ਨਾਲ ਸੰਬੰਧਤ ਖ਼ੂਬਸੂਰਤ ਕਾਵਿਮਈ ਨਮੂਨੇ ਸਾਂਝੇ ਕੀਤੇ।ਡਾ. ਰਾਹੀ ਨੇ ਪੁਸਤਕ ਉਪਰ ਹੋਈ ਚਰਚਾ ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਦੱਸਦਿਆਂ ਪੁਸਤਕ ਵਿਚੋਂ ਕਵਿਤਾ ‘ਇੱਕ’ ਵੀ ਸੁਣਾਈ।ਅਮਰ ਗਰਗ ਕਲਮਦਾਨ (ਧੂਰੀ) ਨੇ ਕਹਾਣੀ ਸਾਂਝੀ ਕੀਤੀ।
ਸਮਾਗਮ ਦੇ ਦੂਜੇ ਦੌਰ ਵਿਚ ਯੁਵਾ ਕਵਿੱਤਰੀ ਨਾਜ਼ਮਾ ਖ਼ਾਤੂਨ ਨਾਜ਼,ਸਤਨਾਮ ਸਿੰਘ ਮੱਟੂ, ਕੁਲਵਿੰਦਰ ਕੁਮਾਰ ਬਹਾਦਰਗੜ੍ਹ,ਆਸ਼ਾ ਸ਼ਰਮਾ,ਗੁਰਿੰਦਰ ਸਿੰਘ ਪੰਜਾਬੀ,ਬਲਦੇਵ ਸਿੰਘ ਬਿੰਦਰਾ,ਅੰਗਰੇਜ਼ ਸਿੰਘ ਵਿਰਕ,ਗੋਪਾਲ ਸ਼ਰਮਾ,ਇੰਦਰਪਾਲ ਸਿੰਘ,ਗੁਰਪ੍ਰੀਤ ਸਿੰਘ ਜਖਵਾਲੀ,ਨਾਇਬ ਸਿੰਘ ਬਦੇਸ਼ਾ,ਸੁਰਿੰਦਰ ਕੌਰ ਬਾੜਾ,ਸਤੀਸ਼ ਵਿਦਰੋਹੀ,ਗੁਰਪ੍ਰੀਤ ਸਿੰਘ ਜਖਵਾਲੀ,ਬਾਬੂ ਸਿੰਘ ਰੈਹਲ, ਡਾ. ਹਰਪ੍ਰੀਤ ਸਿੰਘ ਰਾਣਾ,ਕੁਲਵੰਤ ਸਿੰਘ ਸੈਦੋਕੇ,ਗੁਰਦੀਪ ਸਿੰਘ ਸੱਗੂ, ਗੁਰਦਰਸ਼ਨ ਸਿੰਘ ਗੁਸੀਲ,ਕਿਰਪਾਲ ਸਿੰਘ ਮੂਨਕ ਸਤਨਾਮ ਸਿੰਘ ਮੱਟੂ,ਕੈਪਟਨ ਚਮਕੌਰ ਸਿੰਘ ਚਹਿਲ,ਚਹਿਲ ਜਗਪਾਲ,ਹਰਦੀਪ ਕੌਰ ਜੱਸੋਵਾਲ,ਗਗਨ ਮੂਨਕ,ਰਛਪਾਲ ਸਿੰਘ ਰੈਸਲ,ਜਸਬੀਰ ਸਿੰਘ ਸਿੱਧੂ,ਸਰੂਪ ਸਿੰਘ ਚੌਧਰੀ ਮਾਜਰਾ, ਰਾਜ ਸਿੰਘ ਬਧੌਛੀ,ਭੁਪਿੰਦਰ ਉਪਰਾਮ ਆਦਿ ਲਿਖਾਰੀਆਂ ਨੇ ਵੱਖ ਵੱਖ ਵੰਨਗੀਆਂ ਰਾਹੀਂ ਵਰਤਮਾਨ ਸਮਾਜ ਦੀ ਅਵਸਥਾ ਨੂੰ ਪ੍ਰਸਤੁੱਤ ਕੀਤਾ।
ਇਸ ਸਮਾਗਮ ਵਿਚ ਡਾ. ਗੁਰਕੀਰਤ ਕੌਰ,ਦਲੀਪ ਸਿੰਘ ਓਬਰਾਏ,ਕੈਪਟਨ ਮਹਿੰਦਰ ਸਿੰਘ,ਜੋਗਾ ਸਿੰਘ ਧਨੌਲਾ,ਕੁਲਵੰਤ ਸਿੰਘ ਨਾਰੀਕੇ,ਜੋਗਾ ਸਿੰਘ ਖੀਵਾ, ਜਗਜੀਤ ਸਿੰਘ ਸਾਹਨੀ,ਗੁਰਵਿੰਦਰ ਕੌਰ ਵਿੰਦਰ,ਐਸ.ਐਨ.ਚੌਧਰੀ ਜੱਗਾ ਰੰਗੂਵਾਲ,ਗੁਰਿੰਦਰ ਸਿੰਘ ਸੇਠੀ,ਰਵਿੰਦਰ ਰਵੀ,ਸ਼ਾਮ ਸਿੰਘ,ਹਰਵਿਨ ਸਿੰਘ,ਸਤਪਾਲ ਅਰੋੜਾ,ਨਰੇਸ਼ ਕੁਮਾਰ ਆਦਿ ਕਲਮਕਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ।