ਡਾ. ਜੀ ਐਸੱ ਆਨੰਦ ਦੀ ਪੁਸਤਕ “‘ਗੁਆਚ ਗਿਆ ਇਨਸਾਨ” ਲੋਕ ਅਰਪਣ

WhatsApp Image 2019-04-29 at 3.22.01 PM

ਉਘੇ ਕਲਮਕਾਰ ਅਤੇ ਸਾਬਕਾ ਡਾਇਰੈਕਟਰ ਇੰਚਾਰਜ, ਐਨ ਆਈ ਐਸ ਦੀ ਕਵਿਤਾਵਾਂ ਅਤੇ ਗੀਤਾਂ ਦੀ ਨਵੀਂ ਅਤੇ ਤੀਸਰੀ ਪੁਸਤਕ ‘ਗੁਆਚ ਗਿਆ ਇਨਸਾਨ ‘ ਦਾ ਲੋਕ ਅਰਪਣ ਇਕ ਖੂਬਸੂਰਤ ਸਮਾਗਮ ਵਿਚ ਅਨੇਕਾਂ ਵਿਦਿਅਕ ਅਤੇ ਸਾਹਿਤਕ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਸਝ ਐਮ ਐਸੱ ਨਾਰੰਗ, IAS ( ਰਿਟਾ.) ਵਲੋਂ ਕੀਤਾ ਗਿਆ. ਡਾ. ਆਨੰਦ ਦੀ ਪੁਸਤਕ ਵਿਚੋਂ ਕਵਿਤਾਵਾਂ ਪੜ੍ਹੀਆਂ ਗਈਆਂ। ਸਝ ਨਾਰੰਗ ਨੇ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਭੰਬਲਭੂਸਿਆਂ ਵਿੱਚ ਪਏ ਅਧੁਨਿਕ ਮਨੁੱਖ ਦੀ ਹਾਲਤ ਬਿਆਨ ਕਰਦੀਆਂ ਹਨ ਅਤੇ ਨਾਲ ਹੀ ਸਮਾਜਕ ਬੁਰਾਈਆਂ ਤੇ ਕਰਾਰੀ ਚੋਟ ਕਰਦੀਆਂ ਹਨ। ਉਨਾਂ ਨੇ ਕਿਹਾ ਕਿ ਡਾ. ਆਨੰਦ ਦੀ ਕਾਵਿ ਸ਼ੈਲੀ ਸਰਲ ਹੈ ਜਿਸ ਕਾਰਨ ਹਰ ਵਰਗ ਦਾ ਪਾਠਕ ਇਹਨਾਂ ਦੀਆਂ ਕਵਿਤਾਵਾਂ ਦਾ ਭਰਪੂਰ ਆਨੰਦ ਮਾਣ ਸਕਦਾ ਹੈ। ਉਨਾਂ ਨੇ ਇਸ ਨਰੋਈ ਸਾਹਿਤਕ ਰਚਨਾ ਲਈ ਡਾ. ਆਨੰਦ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਡਾ. ਆਨੰਦ ਤੋਂ ਹੋਰ ਵੀ ਅਜਿਹੇ ਵਧੀਆ ਸਾਹਿਤ ਦੀ ਉਡੀਕ ਰਹੇਗੀ।

 

Install Punjabi Akhbar App

Install
×