ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਮੋਰਾਂਵਾਲੀ ਦੌਰਾ, ਉੱਘੇ ਲੇਖਕ ਡਾ. ਦੇਵਿੰਦਰ ਸੈਫ਼ੀ ਦੇ ਘਰ ਪਹੁੰਚ ਕੇ ਕੀਤਾ ਸਨਮਾਨ

(ਫਰੀਦਕੋਟ):- ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਪਿੰਡ ਮੋਰਾਂਵਾਲੀ ਵਿਖੇ ਧੰਨਵਾਦੀ ਦੌਰੇ ਤਹਿਤ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਅਤੇ ਜਰੂਰਤਾਂ ਦਾ ਜਾਇਜਾ ਲੈਣ ਲਈ ਪਹੁੰਚੇ। ਪਿੰਡ ਵਾਸੀਆਂ ਦਾ ਭਰਵੇਂ ਇਕੱਠ ‘ਚ ਧੰਨਵਾਦ ਕਰਦਿਆਂ ਉਹਨਾਂ ਪਿੰਡ ਦੀਆਂ ਸਭ ਮੁੱਖ ਮੰਗਾਂ ਜਲਦ ਪੂਰੀਆਂ ਕਰਨ ਦਾ ਵਾਅਦਾ ਕੀਤਾ। ਉਹਨਾਂ ਆਪਣੀ ਸਰਕਾਰ ਅਤੇ ਪਾਰਟੀ ਨੂੰ ਹਰ ਵੇਲੇ ਲੋਕ ਸੇਵਾ ਨੂੰ ਸਮਰਪਿਤ ਦੱਸਿਆ। ਇਸੇ ਦੌਰੇ ਦੌਰਾਨ ਉਹ ਉਚੇਚੇ ਤੌਰ ‘ਤੇ ਮੋਰਾਂਵਾਲੀ ਰਹਿੰਦੇ ਉੱਘੇ ਲੇਖਕ, ਸ਼ਾਇਰ ਤੇ ਚਿੰਤਕ ਡਾ. ਦੇਵਿੰਦਰ ਸੈਫੀ ਦੇ ਘਰ ‘ਫਖਰ-ਏ-ਕੌਮ’ ਸਨਮਾਨ ਦੀ ਵਧਾਈ ਦੇਣ ਪਹੁੰਚੇ। ਇਸ ਮੌਕੇ ਸਰਕਲ ਪ੍ਰਧਾਨ ਸਰਬਜੀਤ ਸਿੰਘ ਫੌਜ਼ੀ ਦੀ ਅਗਵਾਈ ਹੇਠ ਮਨਜੀਤ ਸਿੰਘ ਗਿੱਲ, ਹਰਵੀਰ ਸਿੰਘ ਸੰਧੂ, ਬਲਵੀਰ ਸਿੰਘ ਖਾਲਸਾ, ਜਗਦੀਸ਼ ਸਿੰਘ ਕਾਲੀ, ਸੁਖਦੇਵ ਸਿੰਘ ਮੱਲ੍ਹੀ, ਜਸਵੰਤ ਸਿੰਘ ਸੰਧੂ, ਬਸੰਤ ਸਿੰਘ ਸੰਧੂ, ਗੁਰਮੀਤ ਸਿੰਘ ਸੰਧੂ, ਮੰਦਰ ਸਿੰਘ ਸਿਵੀਆਂ, ਅਮਰੀਕ ਸਿੰਘ ਸਿਵੀਆਂ, ਮੱਖਣ ਸਿੰਘ, ਕਰਮਜੀਤ ਸਿੰਘ ਗਿੱਲ, ਗੁਰਮੀਤ ਸਿੰਘ ਧੂੜਕੋਟ, ਪਰਮਜੀਤ ਸਿੰਘ ਸੰਧੂ, ਵਿੱਕੀ ਸਿੰਘ ਗਾਬਾ ਅਤੇ ਜਗਵਿੰਦਰ ਸਿੰਘ ਗਾਬਾ ਆਦਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਿਸ਼ੇਸ਼ ਸਨਮਾਨ ਚਿੰਨ੍ਹ ਸਪੀਕਰ ਸੰਧਵਾਂ ਹੱਥੋਂ ਡਾ. ਸੈਫੀ ਨੂੰ ਭੇਂਟ ਕਰਵਾਇਆ। ਇਸ ਮੌਕੇ ਸੰਧਵਾਂ ਨੇ ਕਿਹਾ ਕਿ ਡਾ. ਸੈਫੀ ਪੂਰੇ ਪੰਜਾਬ ਦਾ ਮਾਣ ਹੈ, ਅੱਜ ਇਹਨਾਂ ਦੀ ਲਾਇਬ੍ਰੇਰੀ ਪਹੁੰਚ ਕੇ ਰੂਹ ਖੁਸ਼ ਹੋਈ, ਇਹਨਾਂ ਵਲੋਂ ਲਿਖੀਆਂ ਲਿਖਤਾਂ ਅਤੇ ਹਾਸਲ ਕੀਤੇ ਮਾਣ-ਸਨਮਾਨ ਸਦਕਾ ਪਿੰਡ, ਇਲਾਕੇ ਅਤੇ ਮੇਰੇ ਹਲਕੇ ਦਾ ਮਾਣ ਵਧਿਆ ਹੈ। ਇਸ ਮੌਕੇ ਉਹਨਾਂ ਖੇਤੀਬਾੜੀ ਵਿਕਾਸ ਅਫਸਰ ਬਣੀਆਂ ਦੋ ਭੈਣਾ ਡਾ. ਸੁਖਵਿੰਦਰ ਕੌਰ ਅਤੇ ਡਾ. ਮਨਦੀਪ ਕੌਰ ਦਾ ਪੌਦਿਆਂ ਨਾਲ ਸਨਮਾਨ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਿੰਡ ਦੇ ਸਰਪੰਚ ਜਸਵੰਤ ਸਿੰਘ, ਗੁਰਤਰਨ ਸਿੰਘ, ਗੁਰਨਾਮ ਸਿੰਘ ਵਿਰਕ, ਬਲਕਾਰ ਸਿੰਘ ਮੈਂਬਰ ਅਤੇ ਗੁਰਮੇਲ ਸਿੰਘ ਕਿਸਾਨ ਆਗੂ ਵੀ ਮੌਜੂਦ ਸਨ।

Install Punjabi Akhbar App

Install
×