ਡਾ. ਦਰਸ਼ਨ ਬੜੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

(ਬ੍ਰਿਸਬੇਨ) ਪ੍ਰਸਿੱਧ ਕਬੱਡੀ ਟਿੱਪਣੀਕਾਰ, ਅਦਾਕਾਰ ਅਤੇ ਨਿਰਮਾਤਾ ਡਾ: ਦਰਸ਼ਨ ਸਿੰਘ ਬੜੀ ਦੀ ਬੇਵਕਤੀ ਮੌਤ ‘ਤੇ ਆਸਟਰੇਲੀਆਦੇ ਸ਼ਹਿਰ ਬ੍ਰਿਸਬੇਨ ਤੋਂ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ, ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ, ਇੰਡੋਜ਼ ਟੀਵੀ ਗਰੁੱਪ ਅਤੇ ਸਮੂਹ ਪੰਜਾਬੀ ਬੋਲੀ ਹਤੈਸ਼ੀਆਂ ਵੱਲੋਂ ਡੂੰਘੇਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਪ੍ਰਸਿੱਧ ਕਵੀ ਅਤੇ ਗੀਤਕਾਰ ਸੁਰਜੀਤ ਸੰਧੂ ਨੇ ਮੀਡੀਆ ਨਾਲ ਕੀਤਾ। ਉਹਨਾਂ ਅਨੁਸਾਰ ਡਾ. ਬੜੀ ਗੁਰੂਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ‘ਚੋਂ ਸਟੂਡੈਂਟ ਵੈੱਲਫੇਅਰ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਪਿਛਲੇ ਇਕ ਮਹੀਨੇ ਤੋਂ ਕਰੋਨਾ ਦੀਬਿਮਾਰੀ ਤੋਂ ਗੰਭੀਰ ਪੀੜਤ ਸਨ। ਉਹਨਾਂ ਅਨੁਸਾਰ ਡਾ. ਬੜੀ ਦੇ ਤੁਰ ਜਾਣ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇਸਮੁੱਚੇ ਵਿਸ਼ਵ ਦੇ ਪੰਜਾਬੀਆਂ ‘ਚ ਸ਼ੋਕ ਦੀ ਲਹਿਰ ਦੌੜ ਗਈ ਹੈ। ਦੱਸਣਯੋਗ ਹੈ ਕਿ ਹਰਪਾਲ ਟਿਵਾਣਾ ਦੇ ਥੀਏਟਰ ਗਰੁੱਪ ‘ਚ ਡਾ. ਦਰਸ਼ਨ ਬੜੀ ਸਭ ਤੋਂ ਨਿੱਕੀਉਮਰ ਦੇ ਸਮਰੱਥ ਕਲਾਕਾਰ ਸਨ ਅਤੇ ਪੰਜਾਬੀ ਭਵਨ ਦੇ ਮੰਚ ਤੇ ਦੀਵੇ ਵਾਂਗ ਬਲਿਆ।

Install Punjabi Akhbar App

Install
×