ਨਿਊ ਸਾਊਥ ਵੇਲਜ਼ ਸਰਕਾਰ ਵੱਲ਼ੋ ਐਬੋਰਿਜਨਲ ਕ੍ਰਿਏਟਿਵ ਫੈਲੋਸ਼ਿਪ ਦੀ ਪਹਿਲੀ ਵਿਜੇਤਾ ਬਣੀ ਡਾ. ਬਰੋਨਵਿਨ ਬੈਂਕਰਾਫਟ

ਬੰਜਾਲੰਗ ਕਲਾਕਾਰ ਡਾ. ਬਰੋਨਵਿਨ ਬੈਂਕਰਾਫਟ ਨੂੰ, ਰਾਜ ਸਰਕਾਰ ਵੱਲੋਂ ਆਯੋਜਿਕਤ ਕੀਤੇ ਗਏ ਐਬੋਰਿਜਨਲ ਕ੍ਰਿਏਟਿਵ ਇਨਾਮ ਦੀ ਪਹਿਲੀ ਵਿਜੇਤਾ ਬਣਨ ਦਾ ਮਾਣ ਹਾਸਿਲ ਹੋਇਆ ਹੈ। ਇਸ ਇਨਾਮ ਤਹਿਤ ਅਜਿਹੇ ਜੇਤੂ ਕਲਾਕਾਰ ਨੂੰ ਰਾਜ ਸਰਕਾਰ ਵੱਲੋਂ 30,000 ਡਾਲਰਾਂ ਦੀ ਰਾਸ਼ੀ, ਸਭਿਆਚਾਰਕ ਕੰਮਾਂ ਵਾਸਤੇ ਕੁੱਝ ਅਜਿਹਾ ਨਵਾਂ ਕਰਨ ਲਈ ਦਿੱਤੀ ਜਾਂਦੀ ਹੈ ਜਿਸ ਨਾਲ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੜ੍ਹਾਈ ਲਿਖਾਈ ਅਤੇ ਖੋਜ ਖੇਤਰ ਵਿੱਚ ਹੁੰਗਾਰਾ ਮਿਲਦਾ ਹੈ ਅਤੇ ਇਸ ਦੇ ਨਾਲ ਹੀ ਆਮ ਲੋਕਾਂ ਵਾਸਤੇ ਵੀ ਨਵੀਆਂ ਜਾਣਕਾਰੀਆਂ ਆਦਿ ਦਾ ਸੌਮਾ ਬਣਦਾ ਹੈ।
ਰਾਜ ਵਿੱਚਲੀ ਇੰਡੀਜੀਨਸ ਲਾਇਬ੍ਰੇਰੀ ਦੇ ਮਨੇਜਰ ਡੈਮੇਨ ਵੈਬ ਨੇ ਕਿਹਾ ਕਿ ਉਹ ਡਾ. ਬੈਂਕਰਾਫਟ ਨੂੰ ਇਸ ਵਾਸਤੇ ਵਧਾਈ ਦਿੰਦੇ ਹਨ ਅਤੇ ਨਾਲ ਹੀ ਬੰਜਾਲੰਗ ਦੀਆਂ ਕਹਾਣੀਆਂ, ਵਿਰਾਸਤ, ਇਤਿਹਾਸ ਅਤੇ ਸਭਿਆਚਾਰ ਦੇ ਕੰਮਾਂ ਨੂੰ ਨਵੇਂ ਢੰਗ ਤਰਿਕਿਆਂ ਆਦਿ ਨਾਲ ਪੇਸ਼ ਕਰਨ ਲਈ ਲਾਇਬ੍ਰੇਰੀ ਦੇ ਸਟਾਫ ਨਾਲ ਮਿਲ ਕੇ ਕੰਮ ਕਰਨ ਲਈ ਜੀ ਆਇਆਂ ਨੂੰ ਕਹਿੰਦੇ ਹਨ।

Install Punjabi Akhbar App

Install
×