‘‘ਡਾ. ਬਲੂਮਫੀਲਡ-We thank you”-NZ PM ਕਰੋਨਾ ਦੀ ਲੜਾਈ ’ਚ ਤੁਸੀਂ ਨਿਰਦੇਸ਼ਨਾ ਕੀਤੀ

ਨਿਊਜ਼ੀਲੈਂਡ ਦੇ ਸਿਹਤ ਨਿਰਦੇਸ਼ਕ ਜੁਲਾਈ ਮਹੀਨੇ ਅਸਤੀਫਾ ਦੇਣਗੇ-ਪਰਿਵਾਰ ਨਾਲ ਸਮਾਂ ਬਿਤਾਉਣਾ ਹੈ ਕਾਰਨ

(ਔਕਲੈਂਡ) :- ਨਿਊਜ਼ੀਲੈਂਡ ਨੇ ਕਰੋਨਾ ਦੀ ਮਹਾਂਮਾਰੀ ਦੇ ਨਾਲ ਲੜਾਈ ਲੜਦਿਆਂ ਇਕ ਵਾਰ ਤਾਂ ਪੂਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿਚਿਆ ਸੀ, ਪ੍ਰਧਾਨ ਮੰਤਰੀ ਦੀ ਵੀ ਤਰੀਫ ਹੋਈ ਅਤੇ ਇਸ ਲੜਾਈ ਦੀ ਨਿਰਦੇਸ਼ਨਾ ਕੌਣ ਕਰ ਰਿਹਾ ਹੈ? ਬਾਰੇ ਵੀ ਚਰਚਾ ਰਹੀ। ਇਸ ਲੜਾਈ ਦੀ ਨਿਰਦੇਸ਼ਨਾ ਡਾ. ਬਲੂਮਫੀਲਡ ਐਸ਼ਲੇ (56) ਨੇ ਕੀਤੀ ਸੀ, ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਅੱਧਾ ਫਿਕਰ ਵੀ ਚੁੱਕੀ ਰੱਖਿਆ ਸੀ ਕਿਉਂਕ ਕਰੋਨਾ ਸਬੰਧੀ ਪ੍ਰੈਸ ਕਾਨਫਰੰਸ ਵੇਲੇ ਸਾਰੇ ਤਕਨੀਕੀ ਸਵਾਲਾਂ ਦੇ ਜਵਾਬ ਉਹ ਹੀ ਦਿਆ ਕਰਦੇ ਸਨ। ਜ਼ਾਹਿਰ ਹੈ ਕਿ ਉਨ੍ਹਾਂ ਨੇ ਪਿਛਲੇ 2 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਰੋਨਾ ਕਾਲ ਦੌਰਾਨ ਆਪਣੇ ਪਰਿਵਾਰ ਨੂੰ ਬਹੁਤ ਘੱਟ ਸਮਾਂ ਦਿੱਤਾ ਹੋਵੇਗਾ ਅਤੇ ਉਨ੍ਹਾਂ ਇਹ ਗੱਲ ਪ੍ਰਧਾਨ ਮੰਤਰੀ ਨਾਲ ਜ਼ਾਹਿਰ ਕੀਤੀ ਹੋਵੇਗੀ। ਪ੍ਰਧਾਨ ਮੰਤਰੀ ਨੇ ਲਗਦਾ ਹੈ ਕਿ ਉਨ੍ਹਾਂ ਕੁਝ ਸਮੇਂ ਲਈ ਟਿਕੇ ਰਹਿਣ ਲਈ ਮਨਾ ਲਿਆ ਹੈ ਅਤੇ ਇਸ ਤੋਂ ਪਹਿਲਾਂ ਕਿ ਉਹ ਐਲਾਨ ਕਰਨ ਕਿ ਕਦੋਂ ਅਸਤਫਾ ਦੇ ਰਹੇ ਹਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਤਰੀਫ ਵਿਚ, ਅਣਥੱਕ ਸੇਵਾ, ਠੰਡੇ ਸੁਭਾਅ ਅਤੇ ਦਿੱਤੀਆਂ ਹੋਰ ਸੇਵਾਵਾਂ ਸਬੰਧੀ ਲਿਖ ਕੇ ਇੰਸਟਾਗ੍ਰਾਮ ਉਤੇ ਪਾ ਦਿੱਤਾ ਹੈ ਅਤੇ ਦੇਸ਼ ਵੱਲੋਂ ਧੰਨਵਾਦ ਵੀ ਕਰ ਦਿੱਤਾ ਹੈ। ਜੁਲਾਈ ਮਹੀਨੇ ਉਹ ਇਸ ਸੇਵਾ ਤੋਂ ਅਸਤੀਫਾ ਦੇ ਸਕਦੇ ਹਨ ਜਾਂ ਥੱਲੇ ਵਾਲੇ ਕਿਸੇ ਰੋਲ ਉਤੇ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣਾ ਕੁਝ ਸਮਾਂ ਪਰਿਵਾਰ (ਪਤਨੀ ਡਾ. ਲਿੱਬੀ ਬਲੂਮਫੀਲਡ ਅਧਿਆਪਕ ਅਤੇ ਤਿੰਨ ਬੱਚਿਆਂ) ਨਾਲ ਬਿਤਾਉਣਾ ਚਾਹੁੰਦੇ ਹਨ।
ਡਾ. ਬਲੂਮਫੀਲਡ 11 ਜੂਨ 2018 ਤੋਂ ਸਿਹਤ ਨਿਰਦੇਸ਼ਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦਾ ਪੂਰਾ ਨਾਂਅ ਐਸ਼ਲੇ ਰੌਬਿਨ ਬਲੂਮਫੀਲਡ ਹੈ ਅਤੇ ਉਨ੍ਹਾਂ ਦਾ ਜਨਮ ਨੇਪੀਅਰ ਵਿਖੇ ਹੋਇਆ ਹੈ। 1990 ਦੇ ਵਿਚ ਉਨ੍ਹਾਂ ਯੂਨੀਵਰਸਿਟੀ ਆਫ ਔਕਲੈਂਡ ਤੋਂ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ ਸੀ। ਉਹ ਸਿਹਤ ਵਿਭਾਗ ਦੇ ਬਹੁਤ ਸਾਰੇ ਅਹੁਦਿਆਂ ਉਤੇ ਰਹਿਣ ਤੋਂ ਬਾਅਦ ਇਸ ਉਚ ਅਹੁਦੇ ਉਤੇ ਪੁੱਜੇ ਸਨ। ਤਾਜ਼ਾ ਮੰਗਵਾਈ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਤਨਖਾਹ 4  ਲੱਖ 84 ਹਜ਼ਾਰ ਹੈ। ਜਦ ਕਿ ਪ੍ਰਧਾਨ ਮੰਤਰੀ ਦੀ ਤਨਖਾਹ 4,71,049 ਡਾਲਰ ਸਲਾਨਾ (ਪ੍ਰਤੀ ਦਿਨ 1811.73 ਡਾਲਰ) ਹੈ ਅਤੇ 22,606 ਡਾਲਰ ਦੇ ਭੱਤੇ ਵੱਖਰੇ ਹਨ।

Install Punjabi Akhbar App

Install
×