ਆਕਸੀਜਨ ਦੀ ਕਮੀ ਦੂਰ ਕਰਨ ਲਈ ਹਰੇਕ ਨੂੰ ਇੱਕ ਪੌਦਾ ਲਾਉਣਾ ਚਾਹੀਦਾ ਹੈ -ਡਾ: ਬਿਮਲ ਸ਼ਰਮਾ

ਬਠਿੰਡਾ -ਆਕਸੀਜਨ ਦੀ ਆ ਰਹੀ ਕਮੀ ਤੇ ਵਧ ਰਹੀਆਂ ਬੀਮਾਰੀਆਂ ਨੂੰ ਰੋਕਣ ਲਈ ਅਤੇ ਵਾਤਾਵਰਣ ਨੂੰ ਪ੍ਰਦੂਸਿਤ ਰਹਿਤ ਬਣਾਉਣ ਲਈ ਹਰ ਇੱਕ ਵਿਅਕਤੀ ਨੂੰ ਇੱਕ ਪੌਦਾ ਜਰੂਰ ਲਾਉਣਾ ਚਾਹੀਦਾ ਹੈ। ਇਹ ਵਿਚਾਰ ਵਿਸਵ ਵਾਤਾਵਰਣ ਦਿਵਸ ਮੌਕੇ ‘ਵਾਤਾਵਰਣ ਪ੍ਰਣਾਲੀ ਦੀ ਬਹਾਲੀ’ ਤਹਿਤ ਕੀਤੇ ਸਮਾਗਮ ਸਮੇਂ ਇੱਕ ਪੌਦਾ ਲਾਉਣ ਸਮੇਂ ਡਾ: ਬਿਮਲ ਸ਼ਰਮਾ ਪ੍ਰਿੰਸੀਪਲ ਕਮ ਜੁਆਇੰਟ ਡਾਇਰੈਕਟਰ ਵੈਟਨਰੀ ਪੌਲੀਟੈਕਨਿਕ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਨੇ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਵਿਸਵ ਵਾਤਾਵਰਣ ਦਿਵਸ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ ਮਨਾਇਆ ਜਾਂਦਾ ਹੈ। ਵਾਤਾਵਰਣ ਦੀ ਬਹਾਲੀ ਬਹੁਤ ਸਾਰੇ ਰੂਪ ਲੈ ਸਕਦੀ ਹੈ ਜਿਵੇਂ ਵਧਦੇ ਰੁੱਖ, ਬਾਗਾਂ ਦਾ ਵਿਕਾਸ, ਹਰੇ ਭਰੇ ਸ਼ਹਿਰ, ਤੰਦਰੁਸਤੀ ਵਾਲਾ ਭੋਜਣ, ਹੜ੍ਹਾਂ ਦੀ ਰੋਕਥਾਮ, ਸਵੱਛ ਹਵਾ ਆਦਿ। ਇਸ ਮੌਕੇ ਡਾ: ਮਨਦੀਪ ਸਿੰਘ ਵੈਟਨਰੀ ਅਫ਼ਸਰ ਨੇ ਕਿਹਾ ਕਿ ਵਾਤਾਵਰਣ ਦੀ ਸੁੱਧਤਾ ਲਈ ਜਿਨਾਂ ਮਹੱਤਵਪੂਰਨ ਪੌਦਾ ਲਾਉਣਾ ਹੈ, ਓਨਾ ਹੀ ਮਹੱਤਵਪੂਰਨ ਉਸ ਦੀ ਦੇਖਭਾਲ ਕਰਨਾ ਹੈ। ਡਾ: ਅਜੈਬੀਰ ਸਿੰਘ ਧਾਲੀਵਾਲ ਵੈਟਨਰੀ ਅਫ਼ਸਰ ਨੇ ਇਸ ਮੌਕੇ ਪਾਣੀ ਦੀ ਮਹੱਤਤਾ ਅਤੇ ਪੌਲੀਥੀਨ ਦੀ ਵਰਤੋ ਨਾ ਕਰਨ ਬਾਰੇ ਭਰਪੂਰ ਜਾਣਕਾਰੀ ਦਿੱਤੀ।
ਡਾ: ਸੁਮਨਪ੍ਰੀਤ ਕੌਰ ਨੇ ਕਿਹਾ ਕਿ ਪੌਦਾ ਲਾਉਣਾ ਇੱਕ ਵੱਡੇ ਪੁੰਨ ਵਾਲਾ ਕਾਰਜ ਹੁੰਦਾ ਹੈ, ਕਿਉਂਕਿ ਪੌਦਾ ਹਰ ਜੀਵ ਨੂੰ ਬਗੈਰ ਕਿਸੇ ਵਿਤਕਰੇ ਮੁਫ਼ਤ ਵਿੱਚ ਆਕਸੀਜਨ ਮੁਹੱਈਅ ਕਰਦਾ ਹੈ। ਡਾ: ਮਹਿੰਦਰਪਾਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਰ ਮਨੁੱਖ ਨੂੰ ਪੌਦੇ ਲਾ ਕੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਡਾ: ਰਜਨੀਸ਼ ਕੁਮਾਰ ਨੇ ਲੋੜ ਤੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀ ਵਰਤੋਂ ਮਨੁੱਖਾਂ, ਜੀਵਾਂ ਤੇ ਪੌਦਿਆਂ ਹਰ ਲਈ ਨੁਕਸਾਨਦੇਹ ਹੈ, ਇਸ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਸਰਵ ਸ੍ਰੀ ਵਰਿੰਦਰ ਕੁਮਾਰ, ਗਗਨਪ੍ਰੀਤ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਸਿੰਘ ਤੋਂ ਇਲਾਵਾ ਵੈਟਨਰੀ ਪੌਲੀਟੈਕਨਿਕ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਦੇ ਸਟਾਫ਼ ਮੈਂਬਰ ਵੀ ਹਾਜਰ ਸਨ।

Install Punjabi Akhbar App

Install
×