ਡਾ. ਭਗਵੰਤ ਸਿੰਘ ਦਾ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸਨਮਾਨ

DSC00208

ਜਾਗੋ ਇੰਟਰੈਨਸ਼ਨਲ ਦੇ ਮੁੱਖ ਸੰਪਾਦਕ ਡਾ. ਭਗਵੰਤ ਸਿੰਘ ਨੂੰ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੰਜਾਬੀ ਭਾਸ਼ਾ, ਧਰਮ, ਸਿੱਖ ਇਤਿਹਾਸ ਅਤੇ ਦਰਸ਼ਨ ਦੇ ਪ੍ਰਚਾਰ ਪ੍ਰਸਾਰ ਅਤੇ ਖੋਜ਼ ਵਿੱਚ ਲਈ ਪਾਏ ਵੱਡਮੁੱਲੇ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ। ਗੁਰਬਾਣੀ ਪ੍ਰਚਾਰ ਸੇਵਾ ਕੇਂਦਰ ਪਟਨਾ ਸਾਹਿਬ ਦੇ ਸੰਚਾਲਕ ਅਤੇ ਪ੍ਰਸਿੱਧ ਵਿਦਵਾਨ ਪ੍ਰੋ. ਲਾਲ ਮੋਹਰ ਉਪਾਧਿਆਏ ਨੇ ਸਨਮਾਨਿਤ ਕਰਦੇ ਹੋਏ ਡਾ. ਭਗਵੰਤ ਸਿੰਘ ਅਤੇ ਜਾਗੋ ਇੰਟਰਨੈਸ਼ਨਲ ਵੱਲੋਂ ਪਾਏ ਜਾਂਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।  ਉਨ੍ਹਾਂ ਨੇ ਦੱਸਿਆ ਕਿ ਡਾ. ਭਗਵੰਤ ਸਿੰਘ ਦੁਆਰਾ ਸੰਪਾਦਤ ਪੁਸਤਕ ਮਹਾਰਾਜਾ ਰਣਜੀਤ ਸਿੰਘ ਸਿੱਖ ਇਤਿਹਾਸ ਦਾ ਗੌਰਵਸ਼ਾਲੀ ਦਸਤਾਵੇਜ਼ ਹੈ ਅਤੇ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜਾਗੋ ਇੰਟਰਨੈਸ਼ਨਲ ਦਾ ਵਿਸ਼ੇਸ਼ ਅੰਕ ਤਿਆਰ ਕਰਨਾ ਇੱਕ ਹੋਰ ਵਿਸ਼ੇਸ਼ ਉਪਲਬਧੀ ਹੈ।

DSC00081

ਇਸ ਮੌਕੇ ਦਲਜੀਤ ਸਿੰਘ, ਬਲਬੀਰ ਸਿੰਘ, ਜਗਦੀਪ ਸਿੰਘ, ਡਾ. ਰਮਿੰਦਰ ਕੌਰ, ਬਲਵਿੰਦਰ ਕੌਰ, ਰੋਜੀ ਸਿੰਘ, ਪਵਨ ਜੀ, ਸੰਤ ਹਰੀ ਸਿੰਘ ਜੀ, ਗਿਆਨੀ ਮੋਹਰ ਸਿੰਘ ਜੀ, ਮਨਜੀਤ ਸਿੰਘ ਆਦਿ ਅਨੇਕਾਂ ਚਿੰਤਕ ਉਪਸਥਿਤ ਸਨ। ਇਸ ਅਵਸਰ ਤੇ ਡਾ. ਭਗਵੰਤ ਸਿੰਘ ਹੁਰਾਂ ਨੇ ਆਪਣੀਆਂ ਪੁਸਤਕਾਂ ਤਖਤ ਸਾਹਿਬ ਦੀ ਲਾਇਬਰੇਰੀ ਨੂੰ ਭੇਂਟ ਕੀਤੀਆਂ, ਜਿੰਨਾਂ ਵਿੱਚ ਡਾ. ਰਮਿੰਦਰ ਕੌਰ ਦੀ ਪੁਸਤਕ ‘ਸੱਤੇ ਬਲਵੰਡ ਦੀ ਵਾਰ ਦਾ ਰੂਪ ਵਿਧਾਨ’ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਆਦਿ ਗ੍ਰੰਥ ਦੀਆਂ ਵਾਰਾਂ ਦਾ ਰੂਪ ਵਿਧਾਨ ਅਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਵਿਸ਼ੇਸ਼ ਅੰਕ ਆਦਿ ਗਣਨਾਯੋਗ ਹਨ। ਹਾਜ਼ਰ ਵਿਦਵਾਨਾਂ ਨੇ ਪੁਸਤਕਾਂ ਨੂੰ ਬਹੁਤ ਸਲਾਹਿਆ ।

Install Punjabi Akhbar App

Install
×