ਡਾ਼ ਬਲਜੀਤ ਸਿੰਘ ਸਿੱਧੂ ਦਾ ਫਰਿਜ਼ਨੋ ਵਿਖੇ ਸੁਆਗਤ

ਫਰਿਜ਼ਨੋ, 3 ਦਸੰਬਰ —ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਰਿਟਾਇਰਡ ਕੰਟਰੋਲਰ  ਡਾ. ਬਲਜੀਤ ਸਿੰਘ ਸਿੱਧੂ ਇਹਨੀਂ ਦਿਨੀਂ ਆਪਣੀ ਅਮਰੀਕਾ ਫੇਰੀ ਤੇ ਹਨ, ਅਤੇ ਆਪਣੇ ਚਾਹੁਣ  ਵਾਲ਼ਿਆ ਨੂੰ ਮਿਲ ਰਹੇ ਹਨ। ਇਸੇ ਕੜੀ ਤਹਿਤ ਉਹ ਫਰਿਜ਼ਨੋ ਵਿਖੇ ਐਥਲੀਟ ਗੁਰਬਖਸ਼ ਸਿੰਘ ਸਿੱਧੂ ਤੇ ਸਮਾਜ-ਸੇਵਕ ਹੈਰੀ ਸੰਧੂ ਕੋਲ ਠਹਿਰੇ ਹੋਏ ਹਨ। ਉਹਨਾਂ ਦੇ ਸਨਮਾਨ ਹਿੱਤ ਗੁਰਬਖਸ਼ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਇੱਕ ਸਾਦੇ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਉਹਨਾਂ ਦੇ ਪੁਰਾਣੇ ਸਹਿਪਾਠੀ ਸ਼ਾਮਲ ਹੋਏ। ਇਸ ਮੌਕੇ ਗੁਰਬਖਸ਼ ਸਿੰਘ ਸਿੱਧੂ ਨੇ ਦੱਸਿਆ ਕਿ ਡਾ. ਬਲਜੀਤ ਸਿੰਘ ਸਿੱਧੂ ਦਾ ਜਨਮ
1957 ਵਿੱਚ ਪਿੰਡ ਜਾਖੇਪਾਲ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਉਸ ਪਿੱਛੋਂ  ਉਹਨਾਂ ਐਮ.ਏ ਫਿਜੀਕਲ ਐਜੂਕੇਸ਼ਨ, ਐਮ-ਫਿਲ, ਪੀ ਐਚ ਡੀ ਅਤੇ ਐਨ ਆਈ ਐਸ ਐਥਲੈਟਿਕਸ ਕੀਤੀ। ਉਹਨਾਂ ਆਪਣੇ ਸਮੇਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਖੇਡਾਂ ਦੌਰਾਨ ਪ੍ਰਤਿਨਿਧਤਾ ਕਰਦਿਆਂ ਐਥਲੈਟਿਕਸ ਵਿੱਚ 800 ਮੀਟਰ ਵਿੱਚ ਮੈਡਲ ਵੀ ਜਿੱਤੇੰ। ਉਪਰੰਤ ਉਹ ਬਤੌਰ ਲੈਕਚਰਾਰ ਫਿਜੀਕਲ ਐਜੂਕੇਸ਼ਨ ਪਟਿਆਲ਼ਾ ਵਿੱਚ ਪੜਾਉਂਦੇ ਵੀ ਰਹੇ। ਇਸ ਪਿੱਛੋਂ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਹੀ ਡਿਪਟੀ ਰਜਿਸਟਰਾਰ ਐਡਮਿਸਟਰੇਸ਼ਨ ਫਾਈਨਿਸ ਆਫੀਸਰ ਦੇ ਆਹੁਦੇ  ਤੇ ਵੀ ਰਹੇ। ਅੱਜ ਕੱਲ ਉਹ ਐਸ. ਜੀ. ਪੀ. ਸੀ਼ ਕੁੜੀਆ ਦਾ ਕਾਲਜ ਪਿੰਡ ਅਕੜ ਜ਼ਿਲ੍ਹਾ ਪਟਿਆਲ਼ਾ ਵਿੱਚ ਪਿੰਸ੍ਰੀਪਲ  ਦੀਆਂ ਸੇਵਾਵਾਂ ਨਿਭਾ ਰਹੇ ਹਨ। ਡਾ. ਬਲਜੀਤ ਸਿੰਘ ਸਿੱਧੂ ਬਹੁਤ ਹੀ ਮਿਲਾਪੜੇ ਸੁਭਾ ਦੇ ਨਰਮ ਦਿਲ ਇਨਸਾਨ ਹਨ ਉਹਨਾਂ ਦਾ ਸੰਪਰਕ ਨੰਬਰ 559-217-5486 ਹੈ।