ਭੁਲੱਥ ਿੲਲਾਕੇ ਨਾਲ ਸਬੰਧਤ ੳੁੱਘੇ ਵਿਦਵਾਨ ਪੀ.ਅੈਚ. ਡੀ ਡਾ: ਅਾਸਾ ਸਿੰਘ ਘੁੰਮਣ ਨੇ ਦਸਤਾਰ ਬਾਰੇ ਜੱਜਾਂ ਨੂੰ ਭੇਜੇ ਸਬੂਤ

IMG_0977

ਨਿੳੂਯਾਰਕ — ਭੁਲੱਥ ਿੲਲਾਕੇ ਦੀ ਮਹਾਨ ਸ਼ਖਸੀਅਤ  ਡਾ: ਅਾਸਾ ਸਿੰਘ ਜੀ ਘੁੰਮਣ ਨੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਦਸਤਾਰ ਬਾਰੇ ਭੇਜੇ ਸਬੂਤ, ਦਸਤਾਰ ਬਾਰੇ ਤਿੰਨ ਪੁਸਤਕਾਂ ਲਿਖ ਚੁੱਕੇ ਡਾ. ਆਸਾ ਸਿੰਘ ਘੁੰਮਣ ਨੇ ਸੁਪਰੀਮ ਕੋਰਟ ਦੇ ਜੱਜ ਐੱਲ.ਐੱਨ. ਸੂਰੀ ਅਤੇ ਐੱਸ.ਏ. ਬੋਡਬੇ ਨੂੰ ਦਸਤਾਰ ਸਬੰਧੀ ਪੱਤਰ ਭੇਜਿਆ ਹੈ। ਇਸ ਵਿੱਚ ਉਨ੍ਹਾਂ ਨੇ 1976 ਵਿੱਚ ਬ੍ਰਿਟਿਸ਼ ਪਾਰਲੀਮੈਂਟ ਵਿੱਚ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਦੇਣ ਸਬੰਧੀ ਹੋਈ ਬਹਿਸ ਦੇ ਰਿਕਾਰਡ ਦੀਆਂ ਫੋਟੋ ਕਾਪੀਆਂ ਭੇਜੀਆਂ ਹਨ। ਇਸ ਵਿੱਚ ਇੰਗਲੈਂਡ ਦੇ ਕਈ ਐੱਮ.ਪੀਜ਼ ਨੇ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਸਬੰਧੀ ਬਹਿਸ ਵਿੱਚ ਸਿੱਖਾਂ ਦੇ ਹੱਕ ਵਿੱਚ ਡਟਵੀਆਂ ਦਲੀਲਾਂ ਦੇ ਕੇ ਐਕਟ ਸਿੱਖਾਂ ਦੇ ਹੱਕ ਵਿੱਚ ਪਾਸ ਕਰਵਾ ਦਿੱਤਾ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਸਿੱਖ ਸਕਾਲਰ ਡਾ. ਡਬਲਿਊ. ਐੱਚ. ਮੈਕਲਾਉਡ ਦਾ ਦਸਤਾਰ ’ਤੇ ਦਸ ਸਫਿਆਂ ਦਾ ਲਿਖਿਆ ਲੇਖ ਵੀ ਭੇਜਿਆ ਹੈ। ਡਾ. ਮੈਕਲਾਉਡ ਕੈਨੇਡਾ ਵਿੱਚ ਦਸਤਾਰ ਸਬੰਧੀ ਚੱਲਦੇ ਕਈ ਕੇਸਾਂ ਵਿੱਚ ਸਿੱਖਾਂ ਅਤੇ ਦਸਤਾਰ ਦੇ ਅਟੁੱਟ ਸਬੰਧਾਂ ਬਾਰੇ ਗਵਾਹੀਆਂ ਦਿੰਦੇ ਰਹੇ ਹਨ।
ਇਸ ਮੌਕੇ ਡਾ. ਘੁੰਮਣ ਨੇ ਕਿਹਾ ਕਿ ਦੁਨੀਆਂ ਦੀ ਹਰ ਅਦਾਲਤ ਵਿੱਚੋਂ ਸਿੱਖਾਂ ਨੇ ਦਸਤਾਰ ਸਬੰਧੀ ਕੇਸ ਜਿੱਤੇ ਹਨ। ਉਨ੍ਹਾਂ ਜੱਜਾਂ ਦੀ ਇਸ ਦਲੀਲ ਕਿ ਜੇਕਰ ਮਿਲਖਾ ਸਿੰਘ ਅਤੇ ਬਿਸ਼ਨ ਸਿੰਘ ਬੇਦੀ ਦਸਤਾਰ ਤੋਂ ਬਿਨਾਂ ਖੇਡਦੇ ਰਹੇ ਹਨ ਤਾਂ ਬਾਕੀ ਸਾਰੇ ਵੀ ਅਜਿਹਾ ਹੀ ਕਰਿਆ ਕਰਨ, ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਮਾਮਲੇ ਵਿੱਚ ਸਾਰੀ ਦੁਨੀਆਂ ਵਿੱਚ ਇੱਕ ਅਸੂਲ ਬਰਕਰਾਰ ਰੱਖਿਆ ਜਾਂਦਾ ਹੈ ਕਿ ਜੋ ਆਪਣਾ ਧਾਰਮਿਕ ਅਕੀਦਾ ਨਿਭਾਉਣਾ ਚਾਹੁੰਦਾ ਹੈ, ਉਸ ਨੂੰ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਬਦਕਿਸਮਤੀ ਦੀ ਗੱਲ ਹੈ ਕਿ ਦੇਸ਼ ਦੀ ਸਰਵ-ਉੱਚ ਅਦਾਲਤ ਦੇ ਜੱਜ ਸਿੱਖੀ ਅਸੂਲਾਂ ਤੋਂ ਵਾਕਫ਼ ਨਹੀਂ ਹਨ। ਕੋਈ ਇਹੋ ਜਿਹਾ ਫੈਸਲਾ ਲੈਣ ਤੋਂ ਪਹਿਲਾਂ ਇਸ ਦੀ ਪੂਰੀ ਘੋਖ ਕਰਨੀ ਚਾਹੀਦੀ ਹੈ।

Install Punjabi Akhbar App

Install
×