ਬ੍ਰਿਸਬੇਨ ਵਿਖੇ ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

(ਹਰਜੀਤ ਲਸਾੜਾ) ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸਬ੍ਰਿਸਬੇਨ ਸ਼ਹਿਰ ਵਿਖੇ ਮਨਾਇਆ ਗਿਆ। ਸਮੂਹ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਬਾਬਾ ਸਾਹਿਬ ਦੇ ਜੀਵਨ ’ਤੇ ਚਾਨਣਾ ਪਾਉਦਿਆਂ ਸ਼ਰਧਾਂਜਲੀ ਭੇਂਟ ਕੀਤੀਅਤੇ ਬਾਬਾ ਸਾਹਿਬ ਦੇ ਦਰਸਾਏ ਨਿਰਪੱਖਤਾ ਤੇ ਬਰਾਬਰੀ ਦੇ ਮਾਰਗ ‘ਤੇ ਮਨੁੱਖਤਾ ਨੂੰ ਚੱਲਣ ਦੀ ਅਪੀਲ ਕੀਤੀ। ਸਮਾਗਮ ਦੀ ਸ਼ੁਰੂਆਤ ਬਲਵਿੰਦਰ ਸਿੰਘ ਮੋਰੋਂ ਵੱਲੋਂਹਾਜ਼ਰੀਨ ਦੇ ਸਵਾਗਤ ਨਾਲ ਕੀਤੀ ਗਈ ਅਤੇ ਉਨ੍ਹਾਂ ਮਨੁੱਖਤਾ ਦੀ ਬਿਹਤਰੀ ਲਈ ਆਪਣੇ ਅਧਿਕਾਰਾਂ ਦੇ ਪ੍ਰਤੀ ਵਧੇਰੇ ਜਗਿਆਸੂ ਹੋਣ ਦਾ ਚਿੰਤਨ ਕੀਤਾ। ਭਾਰਤ ਤੋਂਬਸਪਾ ਪ੍ਰਧਾਨ ਸ. ਜਸਵੀਰ ਸਿੰਘ ਗੜੀ ਨੇ ਵੀਡੀਓ ਕਾਨਫਰੰਸ ਰਾਹੀਂ ਸਮਾਗਮ ਦਾ ਹਿੱਸਾ ਬਣਦਿਆਂ ਸਮੁੱਚੇ ਭਾਰਤੀ ਸਮਾਜ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾਅਤੇ ਇਕ ਸਾਂਝੇ ਮੰਚ ਹੇਠ ਇਕਜੁੱਟਤਾ ਨੂੰ ਸਮੇਂ ਦੀ ਮੰਗ ਦੁਹਰਾਇਆ। ਬੁਲਾਰਿਆਂ ਵੱਲੋਂ ਮਜ਼ੂਦਾ ਕਿਸਾਨ ਅੰਦੋਲਨ ਬਾਬਤ ਵੀ ਚਿੰਤਨ ਅਤੇ ਕਿਸਾਨਾਂ ਦੇ ਹੱਕ ‘ਚਹਾਅ ਦਾ ਨਾਅਰਾ ਬੁਲੰਦ ਕੀਤਾ। ਬ੍ਰਿਸਬੇਨ ਤੋਂ ਟਿੱਪਣੀਕਾਰ ਦਲਜੀਤ ਸਿੰਘ ਵੱਲੋਂ ਤਿਆਰ ਕੀਤੀ ਦਸਤਾਵੇਜ਼ੀ ਫ਼ਿਲਮ ਅਤੇ ਤਕਰੀਰ ਪ੍ਰਭਾਵਸ਼ਾਲੀ ਰਹੀ। ਇਸਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬੱਚਿਆਂ ਦੀ ਰਚਨਾਵਾਂ ਨੇ ਸਮਾਗਮ ਨੂੰ ਹੋਰ ਉਸਾਰੂ ਤੇ ਸਾਰਥਕ ਬਣਾਇਆ। ਬੁਲਾਰਿਆਂ ਨੇ ਆਪਣੀਆਂ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਆਦਿ ਨਾਲ ਬਾਬਾ ਸਾਹਿਬ ਨੂੰ ਸੰਜੀਦਗੀ ਨਾਲ ਯਾਦ ਕੀਤਾ। ਮੰਚ ਸੰਚਾਲਨ ਸਤਵਿੰਦਰ ਟੀਨੂੰ ਵੱਲੋਂ ਨਿਭਾਇਆ ਗਿਆ। 

Install Punjabi Akhbar App

Install
×