ਪੰਜਾਬੀ ਲੇਖਕ ਸਭਾ ਵੱਲੋਂ ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਪੁਸਤਕ ‘ਈਲੀਅਦ’ ਲੋਕ ਅਰਪਣ

(ਬ੍ਰਿਸਬੇਨ) ਸਮੁੱਚੇ ਆਸਟਰੇਲੀਆ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਾਸਾਰ ਲਈ ਸਰਗਰਮ ‘ਆਸਟ੍ਰੇਲੀਅਨ ਪੰਜਾਬੀਲੇਖਕ ਸਭਾ ਬ੍ਰਿਸਬੇਨ’ ਵੱਲੋਂ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਹਤਿਕ ਬੈਠਕ ਅਤੇ ਕਵੀ ਦਰਬਾਰ ਕਰਵਾਇਆ ਗਿਆ ਅਤੇ ਪ੍ਰੋ. ਹਰਦਿਲਬਾਗ ਸਿੰਘ ਗਿੱਲ ਦੁਆਰਾ ਅਨੁਵਾਦਿਤ ਹੋਮਰ ਦੀ ਰਚਨਾ ਕਿਤਾਬ ‘ਈਲੀਅਦ’ ਲੋਕ ਅਰਪਣ ਕੀਤੀ ਗਈ। ਹਰਮਨਦੀਪ ਗਿੱਲ ਵੱਲੋਂ ਹਥਲੀ ਕਿਤਾਬਬਾਰੇ ਪਰਚਾ ਪੜ੍ਹਿਆ ਗਿਆ ਅਤੇ ਪ੍ਰੋ. ਹਰਦਿਲਬਾਗ ਵੱਲੋਂ ਪੰਜਾਬੀ ਸਾਹਿਤ ਲਈ ਕੀਤੀ ਗਈ ਅਣਥੱਕ ਮਿਹਨਤ ਬਾਰੇ ਅਹਿਮ ਖੁਲਾਸੇ ਕੀਤੇ। ਇਸ ਉਪਰੰਤ ਡਾ. ਅੰਬੇਦਕਰ ਦੇ ਜੀਵਨ ‘ਤੇ ਝਾਤ ਪਾਉਂਦੀਆਂ ਵੱਖ ਵੱਖ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਅਤੇ ਕਵਿ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਡਾ. ਅੰਬੇਦਕਰਸੁਸਾਇਟੀ ਦੇ ਪ੍ਰਧਾਨ ਸਤਵਿੰਦਰ ਟੀਨੂੰ ਨੇ ਬਾਬਾ ਸਾਹਿਬ ਨੂੰ ਸਮੂਹ ਭਾਰਤੀਆਂ ਦਾ ਮਿਹਨਤੀ ਆਗੂ ਦੱਸਿਆ ਅਤੇ ਕਿਹਾ ਕਿ ਉਹਨਾਂ ਨੂੰ ਸਿਰਫ ਇਕ ਖ਼ਾਸ ਵਰਗਨਾਲ ਜੋੜਨਾ ਅਗਿਆਨਤਾ ਹੈ। ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਸਰੋਤਾਂ ਉਪਰ ਕਾਬਜ਼ ਲੋਕਾਂ ਸਦਾ ਹੀ ਬਾਕੀ ਲੋਕਾਂ ਦਾ ਸ਼ੋਸਣਕਰਦੇ ਆਏ ਹਨ ਅਤੇ ਬਾਬਾ ਸਾਹਿਬ ਨੇ ਇਸਦੀ ਕਲਮੀ ਵਿਰੋਧਤਾ ‘ਚ ਸਰੋਤਾਂ ਦੀ ਸਾਂਝੀ ਮਲਕੀਅਤ ਦੀ ਗੱਲ ਕੀਤੀ ਹੈ। ਵਰਿੰਦਰ ਅਲੀਸ਼ੇਰ ਨੇ ਕਿਹਾ ਕਿ ਬੇਸ਼ੱਕਦੇਸ਼ ਨੂੰ ਅਜ਼ਾਦ ਹੋਇਆਂ 72 ਸਾਲ ਬੀਤ ਚੁੱਕੇ ਹਨ ਪਰ ਬਾਬਾ ਸਾਹਿਬ ਦਾ ਸੁਪਨਾ ਅਜੇ ਵੀ ਅਧੂਰਾ ਹੈ ਕਿਉਂਕਿ ਦੇਸ਼ ਵਿਚ ਅੱਜ ਵੀ ਦਲਿਤ ਸਮਾਜ ਦੇ ਲੋਕ ਗੁਲਾਮੀਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਜਗਜੀਤ ਸਿੰਘ ਖੋਸਾ ਨੇ ਆਪਣੀ ਕਹਾਣੀ ‘ਦੂਜਾ ਘੜਾ’ ‘ਤੇ ਇੱਕ ਵਿਅੰਗ ਨਜ਼ਮ ਦੀ ਪੇਸ਼ਕਾਰੀ ਕੀਤੀ ਅਤੇ ਕਿਹਾ ਕਿਡਾ. ਅੰਬੇਦਕਰ ਦੇਸ਼ ਦੇ ਆਰਥਿਕ ਪੱਧਰ ਨੂੰ ਉੱਚਾ ਚੁਕਣ ਲਈ ਰਿਜਰਵ ਬੈਂਕ, ਨੀਤੀ ਆਯੋਗ, ਕੇਂਦਰ ਅਤੇ ਰਾਜਾਂ ਦੀ ਮਜ਼ਬੂਤੀ ਲਈ ਵਿੱਤ ਕਮਿਸ਼ਨਰ ਦੀਸਥਾਪਨਾ ਕਰਵਾਈ। ਗਰੀਨ ਪਾਰਟੀ ਤੋਂ ਨਵਦੀਪ ਅਨੁਸਾਰ ਘੱਟ ਗਿਣਤੀ ਵਰਗਾਂ ਲਈ ਉਨ੍ਹਾਂ ਦੀ ਭਾਸ਼ਾ, ਸਾਹਿਤ, ਧਰਮ ਦੀ ਸਮੀਖਿਆ ਕਰਨ ਲਈ ਘੱਟਗਿਣਤੀ ਕਮਿਸ਼ਨ ਸਥਾਪਨਾ ਕੀਤੀ ਜਿਸ ਨੂੰ ਅੱਜ ਕੇਂਦਰ ਸਰਕਾਰ ਬਿਲਕੁਲ ਅੱਖੋ ਪਰੋਖੇ ਕਰਕੇ ਸੰਵਿਧਾਨ ਦੇ ਸੰਘਾਤਮਕ ਪਰਜਾਤੰਤਰਿਕ ਸਿਧਾਂਤ ਨੂੰ ਖਤਮ ਕਰਨਵਿਚ ਰੁੱਝੀ ਹੈ। ਕਮਿਊਨਟੀ ਰੇਡੀਓ ਫੋਰ ਈਬੀ ਦੇ ਪੰਜਾਬੀ ਭਾਸ਼ਾ ਦੇ ਕਨਵੀਨਰ ਹਰਜੀਤ ਲਸਾੜਾ ਨੇ ਮਜ਼ੂਦਾ ਸਮੇਂ ਵਿਦੇਸ਼ੀ ਨੌਜ਼ਵਾਨੀ ‘ਚ ਆ ਰਹੇ ਗੰਭੀਰ ਨਿਘਾਰਾਂ‘ਤੇ ਚਾਨਣਾ ਪਾਇਆ ਅਤੇ ਇਸਨੂੰ ਭਾਈਚਾਰਿਕ ਚਣੌਤੀ ਦੱਸਿਆ। ਇੰਡੋਜ਼ ਟੀਵੀ ਐਂਕਰ ਹਰਜਿੰਦ ਮਾਂਗਟ ਨੇ ਡਾ. ਅੰਬੇਦਕਰ ਵੱਲੋਂ ਭਾਰਤ ਵਾਸੀਆਂ ਨੂੰ ਸੰਵਿਧਾਨਿਕਜਾਗ੍ਰਿਤੀ ਦੀ ਦੇਣ ਨੂੰ ਮਹਾਨ ਦੱਸਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਦੁਨੀਆ ਦੇ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਨ ਉਪਰੰਤ ਚੰਗੀਆਂ ਗੱਲਾਂ ਭਾਰਤ ਦੇਸੰਵਿਧਾਨ ਵਿਚ ਦਰਜ ਕੀਤੀਆਂ ਸਨ। ਨੌਜ਼ਵਾਨ ਗਾਇਕ ਹਰਮਨ ਨੇ ਆਪਣੀਆਂ ਨਜ਼ਮਾਂ ਨਾਲ ਚੰਗਾ ਸੰਗੀਤਕ ਸੁਨੇਹਾ ਦਿੱਤਾ। ਇਸ ਬੈਠਕ ਵਿੱਚ ਹੋਰਨਾਂ ਤੋਂਇਲਾਵਾ, ਬਲਵਿੰਦਰ ਮੋਰੋਂ, ਗੁਰਮੁਖ ਭੰਦੋਲ , ਨਵਦੀਪ, ਸੁਰਿੰਦਰ ਖੁਰਦ, ਰਸ਼ਪਾਲ ਹੇਅਰ, ਸਤਪਾਲ ਕੂਨਰ, ਹਰਜਿੰਦ ਮਾਂਗਟ, ਗੁਰਵਿੰਦਰ ਸਿੰਘ ਆਦਿ ਨੇਸ਼ਿਰਕਤ ਕੀਤੀ। ਸਟੇਜ ਦਾ ਸੰਚਾਲਨ ਜਸਵੰਤ ਵਾਗਲਾ ਵੱਲੋਂ ਬਖੂਬੀ ਨਿਭਾਇਆ ਗਿਆ।

Install Punjabi Akhbar App

Install
×