ਡਾ. ਅੰਬੇਦਕਰ ਦਾ 128ਵਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ: ਬ੍ਰਿਸਬੇਨ 

( ਭਾਰਤੀ ਦੂਤਾਵਾਸ ਅਤੇ ਸਫਾਰਤਖਾਨੇ ਦੇ ਹਾਈ ਕਮਿਸ਼ਨਰ ਡਾ. ਅਜੇ ਗੌਡਾਂਨੇ ਦਾ ਸੰਸਥਾ ਕਰਮੀ ਸਨਮਾਨ ਕਰਦੇ ਹੋਏ)
( ਭਾਰਤੀ ਦੂਤਾਵਾਸ ਅਤੇ ਸਫਾਰਤਖਾਨੇ ਦੇ ਹਾਈ ਕਮਿਸ਼ਨਰ ਡਾ. ਅਜੇ ਗੌਡਾਂਨੇ ਦਾ ਸੰਸਥਾ ਕਰਮੀ ਸਨਮਾਨ ਕਰਦੇ ਹੋਏ)

(ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, 17 ਅਪ੍ਰੈਲਇੱਥੇ ਅੰਬੇਦਕਰ ਮਿਸ਼ਨ ਸੁਸਾਇਟੀਅਮੈਰੀਕਨ ਕਾਲਜ ਅਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਪਿਤਾਮਾ ਡਾਭੀਮ ਰਾਉ ਅੰਬੇਦਕਰ ਨੂੰ ਯਾਦ ਕਰਦਿਆਂ ਉਨ੍ਹਾਂ ਦਾ 128ਵਾਂ ਜਨਮ ਦਿਹਾੜਾ ਉਤਸ਼ਾਹ ਨਾਲਮਨਾਇਆ ਗਿਆ। ਇਸ ਸਮਾਰੋਹ ਵਿੱਚ ਕੈਨਬਰਾ ਤੋਂ ਭਾਰਤੀ ਦੂਤਾਵਾਸ ਅਤੇ ਸਫਾਰਤਖਾਨੇ ਦੇ ਹਾਈ ਕਮਿਸ਼ਨਰ ਡਾਅਜੇ ਗੌਡਾਂਨੇ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ। ਰਿੱਤੂ ਅਹੀਰ ਦੇ ਮੰਚ ਸੰਚਾਲਨ ‘ ਸਮਾਰੋਹ ਦੀ ਸ਼ੁਰੂਆਤ ਚਾਰੂ ਲਤਾ ਨੇਮਹਾਤਮਾ ਬੁੱਧ ਦੀ ਆਰਤੀ ਨਾਲ ਕੀਤੀ। ਇਸ ਉਪਰਾਂਤ ਸੰਸਥਾ ਪ੍ਰਧਾਨ ਅੰਕੁਸ਼ ਕਟਾਰੀਆ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਬਾਬਾ ਸਾਹਿਬ ਦੇ ਜੀਵਨ ਉੱਤੇ ਝਾਤ ਪਾਈ। ਅਮੈਰੀਕਨ ਕਾਲਜ ਦੇ ਡਾਇਰੈਕਟਰ ਡਾਬਰਨਾਡ ਮਲਿਕ ਨੇ ਆਪਣੀ ਤਕਰੀਰ ‘ ਮਜ਼ੂਦਾ ਸਮਾਜ ਵਿੱਚਜਾਤੀਵਾਦ ਅਤੇ ਵਖਰੇਵੇਂ ‘ਤੇ ਚਿੰਤਾ ਜ਼ਾਹਰ ਕੀਤੀ। ਕਵੀ ਜਸਵੰਤ ਵਾਗਲੇ ਦੀ ਸ਼ਾਇਰੀ ਨੂੰ ਸਲਾਹਿਆ ਗਿਆ। ਜਗਦੀਪ ਸਿੰਘਦਲਜੀਤ ਸਿੰਘ ਆਦਿ ਬੁਲਾਰਿਆਂ ਨੇ ਵੀ ਆਪਣੀਆਂ ਤਕਰੀਰਾਂ ‘ ਬਾਬਾ ਸਾਹਿਬ ਨੂੰ ਯਾਦ ਕੀਤਾ ਅਤੇ ਉਹਨਾਂ ਦੇ ਜੀਵਨ ਫਲਸਫ਼ੇ ਨੂੰ ਊਚਨੀਚ ਤਿਆਗਆਪਣੀ ਜ਼ਿੰਦਗੀ ਦਾ ਹਿੱਸਾ ਬਨਾਉਂਣ ‘ਤੇ ਜ਼ੋਰ ਦਿੱਤਾ।

( ਹਰਜੀਤ ਸਿੰਘ ਲਸਾੜਾ)

harjit_las@yahoo.com

Install Punjabi Akhbar App

Install
×